ਭਾਰਤ ਨਾਲ ਪੰਗਾ ਲੈਣ ਵਾਲਿਆਂ ਦੀ ਹੁਣ ਖ਼ੈਰ ਨਹੀਂ!
Published : Sep 3, 2019, 10:51 am IST
Updated : Sep 3, 2019, 10:51 am IST
SHARE ARTICLE
Apache attack helicopters to be inducted into IAF
Apache attack helicopters to be inducted into IAF

ਹਵਾਈ ਫ਼ੌਜ ਨੂੰ ਮਿਲੇ ਖ਼ਤਰਨਾਕ ਲੜਾਕੂ 'ਅਪਾਚੇ ਹੈਲੀਕਾਪਟਰ', ਜਾਣੋ ਖ਼ਾਸੀਅਤ

ਚੰਡੀਗੜ੍ਹ: ਭਾਰਤ ਦੇ ਦੁਸ਼ਮਣਾਂ ਦੀ ਹੁਣ ਖ਼ੈਰ ਨਹੀਂ। ਜੀ ਹਾਂ ਦੁਨੀਆ ਦੇ ਸਭ ਤੋਂ ਘਾਤਕ ਹਥਿਆਰਾਂ ਵਿਚ ਸ਼ੁਮਾਰ 'ਅਪਾਚੇ ਅਟੈਕ ਹੈਲੀਕਾਪਟਰ' ਦੇ ਚਾਰ ਯੂਨਿਟ ਹੁਣ ਭਾਰਤੀ ਫ਼ੌਜ ਵਿਚ ਸ਼ਾਮਲ ਹੋ ਚੁੱਕੇ ਹਨ। ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਚਾਰ ਏਐਚ-64ਈ ਅਪਾਚੇ ਹੈਲੀਕਾਪਟਰ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਭਾਰਤੀ ਹਵਾਈ ਫ਼ੌਜ ਨੂੰ ਸੌਂਪੇ। ਚਾਰ ਹੋਰ ਅਪਾਚੇ ਅਗਲੇ ਹਫ਼ਤੇ ਹਵਾਈ ਫ਼ੌਜ ਨੂੰ ਮਿਲ ਜਾਣਗੇ। ਭਾਰਤ ਨੇ 9600 ਕਰੋੜ ਰੁਪਏ ਵਿਚ ਚਾਰ ਸਾਲ ਪਹਿਲਾਂ ਅਮਰੀਕਾ ਨਾਲ 22 ਅਪਾਚੇ ਹੈਲੀਕਾਪਟਰ ਖ਼ਰੀਦਣ ਦਾ ਕਰਾਰ ਕੀਤਾ ਸੀ, ਜੋ 2020 ਤਕ ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿਚ ਸ਼ਾਮਲ ਹੋ ਜਾਣਗੇ। ਆਓ ਤੁਹਾਨੂੰ ਇਸ ਅਤਿਆਧੁਨਿਕ ਲੜਾਕੁ ਹੈਲੀਕਾਪਟਰ ਦੀਆਂ ਖ਼ਾਸੀਅਤਾਂ ਬਾਰੇ ਦੱਸਦੇ ਹਾਂ।

Apache attack helicopters to be inducted into IAFApache attack helicopters to be inducted into IAF

ਏਐਚ-64ਈ ਅਪਾਚੇ ਹੈਲੀਕਾਪਟਰ ਵਿਸ਼ਵ ਦੇ ਸਭ ਤੋਂ ਉੱਨਤ ਲੜਾਕੂ ਹੈਲੀਕਾਪਟਰਾਂ ਵਿਚ ਇਕ ਹੈ, ਜਿਸ ਨੂੰ ਅਮਰੀਕੀ ਫ਼ੌਜ ਵੱਲੋਂ ਵਰਤਿਆ ਜਾਂਦਾ ਹੈ। ਇਹ ਬੇਹੱਦ ਘੱਟ ਉਚਾਈ ਤੋਂ ਹਵਾਈ ਅਤੇ ਜ਼ਮੀਨੀ ਹਮਲਾ ਕਰਨ ਵਿਚ ਸਮਰੱਥ ਹੈ। ਭਵਿੱਖ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਏ 'ਅਪਾਚੇ ਹੈਲੀਕਾਪਟਰ' ਰੂਸ ਵੱਲੋਂ ਤਿਆਰ ਐਮਆਈ-35 ਹੈਲੀਕਾਪਟਰਾਂ ਦੀ ਥਾਂ ਲੈਣਗੇ, ਇਹ ਹੈਲੀਕਾਪਟਰ 280 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਨ ਭਰ ਸਕਦਾ ਹੈ।

