
ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸਸੰਦ ਮੈਂਬਰ ਹਾਜ਼ੀ ਸ਼ਾਹਿਦ ਅਖਲਾਕ ਦਾ ਛੋਟੇ ਭਰਾ ਦੀ ਮੀਟ ਪ੍ਰੋਸੈਸਿੰਗ ਕੰਪਨ ‘ਚ ਗੈਸ ਲੀਕ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ
ਮੇਰਠ : ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸਸੰਦ ਮੈਂਬਰ ਹਾਜ਼ੀ ਸ਼ਾਹਿਦ ਅਖਲਾਕ ਦਾ ਛੋਟੇ ਭਰਾ ਦੀ ਮੀਟ ਪ੍ਰੋਸੈਸਿੰਗ ਕੰਪਨ ‘ਚ ਗੈਸ ਲੀਕ ਹੋਣ ਨਾਲ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ, ਜਦਕਿ ਦੋ ਕਰਮਚਾਰੀ ਵਾਲ-ਵਾਲ ਬਚ ਗਏ। ਕੰਪਨੀ ਦੇ ਪ੍ਰਬੰਧਕ ਲਾਸ਼ਾਂ ਨੂੰ ਇਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਛੱਡ ਕੇ ਫਰਾਰ ਹੋ ਗਏ। ਬਾਅਦ ‘ਚ ਲੋਕਾਂ ਨੇ ਲਾਸ਼ਾਂ ਨੂੰ ਹਾਪੜ ਰੋਡ ਤੇ ਰੱਖ ਕੇ ਜਾਮ ਲਗਾ ਦਿੱਤਾ। Hazi Sahid Iqlakhਪੁਲਿਸ ਮੁਤਾਬਕ, ਖਰਦੌਨਾ ਥਾਣਾ ਖੇਤਰ ਦੇ ਹਾਪੜ ਰੋਡ ਸਥਿਤ ਅੱਲੀਪੁਰ ਜਿਜਮਾਨਾ ‘ਚ ਸਾਬਕਾ ਸਸੰਦ ਹਾਜ਼ੀ ਸ਼ਾਹਿਦ ਅਖਲਾਕ ਦੇ ਛੋਟੇ ਭਾਈ ਦੀ ਅਲ ਯਾਸਿਰ ਪ੍ਰੋਸੈਸਿੰਗ ਮੀਟ ਕੰਪਨੀ ਹੈ, ਜਿੱਥੇ ਮੀਟ ਪੈਕਿੰਗ ਤੇ ਮੁਰਗੀ ਦਾਣਾ ਬਣਾਇਆ ਜਾਂਦਾ ਹੈ। ਇਥੇ ਲੱਗੇ ਖੂਨ ਇੱਕਠੇ ਕਰਨ ਵਾਲੇ 20 ਫੁੱਟ ਡੂੰਘੇ ਈਟੀਪੀ ਪਲਾਂਟ ਦੀ ਸਫਾਈ ਕੀਤੀ ਜਾ ਰਹੀ ਸੀ। ਵੀਰਵਾਰ ਸਵੇਰੇ ਗੁੱਡੂ (18), ਪੁੱਤਰ ਸੁਭਾਸ਼, ਜੋਗਿੰਦਰ(22) ਪੁੱਤਰ ਭੀਮਸੈਨ, ਸਤਵੀਰ ਪੁੱਤਰ ਮਸੀਹਾ ਨਿਵਾਸੀ ਬਿਜੌਲੀ ਤੇ ਗਾਜਿਆਬਾਦ ਦੇ ਝੰਡਾਪੁਰ ਪਿੰਡ ਦੇ ਰਹਿਣ ਵਾਲੇ ਅਜੈ (26) ਪੁੱਤਰ ਮੁਕੇਸ਼ ਸਫਾਈ ਕਰ ਰਹੇ ਸਨ।
