ਗੁੜਗਾਓਂ ਜ਼ਮੀਨ ਸੌਦਾ ਮਾਮਲੇ 'ਚ ਵਾਡਰਾ ਅਤੇ ਹੁੱਡਾ ਵਿਰੁਧ ਐਫ਼ਆਈਆਰ ਦਰਜ
Published : Sep 3, 2018, 3:45 pm IST
Updated : Sep 3, 2018, 3:59 pm IST
SHARE ARTICLE
Robert Vadra and Bhupinder Hooda
Robert Vadra and Bhupinder Hooda

ਹਰਿਆਣਾ ਦੇ ਗੁਡ਼ਗਾਂਓ ਜ਼ਮੀਨ ਸੌਦੇ ਵਿਚ ਕਥਿਤ ਬੇਕਾਇਦਗੀ ਦੇ ਮਾਮਲੇ ਵਿਚ ਰਾਬਰਟ ਵਾਡਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵਿਰੁਧ ਐਫ਼ਆਈਆਰ ...

ਨਵੀਂ ਦਿੱਲੀ : ਹਰਿਆਣਾ ਦੇ ਗੁਡ਼ਗਾਂਓ ਜ਼ਮੀਨ ਸੌਦੇ ਵਿਚ ਕਥਿਤ ਬੇਕਾਇਦਗੀ ਦੇ ਮਾਮਲੇ ਵਿਚ ਰਾਬਰਟ ਵਾਡਰਾ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵਿਰੁਧ ਐਫ਼ਆਈਆਰ ਦਰਜ ਕੀਤੇ ਜਾਣ ਦੇ ਸਬੰਧ ਵਿਚ ਮੋਦੀ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਇਹ ਰਾਫੇਲ ਸਮਝੌਤੇ ਅਤੇ ਨੋਟਬੰਦੀ ਵਰਗੇ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਕਾਂਗਰਸ ਨੇਤਾ ਰਣਦੀਪ ਸੁਰਜੇਵਾਲਾ ਨੇ ਇਕ ਬਿਆਨ ਵਿਚ ਕਿਹਾ, ਜਿਵੇਂ ਕਿ ਚਾਰ ਰਾਜਾਂ ਵਿਚ ਵਿਧਾਨਸਭਾ ਚੋਣ ਅਤੇ ਅਗਲੇ ਸਾਲ ਲੋਕਸਭਾ ਚੋਣ ਨਜ਼ਦੀਕ ਆ ਰਹੇ ਹਨ ਤਾਂ

Robert Vadra and Bhupinder HoodaRobert Vadra and Bhupinder Hooda

ਮੋਦੀ ਸਰਕਾਰ - ਭਾਜਪਾ ਦੀ ਫਰਜ਼ੀ ਨਿਊਜ਼ ਫੈਕਟਰੀ ਅਤੇ ਗੰਦੀ ਚਾਲ ਵਿਭਾਗ ਇੱਕ ਖਤਰਨਾਕ ਢੰਗ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਨੇ ਸਰਕਾਰ 'ਤੇ ਰਾਜਨੀਤਿਕ ਵਿਰੋਧੀਆਂ ਵਿਰੁਧ ਗਲਤ ਅਤੇ ਫਰਜ਼ੀ ਮਾਮਲਿਆਂ ਦੇ ਜ਼ਰੀਏ ਨਵੇਂ ‘ਤਿਆਰ ਕੀਤਾ ਝੂਠ’ ਪੇਸ਼ ਕਰਨ ਦੇ ਇਲਜ਼ਾਮ ਲਗਾਏ। ਸੁਰਜੇਵਾਲਾ ਨੇ ਕਿਹਾ ਕਿ ਇਹ ਰਾਫੇਲ ਸਮਝੌਤੇ ਅਤੇ ਨੋਟਬੰਟੀ ‘ਘਪਲੇ’, ਡੀਜ਼ਲ ਅਤੇ ਪਟਰੌਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ 12 ਲੱਖ ਕਰੋਡ਼ ਦੀ ਲੁੱਟ, ਰੂਪਏ ਦੀ ਡਿੱਗਦੀ ਕੀਮਤ ਅਤੇ ਅਸਫ਼ਲ ਆਰਥਿਕਤਾ ਤੋਂ ਧਿਆਨ ਜਟਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ। 