Apache attack helicopters to be inducted into IAFApache attack helicopters to be inducted into IAF

ਅਪਾਚੇ ਅਟੈਕ ਹੈਲੀਕਾਪਟਰ ਵਿਚ 16 ਐਂਟੀ ਟੈਂਕ ਏਜੀਐਮ-114 ਹੈਲਫਾਇਰ ਅਤੇ ਸਟ੍ਰਿੰਗਰ ਮਿਜ਼ਾਈਲ ਲੱਗੀ ਹੁੰਦੀ ਹੈ। ਹੈਲਫਾਇਰ ਮਿਜ਼ਾਈਲ ਕਿਸੇ ਵੀ ਆਰਮਡ ਵ੍ਹੀਕਲ ਜਿਵੇਂ ਟੈਂਕ, ਤੋਪ, ਬੀਐਮਪੀ ਵਾਹਨਾਂ ਨੂੰ ਪਲ ਭਰ ਵਿਚ ਤਬਾਹ ਕਰ ਸਕਦੀ ਹੈ ਜਦਕਿ ਸਟ੍ਰਿੰਗਰ ਮਿਜ਼ਾਈਲ ਹਵਾ ਤੋਂ ਆਉਣ ਵਾਲੇ ਕਿਸੇ ਵੀ ਖ਼ਤਰੇ ਦਾ ਸਾਹਮਣਾ ਕਰਨ ਵਿਚ ਸਮਰੱਥ ਹੁੰਦੀ ਹੈ। ਇਸ ਦੇ ਨਾਲ ਹੀ ਇਸ ਵਿਚ ਹਾਈਡ੍ਰਾਅ-70 ਅਨਗਾਈਡਡ ਮਿਜ਼ਾਈਲ ਵੀ ਲੱਗੀ ਹੁੰਦੀ ਹੈ, ਜੋ ਜ਼ਮੀਨ 'ਤੇ ਕਿਸੇ ਵੀ ਨਿਸ਼ਾਨੇ ਨੂੰ ਤਬਾਹ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ 30 ਮਿਲੀਮੀਟਰ ਦੀਆਂ ਦੋ ਗੰਨਾਂ ਵੀ ਲੱਗੀਆਂ ਹੁੰਦੀਆਂ ਹਨ, ਜਿਸ ਵਿਚ ਇਕੋ ਵਾਰੀ 1200 ਗੋਲੀਆਂ ਭਰੀਆਂ ਜਾ ਸਕਦੀਆਂ ਹਨ।

Apache attack helicopters to be inducted into IAFApache attack helicopters to be inducted into IAF

ਇਨ੍ਹਾਂ ਹੈਲੀਕਾਪਟਰਾਂ ਦੀ ਇਕ ਵਿਸ਼ੇਸ਼ ਖ਼ਾਸੀਅਤ ਇਹ ਵੀ ਹੈ ਕਿ ਇਸ ਨੂੰ ਦੁਸ਼ਮਣਾਂ ਦਾ ਰਾਡਾਰ ਵੀ ਆਸਾਨੀ ਨਾਲ ਨਹੀਂ ਫੜ ਪਾਉਂਦਾ, ਜਿਸ ਦਾ ਪ੍ਰਮੁੱਖ ਕਾਰਨ ਇਸ ਦੀ ਸੈਮੀ ਸਟੈਲਥ ਤਕਨੀਕ ਅਤੇ ਘੱਟ ਉਚਾਈ 'ਤੇ ਉਡਾਨ ਭਰਨ ਦੀ ਸਮਰੱਥਾ ਹੈ, ਇਸ ਵਿਚ ਅਤਿਆਧੁਨਿਕ ਲਾਂਗਬੋ ਰਾਡਾਰ ਲੱਗਿਆ ਹੁੰਦਾ ਹੈ, ਜਿਸ ਨਾਲ ਇਹ ਨੇਵੀ ਲਈ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਹੋਰ ਤਾਂ ਹੋਰ ਇਹ ਮਲਟੀ ਰੋਲ ਫਾਈਟਰ ਹੈਲੀਕਾਪਟਰ, ਇਸ ਨੂੰ ਲੇਜ਼ਰ, ਇੰਫਰਾਰੈੱਡ ਅਤੇ ਨਾਈਟ ਵਿਜ਼ਨ ਸਿਸਟਮ ਨਾਲ ਲੈਸ ਕੀਤਾ ਗਿਆ ਹੈ, ਜਿਸ ਨਾਲ ਇਹ ਹਨ੍ਹੇਰੇ ਵਿਚ ਵੀ ਦੁਸ਼ਮਣਾਂ ਦਾ ਕੰਮ ਤਮਾਮ ਕਰ ਸਕਦਾ ਹੈ।

