
ਕਿਹਾ -ਜਾਤ ਅਧਾਰਤ ਮਰਦਮਸ਼ੁਮਾਰੀ ’ਤੇ ਆਰ.ਐਸ.ਐਸ. ਦੀਆਂ ਉਪਦੇਸ਼ਾਤਮਕ ਗੱਲਾਂ ਨਾਲ ਕੁੱਝ ਬੁਨਿਆਦੀ ਸਵਾਲ ਪੈਦਾ ਹੁੰਦੇ ਹਨ
Conduct Caste Census : ਰਾਸ਼ਟਰੀ ਸਵੈਸੇਵਕ ਸੰਘ (ਆਰ.ਐੱਸ.ਐੱਸ.) ਵਲੋਂ ਜਾਤੀ ਮਰਦਮਸ਼ੁਮਾਰੀ ’ਤੇ ਟਿਪਣੀ ਕਰਨ ਤੋਂ ਇਕ ਦਿਨ ਬਾਅਦ ਕਾਂਗਰਸ ਨੇ ਮੰਗਲਵਾਰ ਨੂੰ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਂਗਰਸ ਦੀ ਇਕ ਹੋਰ ਗਾਰੰਟੀ ਨੂੰ ਹਾਈਜੈਕ ਕਰਨਗੇ ਅਤੇ ਜਾਤੀ ਮਰਦਮਸ਼ੁਮਾਰੀ ਕਰਵਾਉਣਗੇ?
ਆਰ.ਐਸ.ਐਸ. ਨੇ ਸੋਮਵਾਰ ਨੂੰ ਕਿਹਾ ਸੀ ਕਿ ਉਸ ਨੂੰ ਵਿਸ਼ੇਸ਼ ਭਾਈਚਾਰਿਆਂ ਜਾਂ ਜਾਤਾਂ ਦੇ ਅੰਕੜੇ ਇਕੱਤਰ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ, ਬਸ਼ਰਤੇ ਕਿ ਅੰਕੜਿਆਂ ਦੀ ਵਰਤੋਂ ਉਨ੍ਹਾਂ ਦੀ ਭਲਾਈ ਲਈ ਕੀਤੀ ਜਾਵੇ ਨਾ ਕਿ ਚੋਣ ਲਾਭ ਲਈ ਸਿਆਸੀ ਸਾਧਨ ਵਜੋਂ।
ਸੰਘ ਦੀ ਟਿਪਣੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਾਤ ਅਧਾਰਤ ਮਰਦਮਸ਼ੁਮਾਰੀ ’ਤੇ ਆਰ.ਐਸ.ਐਸ. ਦੀਆਂ ਉਪਦੇਸ਼ਾਤਮਕ ਗੱਲਾਂ ਨਾਲ ਕੁੱਝ ਬੁਨਿਆਦੀ ਸਵਾਲ ਪੈਦਾ ਹੁੰਦੇ ਹਨ ਜਿਵੇਂ ਕਿ ਕੀ ਜਾਤੀ ਮਰਦਮਸ਼ੁਮਾਰੀ ’ਤੇ ਉਸ ਕੋਲ ਵੀਟੋ ਸ਼ਕਤੀ ਹੈ।
ਉਨ੍ਹਾਂ ਕਿਹਾ, ‘‘ਆਰ.ਐਸ.ਐਸ. ਕੌਣ ਹੈ ਜੋ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਇਜਾਜ਼ਤ ਦਿੰਦਾ ਹੈ, ਜਦੋਂ ਆਰ.ਐਸ.ਐਸ. ਕਹਿੰਦਾ ਹੈ ਕਿ ਜਾਤ ਅਧਾਰਤ ਮਰਦਮਸ਼ੁਮਾਰੀ ਦੀ ਚੋਣ ਪ੍ਰਚਾਰ ਲਈ ਦੁਰਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ, ਕੀ ਉਹ ਜੱਜ ਜਾਂ ਅੰਪਾਇਰ ਬਣ ਰਹੀ ਹੈ?’’
ਉਨ੍ਹਾਂ ਸਵਾਲ ਕੀਤਾ ਕਿ ਦਲਿਤਾਂ, ਆਦਿਵਾਸੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਰਾਖਵਾਂਕਰਨ ਦੀ 50 ਫੀ ਸਦੀ ਸੀਮਾ ਨੂੰ ਹਟਾਉਣ ਲਈ ਸੰਵਿਧਾਨਕ ਸੋਧ ਦੀ ਜ਼ਰੂਰਤ ’ਤੇ ਆਰ.ਐਸ.ਐਸ. ਨੇ ਰਹੱਸਮਈ ਚੁੱਪ ਕਿਉਂ ਧਾਰੀ ਹੋਈ ਹੈ।
ਉਨ੍ਹਾਂ ਸਵਾਲ ਕੀਤਾ ਹੁਣ ਜਦੋਂ ਆਰ.ਐਸ.ਐਸ. ਨੇ ਹਰੀ ਝੰਡੀ ਦੇ ਦਿਤੀ ਹੈ ਤਾਂ ਕੀ ‘ਗੈਰ-ਜੈਵਿਕ’ ਪ੍ਰਧਾਨ ਮੰਤਰੀ ਕਾਂਗਰਸ ਦੀ ਇਕ ਹੋਰ ਗਰੰਟੀ ਨੂੰ ਹਾਈਜੈਕ ਕਰਨਗੇ ਅਤੇ ਜਾਤੀ ਗਣਨਾ ਕਰਵਾਉਣਗੇ?’