ਨਾਫੇਡ ਨੇ ਬਫ਼ਰ ਸਟਾਕ ਲਈ 95,000 ਟਨ ਪਿਆਜ਼ ਖ਼ਰੀਦਿਆ
Published : Aug 3, 2020, 11:04 am IST
Updated : Aug 3, 2020, 11:04 am IST
SHARE ARTICLE
Onions
Onions

ਭਾਰਤੀ ਦੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫੇਡ) ਨੇ ਐਤਵਾਰ ਨੂੰ ਕਿਹਾ ਕਿ...

ਨਵੀਂ ਦਿੱਲੀ, 2 ਅਗੱਸਤ : ਭਾਰਤੀ ਦੀ ਰਾਸ਼ਟਰੀ ਖੇਤੀਬਾੜੀ ਸਹਿਕਾਰੀ ਮਾਰਕੀਟਿੰਗ ਫੈਡਰੇਸ਼ਨ (ਨਾਫੇਡ) ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਸਰਕਾਰ ਵਲੋਂ ਬਫ਼ਰ ਸਟਾਕ ਬਣਾਉਣ ਲਈ ਹੁਣ ਤਕ ਮੌਜੂਦਾ ਕੀਮਤਾਂ 'ਤੇ 95,000 ਟਨ ਪਿਆਜ਼ ਦੀ ਸਿੱਧੇ ਤੌਰ 'ਤੇ ਕਿਸਾਨਾਂ ਤੋਂ ਖਰੀਦ ਕਰ ਲਈ ਹੈ। ਪਿਛਲੇ ਸਾਲ ਨਾਫੇਡ ਨੇ ਕੀਮਤ ਸਥਿਰਤਾ ਫੰਡ (ਪੀ. ਐੱਸ. ਐੱਫ.) ਤਹਿਤ 2018-19 ਦੀ ਹਾੜ੍ਹੀ (ਸਰਦ ਰੁੱਤ) ਫਸਲ 'ਚੋਂ ਕੁਲ 57,000 ਟਨ ਪਿਆਜ਼ ਖਰੀਦਿਆ ਸੀ। ਇਸ ਵਾਰ ਉਸ ਦਾ ਟੀਚਾ ਪ੍ਰਮੁੱਖ ਉਤਪਾਦਕ ਸੂਬਿਆਂ ਤੋਂ 1 ਲੱਖ ਟਨ ਪਿਆਜ਼ ਖਰੀਦਣ ਦਾ ਹੈ।

ਨਾਫੇਡ ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਸਿੰਘ ਨੇ ਕਿਹਾ, “ਅਸੀਂ ਬਫਰ ਸਟਾਕ ਲਈ ਹੁਣ ਤਕ 95,000 ਟਨ ਪਿਆਜ਼ ਦੀ ਖਰੀਦ ਕੀਤੀ ਹੈ। ਅਗਲੇ 2-3 ਦਿਨਾਂ 'ਚ 1 ਲੱਖ ਟਨ ਦਾ ਟੀਚਾ ਪੂਰਾ ਕਰ ਲਵਾਂਗੇ।'' ਹਾੜ੍ਹੀ (ਸਰਦੀ) 'ਚ ਉਗਾਏ ਜਾਣ ਵਾਲੇ ਪਿਆਜ਼ ਨੂੰ ਸਟੋਰ ਕੀਤਾ ਜਾ ਸਕਦਾ ਹੈ ਅਤੇ ਸਾਉਣੀ ਦੇ ਮੌਸਮ 'ਚ ਉਗਾਈ ਜਾਣ ਵਾਲੀ ਫ਼ਸਲ ਦੀ ਤੁਲਨਾ 'ਚ ਇਹ ਲੰਮਾ ਸਮਾਂ ਕੱਢਦੀ ਹੈ।

ਉਨ੍ਹਾਂ ਕਿਹਾ ਕਿ ਹਾੜ੍ਹੀ ਪਿਆਜ਼ ਦੀ ਖਰੀਦ ਵੱਡੇ ਪੱਧਰ 'ਤੇ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਤੋਂ ਕਿਸਾਨ ਉਤਪਾਦਕ ਸੰਗਠਨ (ਐੱਫ. ਪੀ. ਓ.) ਅਤੇ ਸਹਿਕਾਰੀ ਕਮੇਟੀਆਂ ਦੇ ਮਾਧਿਅਮ ਰਾਹੀਂ ਕੀਤੀ ਗਈ ਹੈ। ਸਿੰਘ ਨੇ ਇਹ ਵੀ ਕਿਹਾ ਕਿ ਪਿਆਜ਼ ਦੀ ਖਰੀਦ ਔਸਤ 10-11 ਰੁਪਏ ਪ੍ਰਤੀ ਕਿਲੋ ਦੀ ਨਰਮ ਕੀਮਤ 'ਤੇ ਕੀਤੀ ਗਈ ਹੈ। ਪਿਆਜ਼ ਤੋਂ ਇਲਾਵਾ ਨਾਫੇਡ ਬਫਰ ਸਟਾਕ ਲਈ ਦਾਲਾਂ ਦੀ ਖਰੀਦ ਵੀ ਕਰ ਰਹੀ ਹੈ। (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement