ਕੋਰੋਨਾ ਵਾਇਰਸ ਤੋਂ ਪੀੜਤ ਯੂਪੀ ਦੀ ਕੈਬਨਿਟ ਮੰਤਰੀ ਦੀ ਮੌਤ
Published : Aug 3, 2020, 9:13 am IST
Updated : Aug 3, 2020, 9:13 am IST
SHARE ARTICLE
Photo
Photo

62 ਸਾਲਾ ਕਮਲ ਰਾਣੀ ਨੂੰ ਨਿਮੋਨੀਆ ਕਾਰਨ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ

ਲਖਨਊ, 2 ਅਗੱਸਤ : ਯੂਪੀ ਦੀ ਤਕਨੀਕੀ ਸਿਖਿਆ ਮੰਤਰੀ ਕਮਲ ਰਾਣੀ ਵਰੁਣ ਦਾ ਐਤਵਾਰ ਨੂੰ ਲਖਨਊ ਦੇ ਸੰਜੇ ਗਾਂਧੀ ਹਸਪਤਲ ਵਿਚ ਦਿਹਾਂਤ ਹੋ ਗਿਆ। 62 ਸਾਲਾ ਕੈਬਨਿਟ ਮੰਤਰੀ ਕੋਰੋਨਾ ਵਾਇਰਸ ਲਾਗ ਦੀ ਮਰੀਜ਼ ਸੀ। ਕਮਲ ਰਾਣੀ ਯੂਪੀ ਦੀ ਪਹਿਲੀ ਮੰਤਰੀ ਹੈ ਜਿਸ ਦਾ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਗਰੋਂ ਦਿਹਾਂਤ ਹੋ ਗਿਆ ਹੈ। ਉਹ ਕਾਨਪੁਰ ਦੀ ਘਾਟਮਪੁਰ ਸੀਟ ਤੋਂ ਵਿਧਾਇਕ ਸੀ। ਪਹਿਲਾਂ ਉਹ ਦੋ ਵਾਰ ਸੰਸਦ ਮੈਂਬਰ ਰਹਿ ਚੁਕੀ ਸੀ।

ਐਸਜੀਜੀਆਈ ਦੇ ਬਿਆਨ ਮੁਤਾਬਕ ਬੀਤੀ 18 ਜੁਲਾਈ ਨੂੰ ਬੁਖ਼ਾਰ, ਖੰਘ ਅਤੇ ਸਾਹ ਲੈਣ ਵਿਚ ਤਕਲੀਫ਼ ਦੀ ਸ਼ਿਕਾਇਤ 'ਤੇ ਭਰਤੀ ਕੀਤੀ ਗਈ ਕਮਲ ਰਾਣੀ ਕੋਰੋਨਾ ਦੀ ਮਰੀਜ਼ ਸੀ। ਨਾਲ ਹੀ ਉਨ੍ਹਾਂ ਨੂੰ ਹਾਈ ਬਲੱਡ ਸ਼ੂਗਰ, ਹਾਈ ਬੀ.ਪੀ. ਅਤੇ ਹਾਇਪੋਥਾਈਰਾਡਿਜ਼ਮ ਦੀ ਵੀ ਸਮੱਸਿਆ ਸੀ। ਹਸਪਤਾਲ ਵਿਚ ਦਾਖ਼ਲ ਹੋਣ ਸਮੇਂ ਉਨ੍ਹਾਂ ਨੂੰ ਨਿਮੋਨੀਆ ਸੀ ਜਿਸ ਕਾਰਨ ਉਨ੍ਹਾਂ ਨੂੰ ਤੁਰਤ ਆਈਸੀਯੂ ਵਿਚ ਦਾਖ਼ਲ ਕੀਤਾ ਗਿਆ ਸੀ।

ਮੰਤਰੀ ਨੂੰ ਜ਼ਿਆਦਾ ਆਕਸੀਜਨ ਦੀ ਲੋੜ ਕਾਰਨ ਨਾਲ-ਇਨਸੈਂਟਿਵ ਵੈਂਟੀਲੇਸ਼ਨ 'ਤੇ ਰਖਿਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੋਈ। ਉਨ੍ਹਾਂ ਦੇ ਇਲਾਜ ਲਈ ਏਮਜ਼ ਦਿੱਲੀ ਦੇ ਨਿਰਦੇਸ਼ਕ ਪ੍ਰੋਫ਼ੈਸਰ ਰਣਦੀਪ ਗੁਲੇਰੀਆ ਅਤੇ ਪੀਜੀਆਈ ਚੰਡੀਗੜ੍ਹ ਦੇ ਪ੍ਰੋਫ਼ੈਸਰ ਰਿਤੇਸ਼ ਅਗਰਵਾਲ ਕੋਲੋਂ ਵੀ ਸਲਾਹ ਲਈ ਗਈ ਸੀ।

ਸਨਿਚਰਵਾਰ ਨੂੰ ਊਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਪਰ ਉਨ੍ਹਾਂ ਦੀ ਹਾਲਤ ਵਿਗੜਦੀ ਹੀ ਗਈ ਅਤੇ ਉਨ੍ਹਾਂ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿਤਾ ਜਿਸ ਕਾਰਨ ਐਤਵਾਰ ਸਵੇਰੇ ਨੌਂ ਵਜੇ ਉਨ੍ਹਾਂ ਨੇ ਦਮ ਤੋੜ ਦਿਤਾ। ਤਕਨੀਕੀ ਸਿਖਿਆ ਮੰਤਰੀ ਬੀਤੀ 18 ਜੁਲਾਈ ਨੂੰ ਆਈ ਰੀਪੋਰਟ ਵਿਚ ਪਾਜ਼ੇਟਿਵ ਨਿਕਲੀ ਸੀ। ਉਨ੍ਹਾਂ ਨੂੰ ਸ਼ਿਆਮਾ ਪ੍ਰਸਾਦ ਮੁਖਰਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਜਿਸ ਮਗਰੋਂ ਉਨ੍ਹਾਂ ਨੂੰ ਸੰਜੇ ਗਾਂਧੀ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement