
ਮਾਨਸੂਨ ਦੀ ਬਾਰਿਸ਼ ਇਸ ਸਾਲ ਅਨੁਮਾਨ ਤੋਂ ਜ਼ਿਆਦਾ ਹੋਣ ਦੇ ਬਾਰੇ ਵਿਚ ਉਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਪੂਰੇ ਦੇਸ਼ ਵਿਚ ਸਮਾਨਤਾ ਤੋਂ 109% ਬਾਰਿਸ਼ ਦਰਜ ਕੀਤੀ ਗਈ ਹੈ।
ਨਵੀਂ ਦਿੱਲੀ- ਇਸ ਸਾਲ ਦੱਖਣੀ-ਪੱਛਮੀ ਮੌਨਸੂਨ ਵਿਚ ਚਾਰ ਮਹੀਨਿਆਂ ਦੇ ਬਰਸਾਤ ਦੇ ਮੌਸਮ ਵਿਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਤੋਂ ਬਾਅਦ 10 ਅਕਤੂਬਰ ਤੋਂ ਫਿਰ ਆਉਣ ਦੀ ਉਮੀਦ ਹੈ। ਮੌਸਮ ਵਿਭਾਗ (ਆਈ.ਐਮ.ਡੀ.) ਦੇ 10 ਅਕਤੂਬਰ ਤੋਂ ਬਾਅਦ ਦੱਖਣੀ-ਪੱਛਮੀ ਮਾਨਸੂਨ ਵਾਪਸ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉੱਤਰ, ਮੱਧ ਅਤੇ ਉੱਤਰ ਪੱਛਮੀ ਭਾਰਤ ਵਿਚ 4 ਅਕਤੂਬਰ ਤੋਂ ਬਾਅਦ ਮਾਨਸੂਨ ਹੌਲੀ ਹੋ ਗਈ ਹੈ।
alert by imd north india can get heavy rain in next 48 hours
ਮੌਸਮ ਵਿਭਾਗ (ਆਈਐਮਡੀ) ਵਿੱਚ ਉੱਤਰੀ ਖੇਤਰ ਦੇ ਪੂਰਵ ਅਨੁਮਾਨ ਦੇ ਪ੍ਰਮੁੱਖ ਵਿਗਿਆਨੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 4 ਅਕਤੂਬਰ ਤੋਂ ਬਾਅਦ ਮਾਨਸੂਨ ਦੀ ਸੰਭਾਵਿਤ ਗਤੀਵਿਧੀ ਦੇ ਮੱਦੇਨਜ਼ਰ ਮਾਨਸੂਨ ਦੀ ਵਾਪਸੀ ਪੱਛਮੀ ਰਾਜਸਥਾਨ ਤੋਂ 10 ਅਕਤੂਬਰ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ। ਹਾਲਾਂਕਿ ਸ਼੍ਰੀਵਾਸਤਵ ਨੇ ਕਿਹਾ ਕਿ ਅਗਲੇ 48 ਘੰਟਿਆਂ ਦੌਰਾਨ ਪੂਰਬ ਉੱਤਰ ਪ੍ਰਦੇਸ਼, ਪੂਰਬ ਰਾਜਸਥਾਨ ਅਤੇ ਉੱਤਰਾਕੰਡ ਦੇ ਕੁੱਝ ਇਲਾਕਿਾਂ ਵਿਚ ਜ਼ਿਆਦਾ ਬਾਰਸ਼ ਹੋਣ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ ਇਹਨਾ ਇਲਾਕਿਆਂ ਵਿਚ ਪਿਛਲੇ 2 ਦਿਨਾਂ ਤੋਂ ਜ਼਼ਬਰਦਸਤ ਬਾਰਿਸ਼ ਦਾ ਦੌਰ ਜਾਰੀ ਹੈ।
ਮਾਨਸੂਨ ਦੀ ਬਾਰਿਸ਼ ਇਸ ਸਾਲ ਅਨੁਮਾਨ ਤੋਂ ਜ਼ਿਆਦਾ ਹੋਣ ਦੇ ਬਾਰੇ ਵਿਚ ਉਹਨਾਂ ਨੇ ਕਿਹਾ ਕਿ 30 ਸਤੰਬਰ ਤੱਕ ਪੂਰੇ ਦੇਸ਼ ਵਿਚ ਸਮਾਨਤਾ ਤੋਂ 109% ਬਾਰਿਸ਼ ਦਰਜ ਕੀਤੀ ਗਈ ਹੈ। ਇਸ ਸਥਿਤੀ ਵਿਚ, ਹਰਿਆਣਾ ਅਤੇ ਦਿੱਲੀ ਐਨਸੀਆਰ ਖੇਤਰ ਵਿਚ 40% ਬਾਰਿਸ਼ ਦਰਜ ਕੀਤੀ ਗਈ। ਉਹਨਾਂ ਦੱਸਿਆ ਕਿ ਅਗਲੇ ਦੋ ਦਿਨਾਂ ਵਿਚ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਕੁੱਝ ਸਥਾਨਾਂ ਤੇ ਹਲਕੀ ਬਾਰਿਸ਼ ਦਾ ਅਨੁਮਾਨ ਲਗਾਇਆ ਹੈ।
alert by imd north india can get heavy rain in next 48 hours
ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਅਤੇ ਮੌਸਮ ਨਾਲ ਸਬੰਧਤ ਪ੍ਰਾਈਵੇਟ ਏਜੰਸੀ 'ਸਕਾਈਮੇਟ' ਨੇ ਦੱਖਣ-ਪੱਛਮੀ ਮਾਨਸੂਨ ਦੇ ਸਰਗਰਮ ਹੋਣ ਤੋਂ ਪਹਿਲਾਂ ਆਮ ਨਾਲੋਂ ਘੱਟ ਬਾਰਸ਼ ਦੀ ਭਵਿੱਖਬਾਣੀ ਕੀਤੀ ਸੀ।