Jagdamba Hospitalਹਾਦਸੇ ਵਾਲ ਵਾਲ ਬਚੇ ਸਤਵੀਰ ਨੇ ਦੱਸਿਆ ਕਿ ਟੈਂਕ ਦੇ ਅੰਦਰ ਪੌੜੀ ਦੁਆਰਾ ਉੱਤਰ ਕੇ ਗੁੱਡੂ ਸਫਾਈ ਕਰ ਰਿਹਾ ਸੀ ਕਿ ਅਚਾਨਕ ਉਹ ਬੇਹੋਸ਼ ਹੋ ਕੇ ਸਿਲਟ ‘ਚ ਗਿਰ ਗਿਆ। ਉਸਨੂੰ ਬਚਾਉਣ ਲਈ ਜੋਗਿੰਦਰ ਤੇ ਅਜੈ ਗਏ ਤਾਂ ਉਹ ਵੀ ਗੈਸ ਲੀਕ ਹੋਣ ਕਾਰਨ ਬੇਹੋਸ਼ ਹੋ ਗਏ। ਗੈਸ ਦੇ ਤੇਜ਼ ਰਿਸਾਵ ਹੋਣ ਕਾਰਨ ਤਿੰਨਾ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ ਕਰ ਰਹੇ ਸਤਵੀਰ ਤੇ ਕੰਪਨੀ ਦੇ ਕਰਮਚਾਰੀ ਰਿਫਾਕਤ ਤੇ ਜਲੀਫ ਨਿਵਾਸੀ ਗਾਜਿਆਬਾਦ ਨੂੰ ਵੀ ਚੱਕਰ ਆਉਣ ਲੱਗੇ, ਪਰ ਉਹ ਕਿਸੇ ਤਰ੍ਹਾਂ ਬਾਹਰ ਆਉਣ ‘ਚ ਸਫਲ ਹੋ ਗਏ।
Meat Processing Companyਸਤਵੀਰ ਨੇ ਪੁਲਿਸ ਨੂੰ ਦੱਸਿਆ ਕਿ ਕੰਪਨੀ ਦੇ ਪਲਾਂਟ ਮੈਨੇਜਰ ਸਲਾਉਦੀਨ ਦੇ ਕਹਿਣ ਤੇ ਕੰਪਨੀ ਅੰਦਰ ਮੌਜੂਦ ਕਰਮਚਾਰੀਆਂ ਨੇ ਉਸਦਾ ਮੋਬਾਇਲ ਖੋਹ ਲਿਆ ਤੇ ਕਈ ਘੰਟਿਆਂ ਬਾਅਦ ਕੰਪਨੀ ਦੇ ਕਰਮਚਾਰੀ ਲਾਸ਼ਾਂ ਨੂੰ ਛੋਟਾ ਹਾਥੀ ‘ਚ ਰੱਖ ਕੇ ਐਲ-ਬਲਾਕ ਸਾਸ਼ਤਰੀ ਨਗਰ ਸਥਿਤ ਜਗਦੰਬਾ ਹਸਪਤਾਲ ਦੇ ਬਾਹਰ ਛੱਡਣ ਤੋਂ ਬਾਅਦ ਫਰਾਰ ਹੋ ਗਏ।ਪਲਾਂਟ ਮਾਲਕ ਨੇ ਮ੍ਰਿਤਕ ਪਰਿਵਾਰ ਦੇ ਮੈਬਰਾਂ ਨੂੰ ਪੰਜ-ਪੰਜ ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੌਕੇ ਤੇ ਮੌਜੂਦ ਐਸ ਪੀ ਦਿਹਾਤੀ ਰਾਜੇਸ਼ ਕੁਮਾਰ, ਏਡੀਐੱਮ (ਈ) ਰਾਮ ਚੰਦਰ, ਸੀ ਓ ਜਿੰਤੇਦਰ ਸਰਗਮ ਨੇ ਮੌਕੇ ਤੇ ਮੌਜੂਦ ਲੋਕਾਂ ਨੂੰ ਸਮਝਾਉਣ ਉਪੰਰਤ ਜਾਮ ਹਟਵਾਇਆ। ਡੀਐੱਮਕੇ ਅਨਿਲ ਢੀਂਗਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੀ ਜਿੰਮੇਵਾਰੀ ਏਡੀਐੱਮ(ਈ) ਅਤੇ ਐਸ ਪੀ ਦਿਹਾਤੀ ਨੂੰ ਸੌਂਪੀ ਗਈ ਹੈ ਤੇ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਕੰਪਨੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।