
ਮਾਨਸੂਨ ਦੇ ਮੌਸਮ ਦੌਰਾਨ ਹੁਣ ਤਕ ਸੱਤ ਰਾਜਾਂ ਵਿਚ ਮੀਂਹ, ਹੜ੍ਹਾਂ ਅਤੇ ਢਿੱਗਾਂ ਡਿੱਗਣ ਨਾਲ ਸਬੰਧਤ ਘਟਨਾਵਾਂ ਵਿਚ 776 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚੋਂ 187 ਕੇਰਲਾ
ਨਵੀਂ ਦਿੱਲੀ, 13 ਅਗੱਸਤ : ਮਾਨਸੂਨ ਦੇ ਮੌਸਮ ਦੌਰਾਨ ਹੁਣ ਤਕ ਸੱਤ ਰਾਜਾਂ ਵਿਚ ਮੀਂਹ, ਹੜ੍ਹਾਂ ਅਤੇ ਢਿੱਗਾਂ ਡਿੱਗਣ ਨਾਲ ਸਬੰਧਤ ਘਟਨਾਵਾਂ ਵਿਚ 776 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚੋਂ 187 ਕੇਰਲਾ ਵਿਚ ਮਾਰੇ ਗÂੈ ਹਨ। ਕੇਰਲਾ ਵਿਚ 187 ਲੋਕਾਂ ਦੀ ਮੌਤ ਹੋਈ ਹੈ ਜਿਥੇ 14 ਜ਼ਿਲ੍ਹਿਆਂ ਦੇ 2406 ਪਿੰਡਾਂ ਵਿਚ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੈ। ਪਿਛਲੇ ਕੁੱਝ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਅਤੇ ਹੜ੍ਹਾਂ ਨਾਲ ਦੇਸ਼ ਦੇ ਕਈ ਸੂਬੇ ਜੂਝ ਰਹੇ ਹਨ। ਪਹਾੜੀ ਰਾਜ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰੀ ਬਾਰਸ਼ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ।
ਯੂਪੀ, ਹਿਮਾਚਲ ਪ੍ਰਦੇਸ਼, ਉਤਰਾਖੰਡ, ਕੇਰਲ, ਕਰਨਾਟਕ, ਤਮਿਲਨਾਡੂ, ਪਛਮ ਬੰਗਾਲ, ਆਸਾਮ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਸਮੇਤ 16 ਰਾਜਾਂ ਵਿਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਗ੍ਰਹਿ ਮੰਤਰਾਲਾ ਦੇ ਨੈਸ਼ਨਲ ਐਮਰਜੈਂਸੀ ਰਿਸਪਾਂਸ ਸੈਂਟਰ (ਏਨਈਆਰਸੀ) ਮੁਤਾਬਕ ਹੜ੍ਹ ਅਤੇ ਮੀਂਹ ਕਾਰਨ ਕੇਰਲ ਵਿਚ 187 , ਉੱਤਰ ਪ੍ਰਦੇਸ਼ ਵਿਚ 171, ਪਛਮ ਬੰਗਾਲ ਵਿਚ 170 ਅਤੇ ਮਹਾਰਾਸ਼ਟਰ ਵਿਚ 139 ਲੋਕਾਂ ਦੀ ਜਾਨ ਗਈ ਹੈ। ਗੁਜਰਾਤ ਵਿਚ 52 , ਆਸਾਮ ਵਿਚ 45 ਅਤੇ ਨਾਗਾਲੈਂਡ ਵਿਚ ਅੱਠ ਜਣਿਆਂ ਦੀ ਮੌਤ ਹੋਈ ਹੈ। ਕੇਰਲ ਵਿਚ 22 ਅਤੇ ਪਛਮੀ ਬੰਗਾਲ ਵਿਚ ਪੰਜ ਜਣੇ ਲਾਪਤਾ ਹਨ।
ਸੂਬਿਆਂ ਵਿਚ ਬਾਰਸ਼ ਨਾਲ ਜੁੜੀਆਂ ਘਟਨਾਵਾਂ ਵਿਚ 245 ਲੋਕ ਜ਼ਖ਼ਮੀ ਹੋਏ ਹਨ। ਮਹਾਰਾਸ਼ਟਰ ਦੇ 26, ਆਸਾਮ ਦੇ 23, ਪਛਮੀ ਬੰਗਾਲ ਦੇ 22, ਕੇਰਲਾ ਦੇ 14, ਉੱਤਰ ਪ੍ਰਦੇਸ਼ ਦੇ 12, ਨਾਗਾਲੈਂਡ ਦੇ 11 ਅਤੇ ਗੁਜਰਾਤ ਦੇ 10 ਜ਼ਿਲ੍ਹੇ ਸੱਭ ਤੋਂ ਜ਼ਿਆਦਾ ਪ੍ਰਭਾਵਤ ਹਨ। ਕੇਰਲਾ ਵਿਚ ਮੌਤਾਂ ਦੀ ਗਿਣਤੀ 39 'ਤੇ ਪਹੁੰਚ ਗਈ ਹੈ। ਉਤਰਾਖੰਡ ਵੀ ਬਾਰਸ਼ ਨਾਲ ਬੇਹਾਲ ਹੈ । ਜੰਮੂ - ਕਸ਼ਮੀਰ ਵਿਚ ਵੀ ਭਾਰੀ ਬਾਰਸ਼ ਕਾਰਨ ਲੋਕਾਂ ਨੂੰ ਦਿੱਕਤਾਂ ਝਲਣੀਆਂ ਪੈ ਰਹੀਆਂ ਹਨ। ਮੌਸਮ ਵਿਭਾਗ ਨੇ ਰਾਜ ਦੇ ਕਈ ਹਿੱਸਿਆਂ ਵਿਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ।