
ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਰੇ ਭਰਮ ਦੂਰ ਕਰਦਿਆਂ ਕਿਹਾ ਕਿ ਨਵੀਂ ਸਿਖਿਆ ਨੀਤੀ 2020 ਜ਼ਰੀਏ ਕੇਂਦਰ ਸਰਕਾਰ ਕਿਸੇ ਰਾਜ ਵਿਚ ਕੋਈ ਭਾਸ਼ਾ ਜਬਰੀ ਲਾਗੂ ਨਹੀਂ ਕਰੇਗੀ।
ਚੇਨਈ, 2 ਅਗੱਸਤ : ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਾਰੇ ਭਰਮ ਦੂਰ ਕਰਦਿਆਂ ਕਿਹਾ ਕਿ ਨਵੀਂ ਸਿਖਿਆ ਨੀਤੀ 2020 ਜ਼ਰੀਏ ਕੇਂਦਰ ਸਰਕਾਰ ਕਿਸੇ ਰਾਜ ਵਿਚ ਕੋਈ ਭਾਸ਼ਾ ਜਬਰੀ ਲਾਗੂ ਨਹੀਂ ਕਰੇਗੀ। ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨਵੀਂ ਸਿਖਿਆ ਨੀਤੀ ਨਾਲ ਹਿੰਦੀ ਅਤੇ ਸੰਸਕ੍ਰਿਤ ਨੂੰ ਥੋਪਣਾ ਚਾਹੁੰਦੀ ਹੈ।
ਇਸੇ ਸੰਦਰਭ ਵਿਚ ਨਿਸ਼ੰਕ ਨੇ ਅੱਜ ਤਮਿਲ ਭਾਸ਼ਾ ਵਿਚ ਟਵਿਟਰ 'ਤੇ ਸਪੱਸ਼ਟੀਕਰਨ ਦਿਤਾ। ਸਾਬਕਾ ਕੇਂਦਰੀ ਮੰਤਰੀ ਪੋਨ ਰਾਜਧਾਕ੍ਰਿਸ਼ਨਨ ਦੀ ਟਿਪਣੀ ਦੇ ਜਵਾਬ ਵਿਚ ਨਿਸ਼ੰਕ ਨੇ ਕਿਹਾ ਕਿ ਉਹ ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਲਾਗੂ ਕਰਨ ਵਿਚ ਸਾਬਕਾ ਕੇਂਦਰੀ ਮੰਤਰੀ ਦੇ ਮਾਰਗਦਰਸ਼ਨ ਦੇ ਚਾਹਵਾਨ ਹਨ। ਉਨ੍ਹਾਂ ਕਿਹਾ, 'ਮੈਂ ਇਕ ਵਾਰ ਫਿਰ ਇਸ ਗੱਲ 'ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਕੇਂਦਰ ਸਰਕਾਰ ਕਿਸੇ ਰਾਜ 'ਤੇ ਕੋਈ ਭਾਸ਼ਾ ਨਹੀਂ ਲੱਦੇਗੀ।'
Photo
ਐਮ ਕੇ ਸਟਾਲਿਨ ਦੀ ਅਗਵਾਈ ਵਾਲੀ ਡੀਐਮਕੇ ਅਤੇ ਹੋਰ ਪਾਰਟੀਆਂ ਨੇ ਤਾਮਿਲਨਾਡੂ ਵਿਚ ਨਵੀਂ ਸਿਖਿਆ ਨੀਤੀ ਦਾ ਵਿਰੋਧ ਕਰਦਿਆਂ ਇਸ ਦੀ ਸਮੀਖਿਆ ਦੀ ਮੰਗ ਕੀਤੀ ਹੈ। ਹੋਰ ਕਈ ਸੂਬੇ ਵੀ ਨਵੀਂ ਸਿਖਿਆ ਨੀਤੀ 'ਤੇ ਸਵਾਲ ਚੁੱਕ ਰਹੇ ਹਨ। (ਏਜੰਸੀ)