
ਦੋ ਦਿਨ ਤਕ ਸਕੂਲ ਬੰਦ
ਪਟਨਾ: ਬਿਹਾਰ ਵਿਚ ਮੌਸਮ ਵਿਭਾਗ ਨੇ ਆਉਣ ਵਾਲੇ ਇਕ-ਦੋ ਦਿਨਾਂ ਵਿਚ ਭਾਰੀ ਬਾਰਸ਼ ਬਾਰੇ 15 ਜ਼ਿਲ੍ਹਿਆਂ ਵਿਚ ਰੈਡ ਅਲਰਟ ਜਾਰੀ ਕੀਤਾ ਹੈ। ਭਾਰੀ ਬਾਰਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਪਟਨਾ ਸਣੇ ਰਾਜ ਦੇ ਬਹੁਤੇ ਜ਼ਿਲ੍ਹਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਤਾਪਮਾਨ ਲਗਾਤਾਰ ਪੈ ਰਹੇ ਮੀਂਹ ਕਾਰਨ ਘਟਦਾ ਜਾ ਰਿਹਾ ਹੈ। ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਪਟਨਾ ਦਾ ਘੱਟੋ ਘੱਟ ਤਾਪਮਾਨ 26.0 ਡਿਗਰੀ ਸੈਲਸੀਅਸ ਦਰਜ ਕੀਤਾ।
Rain
ਮੌਸਮ ਵਿਭਾਗ ਨੇ ਆਪਣੀ ਭਵਿੱਖਬਾਣੀ ਵਿਚ ਕਿਹਾ ਹੈ ਕਿ ਅਗਲੇ ਇੱਕ ਜਾਂ ਦੋ ਦਿਨਾਂ ਤੱਕ ਰਾਜ ਦੇ ਬਹੁਤੇ ਖੇਤਰ ਬੱਦਲਵਾਈ ਰਹੇਗੀ ਅਤੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤਾਪਮਾਨ ਘੱਟ ਜਾਵੇਗਾ। ਪਟਨਾ ਮੌਸਮ ਵਿਭਾਗ ਦੇ ਅਨੁਸਾਰ, ਭਾਗਲਪੁਰ ਵਿਚ ਸ਼ਨੀਵਾਰ ਨੂੰ ਘੱਟੋ ਘੱਟ ਤਾਪਮਾਨ 23.2 ਡਿਗਰੀ, ਗਿਆ ਵਿਚ 22.0 ਡਿਗਰੀ ਅਤੇ ਪੂਰਨੀਆ ਵਿਚ 24.9 ਡਿਗਰੀ ਦਰਜ ਕੀਤਾ ਗਿਆ।
Heavy Rain
ਰਾਜਧਾਨੀ ਪਟਨਾ ਸਮੇਤ ਮੁਜ਼ੱਫਰਪੁਰ, ਦਰਭੰਗਾ, ਭਾਗਲਪੁਰ, ਪੂਰਨੀਆ, ਬੇਟੀਆ, ਗਿਆ, ਜਮੂਈ, ਔਰੰਗਾਬਾਦ, ਜਹਾਨਾਬਾਦ ਅਤੇ ਕਈ ਹੋਰ ਜ਼ਿਲ੍ਹਿਆਂ ਵਿਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ ਵਿਚ ਰੈਡ ਅਲਰਟ ਜਾਰੀ ਕੀਤਾ ਹੈ। ਰਾਜ ਸਰਕਾਰ ਨੇ ਅਗਲੇ ਦੋ ਦਿਨਾਂ ਲਈ ਕਈ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਸ਼ਨੀਵਾਰ ਨੂੰ ਪਟਨਾ ਦਾ ਵੱਧ ਤੋਂ ਵੱਧ ਪਾਰਾ 28.0 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੇ ਆਸਾਰ ਹਨ। ਸ਼ੁੱਕਰਵਾਰ ਨੂੰ ਪਟਨਾ ਦਾ ਘੱਟੋ ਘੱਟ ਤਾਪਮਾਨ 26.0 ਡਿਗਰੀ ਸੈਲਸੀਅਸ ਰਿਹਾ। ਪਿਛਲੇ 24 ਘੰਟਿਆਂ ਦੌਰਾਨ, ਪਟਨਾ ਵਿਚ 98 ਮਿਲੀਮੀਟਰ, ਭਾਗਲਪੁਰ ਵਿਚ 134 ਮਿਲੀਮੀਟਰ ਅਤੇ ਗਿਆ ਵਿਚ 73 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।