Apache attack helicopters to be inducted into IAFApache attack helicopters to be inducted into IAF

ਅਮਰੀਕੀ ਜਹਾਜ਼ ਕੰਪਨੀ ਬੋਇੰਗ ਪੂਰੀ ਦੁਨੀਆ ਵਿਚ ਹੁਣ ਤਕ 2200 ਤੋਂ ਜ਼ਿਆਦਾ ਅਪਾਚੇ ਹੈਲੀਕਾਪਟਰਾਂ ਦੀ ਸਪਲਾਈ ਕਰ ਚੁੱਕੀ ਹੈ। ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਇਜ਼ਰਾਈਲ, ਨੀਦਰਲੈਂਡ, ਸਾਊਦੀ ਅਰਬ, ਜਪਾਨ ਅਤੇ ਮਿਸਰ ਦੀ ਹਵਾਈ ਫ਼ੌਜ ਵੀ ਇਸ ਦੀ ਵਰਤੋਂ ਕਰਦੀ ਹੈ ਅਤੇ ਭਾਰਤ 14ਵਾਂ ਦੇਸ਼ ਹੈ,ਜਿਸ ਨੇ ਇਸ ਘਾਤਕ ਹੈਲੀਕਾਪਟਰ ਨੂੰ ਅਪਣੀ ਹਵਾਈ ਫ਼ੌਜ ਲਈ ਚੁਣਿਆ ਹੈ।

Apache attack helicopters to be inducted into IAFApache attack helicopters to be inducted into IAF

ਦੱਸ ਦੇਈਏ ਕਿ ਇਹ ਲੜਾਕੂ ਹੈਲੀਕਾਪਟਰ ਇਰਾਕ, ਅਫਗਾਨਿਸਤਾਨ ਵਿਚ ਅਪਣਾ ਕਮਾਲ ਦਿਖਾ ਚੁੱਕੇ ਹਨ। ਇਸ ਤੋਂ ਇਲਾਵਾ ਇਜ਼ਰਾਈਲ ਵੀ ਗਾਜ਼ਾ ਪੱਟੀ ਵਿਚ ਇਨ੍ਹਾਂ ਹੈਲੀਕਾਪਟਰਾਂ ਰਾਹੀਂ ਦੁਸ਼ਮਣ ਨੂੰ ਧੂੜ ਚਟਾ ਚੁੱਕਿਆ ਹੈ। ਕਹਿਣ ਤੋਂ ਭਾਵ ਇਹ ਕਿ ਅਪਾਚੇ ਨੂੰ ਇਸ ਤਰੀਕੇ ਨਾਲ ਡਿਜ਼ਾਇਨ ਕੀਤਾ ਗਿਆ ਹੈ ਕਿ ਇਹ ਵਾਰ ਜ਼ੋਨ ਵਿਚ ਲੜਾਈ ਦੇ ਸਮੇਂ ਕਦੇ ਵੀ ਫ਼ੇਲ੍ਹ ਨਾ ਹੋ ਸਕੇ। ਹੁਣ ਇਸ ਨਾਲ ਭਾਰਤੀ ਹਵਾਈ ਫ਼ੌਜ ਦੀ ਤਾਕਤ ਵਿਚ ਵੀ ਪਹਿਲਾਂ ਨਾਲੋਂ ਕਾਫ਼ੀ ਵਾਧਾ ਹੋ ਜਾਵੇਗਾ।

ਦੇੇਖੋ ਵੀਡੀਓ: 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement