
ਅਸਦੁਦੀਨ ਓਵੈਸੀ ਨੇ ਕਿਹਾ ਕਿ ਅੱਜ ਦੇ ਗੋਡਸੇ ਦੇਸ਼ ਨੂੰ ਬਰਬਾਦ ਕਰ ਰਹੇ ਹਨ।
ਔਰੰਗਾਬਾਦ: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਔਰੰਗਾਬਾਦ ਵਿਚ ਗਾਂਧੀ ਜਯੰਤੀ ਦੇ ਮੌਕੇ ‘ਤੇ ਬੋਲਦੇ ਹੋਏ AIMIM ਆਗੂ ਅਸਦੁਦੀਨ ਓਵੈਸੀ ਨੇ ਕਿਹਾ ਕਿ ਅੱਜ ਦੇ ਗੋਡਸੇ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ, ‘ਨੱਥੂਰਾਮ ਗੋਡਸੇ ਨੇ ਤਾਂ ਗਾਂਧੀ ਨੂੰ ਗੋਲੀ ਮਾਰੀ ਸੀ ਪਰ ਮੌਜੂਦਾ ਗੋਡਸੇ ਗਾਂਧੀ ਦੇ ਹਿੰਦੋਸਤਾਨ ਨੂੰ ਖਤਮ ਕਰ ਰਹੇ ਹਨ ਜੋ ਗਾਂਧੀ ਦੇ ਮੰਨਣ ਵਾਲੇ ਹਨ, ਮੈ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਇਸ ਵਤਨ-ਏ-ਅਜ਼ੀਜ਼ ਨੂੰ ਬਚਾ ਲਓ।
Mahatma Gandhi
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਹਨਾਂ ਨੇ ਔਰੰਗਾਬਾਦ ਤੋਂ ਏਆਈਐਮਆਈਐਮ ਦੇ ਮੌਜੂਦਾ ਸੰਸਦ ਇਮਤਿਆਜ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਦੋਂ ਦੁਨੀਆਂ ਇਹ ਸਮਝ ਰਹੀ ਸੀ ਕਿ ਹਿੰਦੋਸਤਾਨ ਵਿਚ ਹਰ ਥਾਂ ਭਾਜਪਾ ਦਾ ਤੂਫਾਨ ਚੱਲ ਰਿਹਾ ਹੈ ਤਾਂ ਲੋਕ ਮਜ਼ਾਕ ਉਡਾਉਂਦੇ ਸੀ ਕਿ ਇਮਤਿਆਜ਼ ਇੱਥੋਂ ਕਿਵੇਂ ਜਿੱਤਣਗੇ। ਉਹਨਾਂ ਕਿਹਾ ਕਿ ਰੱਬ ਤੁਹਾਡੇ ਪਿਆਰ ਨੂੰ ਹੋਰ ਮਜ਼ਬੂਤ ਕਰੇ।
Nathuram Godse
ਓਵੈਸੀ ਨੇ ਅੱਗੇ ਕਿਹਾ, ‘ਮੈ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਗੋਡਸੇ ਦੇ ਲੜਕਿਆਂ ਨੂੰ ਹਰਾਓ, ਗਾਂਧੀ ਦੇ ਭਾਰਤ ਅਤੇ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਓ’। ਉਹਨਾਂ ਕਿਹਾ ਕਿ ਮੋਦੀ ਅਤੇ ਉਹਨਾਂ ਦੇ ਗ੍ਰਹਿ ਮੰਤਰੀ ਵਾਰ-ਵਾਰ ਬੋਲ ਰਹੇ ਹਨ ਕਿ ਐਨਆਰਸੀ ਲਿਆਓ....ਸੰਵਿਧਾਨ ਬਾਦਸ਼ਾਹ ਹੈ....। ਉਹਨਾਂ ਕਿਹਾ, ‘ਤੁਸੀਂ ਸ਼ਾਹ ਹੋਵੋਗੇ, ਪਰ ਸੰਵਿਧਾਨ ਬਾਦਸ਼ਾਹ ਹੈ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।