Robert Vadra and Bhupinder HoodaRobert Vadra and Bhupinder Hooda

ਸੁਰਜੇਵਾਲਾ ਨੇ ਕਿਹਾ ਕਿ ਸਚਾਈ ਦਿਖਾਉਂਦੇ ਹਨ ਕਿ ਵਾਡਰਾ ਦੀ ਸਕਾਈਲਾਇਟ ਹਾਸਪਿਟੈਲਿਟੀ ਪ੍ਰਾਇਵੇਟ ਲਿਮਟਿਡ ਨੇ 28 ਜਨਵਰੀ 2008 ਨੂੰ 3.5 ਏਕਡ਼ ਜ਼ਮੀਨ ਗੁਡ਼ਗਾਂਵ ਦੇ ਸਿਖੋਹਪੁਰ ਪਿੰਡ ਦੇ ਨੋਟੀਫਾਈਡ ਵਪਾਰਕ ਖੇਤਰ ਵਿਚ ਰਜਿਸਟਰਡ ਸੈਲ ਡੀਡ ਦੇ ਜ਼ਰੀਏ 7.95 ਕਰੋਡ਼ ਰੂਪਏ ਦੀ ਲਾਗਤ ਨਾਲ ਖਰੀਦੀ ਸੀ। ਇਸ ਵਿਚ ਸਟਾਂਪ ਡਿਊਟੀ ਵੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ‘ਲਾਇਸੈਂਸ ਦੇਣ ਦੇ ਮੌਜੂਦਾ ਸਰਕਾਰੀ ਨੀਤੀ ਦਾ ਸਮਾਨ 2.5 ਏਕਡ਼ ਜ਼ਮੀਨ ਲਈ ਵਪਾਰਕ ਲਾਇਸੈਂਸ 15 ਦਸੰਬਰ 2008 ਨੂੰ ਦਿਤਾ ਗਿਆ ਸੀ।

Robert Vadra and Bhupinder HoodaRobert Vadra and Bhupinder Hooda

ਵਪਾਰਕ ਕਲੋਨੀ ਲਾਇਸੈਂਸ ਡਿਊਟੀ 7.43 ਕਰੋਡ਼ ਰੂਪਏ ਅਤੇ 73 ਲੱਖ ਨਵੀਨੀਕਰਣ ਡਿਊਟੀ ਵੀ ਅਦਾ ਕੀਤੀ ਗਈ ਸੀ। ਇਸ ਪ੍ਰਕਾਰ ਕੁੱਲ ਅਦਾ ਕੀਤੀ ਗਈ ਰਾਸ਼ੀ 16.11 ਕਰੋਡ਼ ਰੂਪਏ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭੱਗ ਪੰਜ ਸਾਲ ਬਾਅਦ 18 ਸਤੰਬਰ 2012 ਨੂੰ ਸਕਾਈਲਾਇਟ ਨੇ ਡੀਐਲਐਫ ਨੂੰ ਇਹ ਜ਼ਮੀਨ 58 ਕਰੋਡ਼ ਰੂਪਏ ਵਿਚ ਵੇਚ ਦਿਤੀ। ਉਨ੍ਹਾਂ ਨੇ ਕਿਹਾ ਕਿ ਇਸ ਰਕਮ 'ਤੇ ਵੀ ਸਕਾਈਲਾਇਟ / ਵਾਡਰਾ ਨੇ ਅੱਠ ਕਰੋਡ਼ ਰੂਪਏ ਦਾ ਜ਼ਿਆਦਾ ਕਰ ਅਦਾ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM
Advertisement