'ਪਹਾੜਾਂ ਦੀ ਰਾਣੀ' ਮਸੂਰੀ ਵਿਚ ਘੁੰਮਣ ਲਈ ਖੂਬਸੂਰਤ ਹਨ ਇਹ ਥਾਵਾਂ
Published : Sep 3, 2021, 6:53 pm IST
Updated : Sep 3, 2021, 6:53 pm IST
SHARE ARTICLE
Mussoorie
Mussoorie

ਮਸੂਰੀ ਦੇ ਖੂਬਸੂਰਤ ਮੈਦਾਨ, ਕੁਦਰਤੀ ਸੁੰਦਰਤਾ, ਝਰਨੇ ਅਤੇ ਸੁਆਦੀ ਭੋਜਨ ਸਭ ਸੈਲਾਨੀਆਂ ਦਾ ਦਿਲ ਜਿੱਤ ਲੈਂਦੇ ਹਨ।

 

ਦੇਹਰਾਦੂਨ: ਮਸੂਰੀ ਦੇ ਖੂਬਸੂਰਤ ਮੈਦਾਨ, ਕੁਦਰਤੀ ਸੁੰਦਰਤਾ, ਝਰਨੇ ਅਤੇ ਸੁਆਦੀ ਭੋਜਨ ਸਭ ਸੈਲਾਨੀਆਂ ਦਾ ਦਿਲ ਜਿੱਤ ਲੈਂਦੇ ਹਨ। ਮਸੂਰੀ ਵਿੱਚ ਦੇਖਣ ਲਈ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ। ਤਾਂ ਆਓ ਜਾਣਦੇ ਹਾਂ ਉੱਥੇ ਦੇ ਕੁਝ ਮਸ਼ਹੂਰ ਦਿਲਚਸਪ ਸਥਾਨਾਂ ਬਾਰੇ...

 

MussoorieMussoorie

 

ਕੈਮਲ ਬੈਕ ਰੋਡ-  ਕੈਮਲ ਬੈਕ ਰੋਡ ਮਸੂਰੀ ਦੇ ਸਭ ਤੋਂ ਵੱਧ ਵੇਖਣਯੋਗ ਸਥਾਨਾਂ ਵਿੱਚੋਂ ਇੱਕ ਹੈ। ਇਹ 4 ਕਿਲੋਮੀਟਰ ਲੰਬੀ ਸੜਕ ਹੈ। ਇੱਥੋਂ ਦੇ ਪਹਾੜਾਂ ਦੀ ਸ਼ਕਲ ਊਠ ਦੇ ਕੁੱਪ ਵਰਗੀ ਲਗਦੀ ਹੈ। ਇਸੇ ਕਰਕੇ ਇਸਨੂੰ ਕੈਮਲ ਬੈਕ ਰੋਡ ਕਿਹਾ ਜਾਂਦਾ ਹੈ।

 

Camels Back RdCamels Back Rd

 

 ਬੇਨੋਗ ਵਾਈਲਡ ਲਾਈਫ ਸੈਂਕਚੂਰੀ- ਦਰਖਤਾਂ ਅਤੇ ਬਰਫ ਨਾਲ ਢੱਕੀ ਪਹਾੜੀ ਚੋਟੀਆਂ ਨਾਲ ਘਿਰੀ ਹੋਈ, ਬੇਨੋਗ ਵਾਈਲਡਲਾਈਫ ਸੈਂਕਚੂਰੀ ਦੀ ਸੁੰਦਰਤਾ ਲੋਕਾਂ ਨੂੰ ਇਸ ਵੱਲ ਆਕਰਸ਼ਤ ਕਰਦੀ ਹੈ। ਇਹ ਜਗ੍ਹਾ ਕੁਦਰਤ ਪ੍ਰੇਮੀਆਂ ਲਈ ਇੱਕ ਵਧੀਆ ਵਿਕਲਪ ਹੈ।

 

Mall RoadMall Road

 

ਮਾਲ ਰੋਡ - ਮਾਲ ਰੋਡ ਨੂੰ ਮਸੂਰੀ ਦਾ ਦਿਲ ਵੀ ਕਿਹਾ ਜਾਂਦਾ ਹੈ। ਇਹ ਦੋ ਕਿਲੋਮੀਟਰ ਲੰਬਾ ਰਸਤਾ ਲਾਇਬ੍ਰੇਰੀ ਪੁਆਇੰਟ ਤੋਂ ਸ਼ੁਰੂ ਹੋ ਕੇ ਪਿਕਚਰ ਪੈਲੇਸ ਤੱਕ ਜਾਂਦਾ ਹੈ। ਮਾਲ ਰੋਡ 'ਤੇ ਚੱਲਦੇ ਹੋਏ ਸੈਲਾਨੀ ਕੱਪੜਿਆਂ ਦੀਆਂ ਦੁਕਾਨਾਂ, ਸੁਆਦੀ ਭੋਜਨ ਦੇ ਸਟਾਲਾਂ ਆਦਿ ਦਾ ਅਨੰਦ ਲੈ ਸਕਦੇ ਹਨ। ਹਾਲਾਂਕਿ, ਰਾਤ​ਵੇਲੇ ਮਾਲ ਰੋਡ ਦਾ ਦ੍ਰਿਸ਼ ਹੋਰ ਵੀ ਸੁੰਦਰ ਦਿਖਾਈ ਦਿੰਦਾ ਹੈ।

 

Mall RoadMall Road

ਗਨ ਹਿੱਲ - ਇਹ ਮਸੂਰੀ ਦਾ ਦੂਜਾ ਸਭ ਤੋਂ ਉੱਚਾ ਸਥਾਨ ਹੈ ਅਤੇ ਮਾਲ ਰੋਡ ਤੋਂ ਲਗਭਗ 400 ਫੁੱਟ ਦੀ ਉਚਾਈ 'ਤੇ ਸਥਿਤ ਹੈ। ਤੁਸੀਂ ਗਨ ਹਿੱਲ ਦਾ ਅਨੰਦ ਲੈਣ ਲਈ ਰੋਪਵੇਅ ਲੈ ਸਕਦੇ ਹੋ ਜਾਂ ਮਾਲ ਰੋਡ 'ਤੇ ਕੋਰਟ ਕੰਪਲੈਕਸ ਤੋਂ ਅੱਧੇ ਘੰਟੇ ਦੀ  ਲੰਬੀ ਯਾਤਰੀ ਕਰ ਸਕਦੇ ਹੋ। 

 

Gun Hill, MussoorieGun Hill, Mussoorie

 

ਮਸੂਰੀ ਝੀਲ- ਮਸੂਰੀ ਝੀਲ ਸਭ ਤੋਂ ਖੂਬਸੂਰਤ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ ਹੈ। ਇਸ ਨੂੰ ਹਾਲ ਹੀ ਵਿੱਚ ਸਿਟੀ ਬੋਰਡ ਅਤੇ ਮਸੂਰੀ-ਦੇਹਰਾਦੂਨ ਵਿਕਾਸ ਅਥਾਰਟੀ ਦੁਆਰਾ ਵਿਕਸਤ ਕੀਤਾ ਗਿਆ ਹੈ। ਇੱਥੇ ਤੁਸੀਂ ਝੀਲ ਵਿੱਚ ਬੋਟਿੰਗ ਦਾ ਅਨੰਦ ਲੈ ਸਕਦੇ ਹੋ। ਮਸੂਰੀ ਝੀਲ ਮਸੂਰੀ-ਦੇਹਰਾਦੂਨ ਸੜਕ 'ਤੇ ਸਥਿਤ ਹੈ।

Mussorie LakeMussorie Lake

 

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement