ਪੰਜਾਬ 'ਚ ਇਸ ਵਾਰ ਖੁਲ੍ਹ ਕੇ ਵਰ੍ਹਿਆ 'ਇੰਦਰ'
Published : Sep 3, 2018, 7:23 am IST
Updated : Sep 4, 2018, 11:01 am IST
SHARE ARTICLE
An ambulance passed through the standing water due to the Rain in Delhi
An ambulance passed through the standing water due to the Rain in Delhi

ਇਸ ਸਾਲ ਬੀਤੇ ਤਿੰਨ ਮਹੀਨਿਆਂ ਦੌਰਾਨ ਦੇਸ਼ ਦੇ ਅੱਠ ਰਾਜਾਂ ਨੂੰ ਛੱਡ ਕੇ ਹੋਰ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ.................

ਨਵੀਂ ਦਿੱਲੀ : ਇਸ ਸਾਲ ਬੀਤੇ ਤਿੰਨ ਮਹੀਨਿਆਂ ਦੌਰਾਨ ਦੇਸ਼ ਦੇ ਅੱਠ ਰਾਜਾਂ ਨੂੰ ਛੱਡ ਕੇ ਹੋਰ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ। ਮੀਂਹ ਦੀ ਕਮੀ ਵਾਲੇ ਰਾਜਾਂ ਵਿਚ ਹਰਿਆਣਾ, ਪਛਮੀ ਬੰਗਾਲ ਅਤੇ ਝਾਰਖੰਡ ਤੋਂ ਇਲਾਵਾ ਉੱਤਰ ਪੂਰਬ ਦੇ ਚਾਰ ਸੂਬੇ ਸ਼ਾਮਲ ਹਨ ਜਦਕਿ ਸਿਰਫ਼ ਇਕ ਰਾਜ ਕੇਰਲਾ ਵਿਚ ਆਮ ਨਾਲੋਂ ਜ਼ਿਆਦਾ ਮੀਂਹ ਪਿਆ ਹੈ। ਪੰਜਾਬ ਵਿਚ ਮੀਂਹ ਦਾ ਪੱਧਰ ਆਮ ਰਿਹਾ ਹੈ। ਮੌਸਮ ਵਿਭਾਗ ਨੇ ਦਸਿਆ ਕਿ ਇਕ ਜੂਨ ਤੋਂ ਇਕ ਸਤੰਬਰ ਤਕ ਪੂਰੇ ਦੇਸ਼ ਵਿਚ ਆਮ ਤੋਂ ਮਹਿਜ਼ ਛੇ ਫ਼ੀ ਸਦੀ ਘੱਟ ਮੀਂਹ ਪਿਆ ਹੈ।

ਵਿਭਾਗ ਨੇ ਇਸ ਅਰਸੇ ਦੌਰਾਨ ਦੇਸ਼ ਵਿਚ ਮੀਂਹ ਦਾ ਆਮ ਪੱਧਰ 721.1 ਮਿਮੀ. ਰਹਿਣ ਦਾ ਅਨੁਮਾਨ ਲਾਇਆ ਸੀ ਜਦਕਿ ਅਸਲ ਵਿਚ ਹੁਣ ਤਕ 676.6 ਮਿਮੀ. ਮੀਂਹ ਪਿਆ ਹੈ। ਵਿਭਾਗ ਦੇ ਅੰਕੜਿਆਂ ਮੁਤਾਬਕ ਹਰਿਆਣਾ, ਝਾਰਖੰਡ, ਲਕਸ਼ਦੀਪ ਅਤੇ ਪਛਮੀ ਬੰਗਾਲ ਤੋਂ ਇਲਾਵਾ ਮੇਘਾਲਿਆ, ਆਸਾਮ, ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਆਮ ਨਾਲੋਂ ਕਾਫ਼ੀ ਘੱਟ ਮੀਂਹ ਪਿਆ ਹੈ। ਮੌਸਮ ਵਿਗਿਆਨ ਤਹਿਤ ਮੀਂਹ ਦੇ ਪੱਧਰ ਦੀਆਂ ਛੇ ਵੱਖ ਵੱਖ ਸ਼੍ਰੇਣੀਆਂ ਨਿਰਧਾਰਤ ਹਨ। ਇਨ੍ਹਾਂ ਵਿਚ ਆਮ ਤੋਂ 60 ਫ਼ੀ ਸਦੀ ਜਾਂ ਜ਼ਿਆਦਾ ਮੀਂਹ ਨੂੰ ਕਾਫ਼ੀ ਜ਼ਿਆਦਾ ਮੀਂਹ ਦੀ ਸ਼੍ਰੇਣੀ ਵਿਚ

ਅਤੇ 20 ਤੋਂ 59 ਫ਼ੀ ਸਦੀ ਨੂੰ ਜ਼ਿਆਦਾ ਮੀਂਹ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਆਮ ਨਾਲੋਂ 19 ਫ਼ੀ ਸਦੀ ਘੱਟ ਅਤੇ 19 ਫ਼ੀ ਸਦੀ ਜ਼ਿਆਦਾ ਮੀਂਹ ਨੂੰ ਆਮ ਸ਼੍ਰੇਣੀ ਵਿਚ ਅਤੇ 20 ਤੋਂ 59 ਫ਼ੀ ਸਦੀ ਘੱਟ ਨੂੰ ਘੱਟ ਮੀਂਹ ਵਾਲੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਆਮ ਨਾਲੋਂ 60 ਤੋਂ 99 ਫ਼ੀ ਸਦੀ ਕਮੀ ਨੂੰ ਬਹੁਤ ਜ਼ਿਆਦਾ ਕਮੀ ਦੀ ਸ਼੍ਰੇਣੀ ਵਿਚ ਜਦਕਿ ਅੰਤਮ ਸ਼੍ਰੇਣੀ ਵਿਚ ਮੀਂਹ  ਦੀ ਸਿਫ਼ਰ ਫ਼ੀ ਸਦੀ ਮਾਤਰਾ ਦੀ ਹੈ। ਉੱਤਰੀ ਅਤੇ ਮੈਦਾਨ ਰਾਜਾਂ ਵਿਚ ਹਰਿਆਣਾ ਨੂੰ ਛੱਡ ਕੇ ਯੂਪੀ, ਰਾਜਸਥਾਨ ਅਤੇ ਪੰਜਾਬ ਸਮੇਤ ਹੋਰ ਸਾਰੇ ਰਾਜਾਂ ਵਿਚ ਮੀਂਹ ਦਾ ਪੱਧਰ ਆਮ ਸ਼੍ਰੇਣੀ ਵਿਚ ਦਰਜ ਕੀਤਾ ਗਿਆ ਹੈ। ਹਰਿਆਣਾ ਵਿਚ 25 ਫ਼ੀ ਸਦੀ ਘੱਟ ਮੀਂਹ ਪਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement