
ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਰਾਜਾਂ ‘ਚ ਵਿਧਾਨ ਸਭਾ ਵਿਚ ਗਠਜੋੜ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ਦੇ...
ਉੱਤਰ ਪ੍ਰਦੇਸ਼ : ਲੋਕ ਸਭਾ ਚੋਣਾਂ ਤੋਂ ਪਹਿਲਾਂ ਕਈ ਰਾਜਾਂ ‘ਚ ਵਿਧਾਨ ਸਭਾ ਵਿਚ ਗਠਜੋੜ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਕਾਂਗਰਸ ਦੇ ਇਰਾਦੇ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਮਾਇਆਵਤੀ ਨੇ ਕਿਹਾ ਹੈ ਕਿ ਕਾਂਗਰਸ ਭਾਜਪਾ ਨੂੰ ਹਰਾਉਣਾ ਨਹੀਂ ਚਾਹੁੰਦੀ। ਕਾਂਗਰਸ ਪਾਰਟੀ ਹੰਕਾਰ ਵਿਚ ਡੁੱਬੀ ਹੋਈ ਹੈ ਅਤੇ ਉਸ ਦਾ ਸੁਭਾਅ ਬਹੁਤ ਜ਼ਿੱਦੀ ਹੈ। ਲਗਾਤਾਰ ਹਾਰਨ ਤੋਂ ਬਾਅਦ ਵੀ ਕਾਂਗਰਸ ਨੇ ਕੋਈ ਸਬਕ ਨਹੀਂ ਸਿੱਖਿਆ। ਹੁਣ ਆਉਣ ਵਾਲੀਆਂ ਚੋਣਾਂ ‘ਚ ਜਨਤਾ ਕਾਂਗਰਸ ਨੂੰ ਸਬਕ ਸਿਖਾਏਗੀ। ਬਸਪਾ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਖੇਤਰੀ ਦਲਾਂ ਨਾਲ ਮਿਲ ਕੇ ਜਾਂ ਇਕੱਲੀ ਹੀ ਚੋਣ ਲੜੇਗੀ।
BSP Supremo Mayawatiਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਰਾਜਾਂ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਬਸਪਾ ਅਤੇ ਕਾਂਗਰਸ ਗਠਗੋੜ ਕਰਨਾ ਚਾਹੁੰਦੀ ਸੀ ਪਰ ਇਸ ਗੱਲ ਦਾ ਦੁੱਖ ਹੈ ਕਿ ਦਿਗਵਿਜੇ ਸਿੰਘ ਵਰਗੇ ਨੇਤਾ ਹਨ, ਜੋ ਅਪਣੀ ਪਾਰਟੀ ਵਿਰੁੱਧ ਜਾ ਕੇ ਭਾਜਪਾ ਨੂੰ ਫ਼ਾਇਦਾ ਪਹੁੰਚਾਉਣਾ ਚਾਹੁੰਦੇ ਹਨ। ਸੀ.ਬੀ.ਆਈ. ਅਤੇ ਈ.ਡੀ. ਦੇ ਦਬਾਅ ਵਿਚ ਆ ਕੇ ਦਿਗਵਿਜੇ ਸਿੰਘ ਵਰਗੇ ਲੋਕ ਭਾਜਪਾ ਦੇ ਏਜੰਟ ਦਾ ਕੰਮ ਕਰ ਰਹੇ ਹਨ। ਇਨ੍ਹਾਂ ਨੇ ਗੋਆ ‘ਚ ਵੀ ਸਰਕਾਰ ਬਣਨ ਨਹੀਂ ਦਿਤੀ ਸੀ।ਉਨ੍ਹਾਂ ਨੇ ਕਿਹਾ ਕਿ ਦਿਗਵਿਜੇ ਸਿੰਘ ਦਾ ਕਾਂਗਰਸ ਵਿਚ ਰਹਿੰਦੇ ਹੋਏ ਗਠਜੋੜ ਹੋਣਾ ਸੰਭਵ ਨਹੀਂ ਹੈ।
Digvijay Singhਮਾਇਆਵਤੀ ਨੇ ਕਿਹਾ ਕਿ ਅੱਜ ਇਕ ਟੀਵੀ ਚੈਨਲ ਨੂੰ ਦਿਤੇ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਮਾਇਆਵਤੀ ਗਠਜੋੜ ਨਹੀਂ ਕਰਨਾ ਚਾਹੁੰਦੀ ਹੈ ਪਰ ਸੱਚਾਈ ਇਹ ਹੈ ਕਿ ਦਿਗਵਿਜੇ ਸਿੰਘ ਸੀ.ਬੀ.ਆਈ. ਅਤੇ ਈ.ਡੀ. ਤੋਂ ਡਰ ਗਏ ਹਨ।ਬਸਪਾ ਸੁਪਰੀਮੋ ਨੇ ਕਾਂਗਰਸ ਦੇ ਇਰਾਦੇ ‘ਤੇ ਹੀ ਸਵਾਲ ਚੁੱਕਦੇ ਹੋਏ ਕਿਹਾ ਕਿ ਉਸ ਨੂੰ ਲਗਾਤਾਰ ਭਾਜਪਾ ਦੇ ਹੱਥੋਂ ਹਾਰ ਮਿਲ ਰਹੀ ਹੈ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਗਠਜੋੜ ਨੂੰ ਲੈ ਕੇ ਗੰਭੀਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਜਿਵੇਂ ਕਮਿਊਨਲ ਪਾਰਟੀ ਨੂੰ ਸੱਤਾ ਤੋਂ ਦੂਰ ਰੱਖਣ ਲਈ ਹਮੇਸ਼ਾ ਤੋਂ ਕਾਂਗਰਸ ਦਾ ਸਾਥ ਦਿੰਦੀ ਆਈ ਹੈ ਪਰ ਬਦਲੇ ‘ਚ ਹਮੇਸ਼ਾ ਉਸ ਨੇ ਧੋਖਾ ਕੀਤਾ ਹੈ।
Congressਇਹੀ ਕਾਰਨ ਹੈ ਕਿ ਬਸਪਾ ਨੇ ਦੱਖਣ ‘ਚ ਜਨਤਾ ਦਲ ਸੈਕਊਲਰ ਅਤੇ ਹਰਿਆਣਾ ‘ਚ ਇੰਡੀਅਨ ਲੋਕ ਦਲ ਨਾਲ ਗਠਜੋੜ ਕੀਤਾ ਪਰ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਕਾਂਗਰਸ ਨਾਲ ਗਠਜੋੜ ਨਹੀਂ ਹੋ ਸਕਿਆ।