
ਪਿਛਲੇ ਸਾਲ ਦਾ ਜੂਨ ਤਕ ਦਾ ਇਹ ਅੰਕੜਾ 51,75,537 ਸੀ।
ਨਵੀਂ ਦਿੱਲੀ: ਦੇਸ਼ ਵਿਚ ਕਿਸੇ ਵੀ ਤਬਾਹੀ ਵਿਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਨੈਸ਼ਨਲ ਡਿਜਾਸਟਰ ਰਿਸਪਾਨਸ ਫੋਰਸ ਨੇ ਅਸਮ, ਬਿਹਾਰ ਤੋਂ ਲੈ ਕੇ ਮਹਾਰਾਸ਼ਟਰ ਤੱਕ ਇਕ ਵਾਰ ਫਿਰ ਮੋਰਚਾ ਸੰਭਾਲ ਲਿਆ ਹੈ। ਮਹਾਰਾਸ਼ਟਰ ਵਿਚ ਮਹਲਕਸ਼ਮੀ ਐਕਸਪ੍ਰੈਸ ਟ੍ਰੇਨ ਵਿਚ ਹਜ਼ਾਰ ਤੋਂ ਜ਼ਿਆਦਾ ਯਾਤਰੀ ਫਸ ਗਏ ਸਨ। ਐਨਡੀਆਰਐਫ ਨੇ ਤੁਰੰਤ ਐਕਸ਼ਨ ਦਿਖਾਉਂਦੇ ਹੋਏ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਹੈ।
NDRF
ਮੁੰਬਈ ਕੋਹਲਾਪੁਰ ਟ੍ਰੇਨ ਦੇ ਸੈਂਕੜੇਂ ਘਬਰਾਏ, ਭੁੱਖੇ ਪਿਆਸੇ ਯਾਤਰੀਆਂ ਨੇ ਮੋਬਾਇਲ ਨਾਲ ਵੀਡੀਉ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਕੇ ਮਦਦ ਦੀ ਅਪੀਲ ਕੀਤੀ ਸੀ। ਅਸਮ-ਬਿਹਾਰ ਦੇ ਹੜ੍ਹ ਵਿਚ ਵੀ ਐਨਡੀਆਰਐਫ ਦੀ ਟੀਮ ਜੁਟੀ ਹੋਈ ਹੈ। ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ ਅਤੇ ਰਾਹਤ ਬਚਾਅ ਦਾ ਕੰਮ ਇਹ ਟੀਮ ਹੀ ਦੇਖਦੀ ਹੈ। ਐਨਡੀਆਰਐਫ ਦਾ ਗਠਨ 2006 ਵਿਚ ਕੀਤਾ ਗਿਆ ਸੀ।
ਐਨਡੀਆਰਐਫ ਦੀਆਂ 12 ਬਟਾਲੀਅਨਾਂ ਵਿਚ ਹਰ ਇਕ ਵਿਚ 1,149 ਕਰਮੀ ਹਨ ਅਤੇ ਸਾਰੇ ਤਰ੍ਹਾਂ ਦੀਆਂ ਤਬਾਹੀਆਂ ਨਾਲ ਨਿਪਟਣ ਵਿਚ ਸਭ ਤੋਂ ਅੱਗੇ ਹਨ। ਹਰ ਬਟਾਲੀਅਨ ਵਿਚ 45 ਜਵਾਨ ਸਮੇਤ 18 ਸਪੈਸ਼ਲਿਸਟ ਦੀ ਟੀਮ ਹੈ। ਫੋਰਸ ਕੋਲ ਕਈ ਤਬਾਹੀਆਂ ਨਾਲ ਨਿਪਟਣ ਲਈ ਇੰਟਰਨੈਸ਼ਨਲ ਸਟੈਂਡਰਡ ਦੇ 310 ਤਹਿਤ ਦੇ ਇੰਸਟੂਮੈਂਟਸ ਹਨ। ਅੰਕੜਿਆਂ ਮੁਤਾਬਕ ਅਪਣੀ ਸਥਾਪਨਾ ਤੋਂ ਲੈ ਕੇ ਪਿਛਲੇ ਸਾਲ ਜੂਨ ਤਕ ਐਨਡੀਆਰਐਫ ਨੇ 2,095 ਅਭਿਆਨ ਚਲਾਇਆ ਹੈ ਜਿਸ ਵਿਚ ਤਬਾਹੀਆਂ ਵਿਚ ਘਿਰੇ 1,14,492 ਲੋਕਾਂ ਦੀ ਜਾਨ ਬਚਾਈ ਹੈ।
NDRF
ਐਨਡੀਆਰਐਫ ਨੇ ਹੁਣ ਤਕ ਹਜ਼ਾਰਾਂ ਸਮੁਦਾਇਕ ਜਾਗਰੂਕਤਾ ਪ੍ਰੋਗਰਾਮ ਚਲਾ ਚੁੱਕੀ ਹੈ। ਜਿਸ ਵਿਚ ਲੱਖਾਂ ਲੋਕਾਂ ਨੂੰ ਫ਼ਾਇਦਾ ਪਹੁੰਚਿਆ ਹੈ। ਪਿਛਲੇ ਸਾਲ ਦਾ ਜੂਨ ਤਕ ਦਾ ਇਹ ਅੰਕੜਾ 51,75,537 ਸੀ। ਸਕੂਲ ਸੁਰੱਖਿਆ ਪ੍ਰੋਗਰਾਮ ਤਹਿਤ 1524 ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 6,44,225 ਵਿਦਿਆਰਥੀਆਂ ਨੇ ਬਿਪਤਾ ਦੀ ਸਥਿਤੀ ਵਿਚ ਇਸ ਨਾਲ ਨਜਿੱਠਣ ਦੀ ਸਿੱਖਿਆ ਲਈ।
ਸਾਲ 2011 ਵਿਚ ਜਪਾਨ ਸੁਨਾਮੀ ਦੇ ਦੌਰਾਨ ਐਨਡੀਆਰਐਫ ਦੀ ਇਕ ਟੀਮ ਉਥੇ ਪਹੁੰਚੀ। ਜਿਸ ਦੀ ਸਥਾਨਕ ਅਥਾਰਟੀ, ਮੀਡੀਆ ਅਤੇ ਲੋਕਾਂ ਨੇ ਸ਼ਲਾਘਾ ਕੀਤੀ। 2015 ਵਿਚ ਨੇਪਾਲ ਭੂਚਾਲ ਦੇ ਦੌਰਾਨ ਐਨਡੀਆਰਐਫ ਦੀ ਟੀਮ ਨੇ ਜ਼ੋਰਦਾਰ ਸਹਿਯੋਗ ਕੀਤਾ। ਟੀਮ ਨੇ 11 ਜ਼ਖਮੀਆਂ ਨੂੰ ਅਤੇ 133 ਲਾਸ਼ਾਂ ਨੂੰ ਬਾਹਰ ਕੱਢਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।