ਆਮ ਲੋਕਾਂ ਦੇ ਹੱਕਾਂ ਲਈ ਬਸਪਾ ਦਾ ਰਾਜ ਲਿਆਉਣਾ ਜ਼ਰੂਰੀ - ਸੁਖਵਿੰਦਰ ਕੋਟਲੀ
Published : Jun 25, 2018, 4:30 pm IST
Updated : Jun 25, 2018, 5:09 pm IST
SHARE ARTICLE
 Need to bring BSP to rule of common people - Sukhwinder Kotali
Need to bring BSP to rule of common people - Sukhwinder Kotali

ਅੱਜ ਦੇਸ਼ ਵਿਚ ਹਰ ਵਰਗ ਦੁਖੀ ਹੈ ਚਾਹੇ ਉਹ ਦਲਿਤ, ਸਿੱਖ, ਛੋਟਾ ਵਪਾਰੀ, ਮੁਲਾਜ਼ਮ, ਘੱਟ ਗਿਣਤੀ, ਹੋਵੇ ਕਿਉਂਕਿ ਦੇਸ਼ ਦੀ ਹਾਕਮ...

ਬ੍ਰਿਸਬੇਨ (ਜਗਜੀਤ ਖੋਸਾ) ਅੱਜ ਦੇਸ਼ ਵਿੱਚ ਹਰ ਵਰਗ ਦੁਖੀ ਹੈ ਚਾਹੇ ਉਹ ਦਲਿਤ, ਸਿੱਖ, ਛੋਟਾ ਵਪਾਰੀ, ਮੁਲਾਜ਼ਮ, ਘੱਟ ਗਿਣਤੀ, ਹੋਵੇ ਕਿਉਂਕਿ ਦੇਸ਼ ਦੀ ਹਾਕਮ ਸਰਕਾਰ ਸਿੱਧੇ ਤੇ ਅਸਿੱਧੇ ਤੌਰ ਤੇ ਜੁਲਮ ਢਾਹ ਰਹੀ ਹੈ । ਸਾਨੂੰ ਸਾਰਿਆਂ ਨੂੰ ਆਮ ਲੋਕਾਂ ਦੀ ਭਾਵ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਇੱਕ ਮੰਚ ਉੱਤੇ ਇਕੱਠੇ ਹੋਣਾ ਬਹੁਤ ਜਰੂਰੀ ਹੈ । ਇਹ ਵਿਚਾਰ ਬਸਪਾ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਖਵਿੰਦਰ ਸਿੰਘ ਕੋਟਲੀ ਜੀ ਸਿਨੀਅਰ ਨੇਤਾ ਬਸਪਾ ਪੰਜਾਬ ਨੇ ਬ੍ਰਿਸਬੇਨ ਆਸਟ੍ਰੇਲੀਆ ਵਿਖੇ ਕਹੇ।

Mayawati Mayawati

ਉਹਨਾਂ ਅੱਗੇ ਕਿਹਾ ਕਿ ਬਸਪਾ ਸੁਪਰੀਮੋ  ਭੈਣ ਕੁਮਾਰੀ ਮਾਇਆਵਤੀ ਜੀ ਨੇ ਭਾਰਤ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਚਾਰ ਵਾਰ ਰਾਜ਼ ਕੀਤਾ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਬਸਪਾ ਦੇ ਰਾਜ਼ ਵਿੱਚ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਵਿਧਾਨ ਸੁਰੱਖਿਅਤ ਹੈ । ਉਹਨਾਂ ਅੱਗੇ ਕਿਹਾ ਕਿ ਬਸਪਾ ਸੁਪਰੀਮੋ ਮਾਇਆਵਤੀ ਜੀ ਨੇ ਆਪਣੇ ਰਾਜ ਵਿੱਚ ਕੋਈ ਵੀ ਧਾਰਮਿਕ ਦੰਗੇ ਨਹੀਂ ਹੋਣ ਦਿੱਤੇ। ਨਵੇਂ ਸਕੂਲ ਤੇ ਹਸਪਤਾਲ ਖੋਲੇ ਗਏ ਸਨ । ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਏ ਗਏ ।

sukhwinder kotlisukhwinder kotli

ਉਹਨਾਂ ਤੋਂ ਬਾਅਦ ਵਿੱਚ ਸ਼੍ਰੀ ਅਜੇ ਕਟਾਰੀਆ ਇੰਚਾਰਜ ਦੋਆਬਾ ਜੋਨ ਬਸਪਾ ਐਨ ਆਰ ਆਈ ਨੇ ਸ਼੍ਰੀ ਕੋਟਲੀ ਜੀ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਵਾਇਆ ਕਿ ਸਮੁੱਚਾ ਐਨ ਆਰ ਆਈ ਭਾਈਚਾਰਾ ਬਸਪਾ ਦੇ ਨਾਲ ਇਸ ਸੰਘਰਸ਼ ਵਿਚ ਤਨੋ, ਮਨੋ ਤੇ ਧਨੋ ਖੜਾ ਹੈ । ਉਹਨਾਂ ਅੱਗੇ ਕਿਹਾ ਕਿ ਅਸੀਂ ਬਸਪਾ ਨੂੰ ਸੱਤਾ ਤੇ ਕਾਬਜ਼ ਕਰਵਾ ਕੇ ਹੀ ਚੈਨ ਨਾਲ ਬੈਠਾਂਗੇ। ਬਾਅਦ ਵਿਚ ਆਏ ਹੋਏ ਲੀਡਰਾਂ ਦਾ ਸਨਮਾਨ ਕੀਤਾ ਗਿਆ ।

Mayawati Mayawati

ਸੰਨੀ ਸਾਹਿਬਾ ਨੇ ਬਾਬਾ ਸਾਹਿਬ ਦੀ ਸ਼ੋਭਾ ਵਿੱਚ ਇੱਕ ਗੀਤ ਵੀ ਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਮੋਰੋਂ, ਸੁਖਵਿੰਦਰ ਸਿੰਘ, ਹਰਜੀਤ ਭੁੱਲਰ, ਮਨਜੀਤ ਭੁੱਲਰ, ਹਰਦੀਪ ਵਾਗਲਾ, ਅੰਕੁਸ਼ ਕਟਾਰੀਆ, ਲਖਵੀਰ ਸਿੰਘ, ਸੰਨੀ ਸਾਹਿਬਾ, ਸਤਵਿੰਦਰ ਟੀਨੂੰ ਆਦਿ ਹਾਜ਼ਰ ਸਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement