
ਲੋਕਾਂ ਨੂੰ ਵੀ ਆਲਾ-ਦੁਆਲਾ ਸਾਫ ਸੁਥਰਾ ਰੱਖਣ ਦਾ ਦਿੱਤਾ ਸੁਨੇਹਾ
ਬਠਿੰਡਾ: ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਅੱਜ 150ਵੀਂ ਜਯੰਤੀ ਮਨਾਈ ਜਾ ਰਹੀ ਹੈ। ਇਸ ਮੌਕੇ ਦੇਸ਼ਭਰ ‘ਚ ਸਮਾਗਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਪ੍ਰਧਾਨ ਸੋਨਿਆ ਗਾਂਧੀ, ਬੀਜੇਪੀ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਸਮੇਤ ਉਘੀਆਂ ਸ਼ਖਸ਼ੀਅਤਾਂ ਦੇ ਵਲੋਂ ਰਾਜਘਾਟ ‘ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਓਥੇ ਹੀ ਪੰਜਾਬ ਦੇ ਮੁੱਖ ਮੰਤਰੀ ਵਲੋਂ ਵੀ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿਤੀ ਗਈ।
Photo
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਲੋਂ ਬੜੇ ਹੀ ਅਨੋਖੇ ਢੰਗ ਨਾਲ ਗਾਂਧੀ ਜੈਯੰਤੀ ਮਨਾਈ ਗਈ ਤੇ ਲੋਕਾਂ ਨੂੰ ਇਸ ਦਿਹਾੜੇ ਦੀਆਂ ਮੁਬਾਰਕਬਾਦ ਦਿਤੀ ਗਈ। ਜੀ ਹਾਂ ਮਨਪ੍ਰੀਤ ਬਾਦਲ ਦੇ ਵਲੋਂ ਆਪਣੇ ਸਮਰਥਕਾਂ ਸਮੇਤ ਮਹਾਤਮਾ ਗਾਂਧੀ ਦੀ ਜੈਯੰਤੀ ਤੇ ਬਠਿੰਡਾ ਦੀਆਂ ਸੜਕਾਂ ਤੇ ਉਤਰ ਕੇ ਸਾਫ ਸਫਾਈ ਕੀਤੀ ਗਈ ਇਥੋਂ ਤਕ ਕਿ ਓਹਨਾ ਵਲੋਂ ਆਪਣੇ ਹੱਥੀਂ ਕੁੜੇ ਨੂੰ ਚੁੱਕਿਆ ਗਿਆ ਤੇ ਤੇ ਲੋਕਾਂ ਨੂੰ ਆਪਣੇ ਆਲਾ ਦੁਆਲਾ ਸਾਫ ਰੱਖਣ ਦਾ ਸੁਨੇਹਾ ਵੀ ਦਿੱਤਾ ਗਿਆ।
PM Narendra Modi
ਮਨਪ੍ਰੀਤ ਬਾਦਲ ਦੇ ਨਾਲ ਕਾਂਗਰਸੀ ਆਗੂ ਜੇ ਜੇ ਜੋਹਲ ਵੀ ਮੌਜੂਦ ਸਨ ਜਿਹਨਾਂ ਨੇ ਵੀ ਸਫਾਈ ਮੁਹਿੰਮ ਵਿਚ ਮਨਪ੍ਰੀਤ ਬਾਦਲ ਦੇ ਨਾਲ ਲਗ ਕੇ ਗਲੀਆਂ ਦੀ ਸਾਫ਼ ਸਫਾਈ ਕੀਤੀ ਤੇ ਬਾਅਦ ਵਿਚ ਲੋਕਾਂ ਨੂੰ ਲੱਡੂ ਵੰਡ ਕੇ ਇਸ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣ ਦੀ ਅਪੀਲ ਕੀਤੀ ਤਾਂ ਜੋ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ਤੇ ਖੁਦ ਇਸ ਮੁਹਿੰਮ ਵਿਚ ਸ਼ਾਮਿਲ ਹੋ ਕੇ ਲੋਕਾਂ ਨੂੰ ਨਵਾਂ ਸੁਨੇਹਾ ਦਿੱਤਾ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦਾ ਦਿਨ ਸਾਡੇ ਸਭ ਦੇ ਲਈ ਸੱਚ, ਅਹਿੰਸਾ, ਨੈਤਿਕਤਾ ਅਤਟ ਸਾਦਗੀ ਦੇ ਆਦੇਸ਼ਾਂ ਪ੍ਰਤੀ ਖੂਦ ਨੂੰ ਸਮਰਪਿਤ ਕਰਨ ਦਾ ਮੌਕਾ ਹੈ”। ਇਸ ਲਈ ਸਾਨੂੰ ਸਾਰਿਆਂ ਨੂੰ ਵੀ ਮਨਪ੍ਰੀਤ ਬਾਦਲ ਤੇ ਜੇ ਜੇ ਜੋਹਲ ਵਲੋਂ ਕੀਤੇ ਨਿਵੇਕਲੇ ਉਪਰਾਲੇ ਨੂੰ ਆਪਣੇ ਜੀਵਨ ਵਿਚ ਢਾਲ ਕੇ ਸਾਫ ਸਫਾਈ ਕਰ ਕੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।