
ਬਾਂਦਰ ਪਾਣੀ ਪੀ ਰਿਹਾ ਹੈ ਅਤੇ ਪਾਣੀ ਪੀਣ ਤੋਂ ਬਾਅਦ ਬਾਂਦਰ ਨੇ ਬੜੀ ਸਾਵਧਾਨੀ ਨਾਲ ਪਾਣੀ ਦੀ ਟੂਟੀ ਨੂੰ ਬੰਦ ਵੀ ਕਰ ਦਿੱਤਾ
ਨਵੀਂ ਦਿੱਲੀ- ਪਾਣੀ ਹੀ ਜੀਵਨ ਹੈ ਪਰ ਜਿਸ ਤਰ੍ਹਾਂ ਸਾਡੇ ਦੇਸ਼ ਦੇ ਲੋਕ ਪਾਣੀ ਦੀ ਦੁਰਵਰਤੋਂ ਕਰਦੇ ਹਨ ਲੱਗਦੈ ਇਹ ਪਾਣੀ ਜਲਦੀ ਹੀ ਖ਼ਤਮ ਹੋ ਜਾਵੇਗਾ। ਦੁਨੀਆ ਵਿਚ ਪਾਣੀ ਨੂੰ ਬਚਾਉਣ ਲਈ 'ਪਾਣੀ ਬਚਾਓ' ਮੁਹਿੰਮ ਚੱਲ ਰਹੀ ਹੈ। ਸ਼ੋਸ਼ਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਹੀ ਰਹਿੰਦੀ ਹੈ ਪਰ ਹੁਣ ਇਕ ਅਜਿਹੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦਾ ਹੀਰੋ ਕੋਈ ਇਨਸਾਨ ਨਹੀਂ ਬਲਕਿ ਇਕ ਬਾਂਦਰ ਹੈ ਇਹ ਬਾਂਦਰ ਕੋਈ ਆਮ ਬਾਂਦਰ ਨਹੀਂ ਬਲਕਿ ਲੋਕਾਂ ਨੂੰ ਪਾਣੀ ਬਚਾਉਣ ਦੀ ਸਿੱਖਿਆ ਦੇ ਰਿਹਾ ਹੈ।
And thats how you conserve water! Close the tap after use and make sure it does not drip! ? ??? #WaterConservation pic.twitter.com/YCHAVSvKE5
— H. Kartik Arun (@HKA_2017) July 30, 2019
ਬਾਂਦਰ ਸਾਰੀ ਦੁਨੀਆ ਨੂੰ ਸਿਖਾ ਰਿਹਾ ਹੈ ਕਿ ਪਾਣੀ ਕਿਸ ਤਰ੍ਹਾਂ ਬਚਾਉਣਾ ਚਾਹੀਦਾ ਹੈ। ਇਸ ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਕ ਘਰ ਦੇ ਬਾਹਰ ਲੱਗੀ ਪਾਣੀ ਦੀ ਟੂਟੀ ਵਿਚੋਂ ਬਾਂਦਰ ਪਾਣੀ ਪੀ ਰਿਹਾ ਹੈ ਅਤੇ ਪਾਣੀ ਪੀਣ ਤੋਂ ਬਾਅਦ ਬਾਂਦਰ ਨੇ ਬੜੀ ਸਾਵਧਾਨੀ ਨਾਲ ਪਾਣੀ ਦੀ ਟੂਟੀ ਨੂੰ ਬੰਦ ਵੀ ਕਰ ਦਿੱਤਾ। ਬਾਂਦਰ ਦੀ ਇਸ ਸਮਝਦਾਰੀ ਵਾਲੀ ਗੱਲ ਨੂੰ ਲੈ ਕੇ ਲੋਕ ਇਸ ਵੀਡੀਓ ਨੂੰ ਦੇਖ ਕੇ ਥੱਕ ਨਹੀਂ ਰਹੇ। ਇਸ ਵੀਡੀਓ ਨੂੰ ਦੇਖਣ ਵਾਲੇ ਯੂਜ਼ਰਸ ਬਾਂਦਰ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਹਨ। ਇਸ ਯੂਜ਼ਰ ਨੇ ਕਿਹਾ ਕਿ ਇਹ ਤਾਂ ਪੂਰਾ ਟੀਚਰ ਹੀ ਲੱਗ ਰਿਹਾ ਹੈ।
Monkey
ਸਾਡੇ ਦੇਸ਼ ਦੇ ਲੋਕ ਤਾਂ ਪਾਣੀ ਨੂੰ ਬਚਾਉਣ ਦੀ ਥਾਂ ਉਸ ਨੂੰ ਚੰਗੀ ਤਰ੍ਹਾਂ ਨਸ਼ਟ ਕਰ ਰਹੇ ਹਨ। ਲੋਕਾਂ ਨੂੰ ਸਿੱਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਜਾਨਵਰਾਂ ਨੂੰ ਵੀ ਪਤਾ ਹੈ ਕਿ ਪਾਣੀ ਇਕ ਅਨਮੋਲ ਤੋਹਫ਼ਾ ਹੈ ਇਸ ਨੂੰ ਨਸ਼ਟ ਨਹੀਂ ਕਰਨਾ ਚਾਹੀਦਾ। ਇਕ ਯੂਜ਼ਰ ਨੇ ਲਿਖਿਆ ਕਿ ਜਾਨਵਰ ਵੀ ਇਨਸਾਨੀ ਵਾਤਾਵਰਣ ਵਿਚ ਨਵੇਂ ਢਾਂਚੇ ਨਾਲ ਰਹਿਣਾ ਸਿੱਖ ਗਏ ਹਨ ਅਤੇ ਇਨਸਾਨ ਤੋਂ ਵਧੀਆ ਢੰਗ ਨਾਲ ਰਹਿ ਰਹੇ ਹਨ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਜਾਨਵਰਾਂ ਕੋਲ ਦਿਮਾਗ ਹੈ ਜਦਕਿ ਇਨਸਾਨਾਂ ਕੋਲ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।