
ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਲਈ ਵੱਡਾ ਤੋਹਫ਼ਾ
ਨਵੀਂ ਦਿੱਲੀ: ਨਵਰਾਤਰਿਆਂ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਾਤਾ ਵੈਸ਼ਣੋ ਦੇਵੀ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅਮਿਤ ਸ਼ਾਹ ਵੱਲੋਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਦੱਸਣਯੋਗ ਹੈ ਕਿ ਕਟੜਾ ਮਾਤਾ ਵੈਸ਼ਣੋ ਦੇਵੀ ਮੰਦਰ ਜਾਣ ਦਾ ਆਖਰੀ ਰੇਲਵੇ ਸਟੇਸ਼ਨ ਹੈ। ਇਸ ਟ੍ਰੇਨ ਨਾਲ ਦਿੱਲੀ ਤੋਂ ਕਟੜਾ ਦੀ ਦੂਰੀ ਮਹਿਜ਼ ਅੱਠ ਘੰਟੇ 'ਚ ਪੂਰੀ ਕੀਤੀ ਜਾ ਸਕੇਗੀ ਜਦਕਿ ਪਹਿਲਾਂ ਇਸ ਸਫਰ 'ਚ 12 ਘੰਟੇ ਦਾ ਸਮਾਂ ਲੱਗਦਾ ਸੀ।
Amit Shah
ਕਾਬਲੇਗੌਰ ਹੈ ਕਿ ਵੰਦੇ ਭਾਰਤ ਐਕਸਪ੍ਰੈੱਸ ਦੀਆਂ ਟਿਕਟਾਂ ਦੀ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ ਜਿਸ ਵਿਚ 5 ਅਕਤੂਬਰ ਤੋਂ ਯਾਤਰੀ ਸਫ਼ਰ ਕਰ ਸਕਣਗੇ। ਇਸ ਦੇ ਨਾਲ ਹੀ ਇਹ ਟ੍ਰੇਨ ਅੰਬਾਲਾ, ਲੁਧਿਆਣਾ ਤੇ ਜੰਮੂ-ਤਵੀ ਤਿੰਨ ਸਟੇਸ਼ਨਾਂ 'ਤੇ ਰੁਕੇਗੀ। ਇਹ ਇੱਕ ਹਾਈ ਸਪੀਡ ਟ੍ਰੇਨ ਹੋਣ ਦੇ ਨਾਲ-ਨਾਲ ਬਿਹਤਰੀਨ ਸੁਰੱਖਿਆ ਤੇ ਉੱਚ ਤਕਨੀਕ ਨਾਲ ਲੈਸ ਰੇਲ ਹੈ।
Trai
ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਵੱਲੋਂ ਵੀ ਆਪਣੇ ਟਵਿੱਟਰ ਹੈਂਡਲ ‘ਤੇ ਟਵੀਟ ਕਰ ਕੇ ਦੇਸ਼ ਵਾਸ਼ੀਆਂ ਦੇ ਲੋਕਾਂ ਨੂੰ ਵਧਾਈ ਦਿੱਤੀ ਗਈ ਹੈ। ਪੀਐੱਮ ਮੌਦੀ ਨੇ ਕਿਹਾ ਹੈ ਕਿ ਵੰਦੇ ਭਾਰ ਐਕਸਪ੍ਰੈਸ ਟ੍ਰੇਨ ਜਿੱਥੇ ਜੰਮੂ ਕਸ਼ਮੀਰ ਦੇ ਸੈਰ ਸਪਾਟੇ ‘ਚ ਵਾਧਾ ਕਰੇਗੀ ਉੱਥੇ ਹੀ ਸ਼ਰਧਾਲੂਆਂ ਦੀ ਯਾਤਰਾ ਵੀ ਅਰਾਮਦਾਇਕ ਹੋਵੇਗੀ।
Modi's Tweet
ਬੰਦੇ ਭਾਰਤ ਐਕਸਪਰੈਸ ਟ੍ਰੇਨ ‘ਚ ਯਾਰਤੀਆਂ ਦੇ ਮਨੋਰੰਜਨ ਲਈ ਹੌਟ-ਸਪੌਟ ਵਾਈਫਾਈ, ਰਸੋਈ ਤੇ ਬੇਹੱਦ ਆਰਾਮਦਾਇਕ 1128 ਸੀਟਾਂ ਸਮੇਤ ਹੋਰ ਬਹੁਤ ਸਾਰੀਆਂ ਸਹੂਲਤਾਂ ਹਨ। ਦੱਸ ਦਈਏ ਕਿ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਤੋਂ ਵਾਰਾਣਸੀ ਲਈ ਹਰੀ ਝੰਡੀ ਦਿੱਤੀ ਸੀ। ਇਹ ਵਾਰਾਣਸੀ ਲਈ ਦਿੱਲੀ ਤੋਂ ਸਵੇਰੇ ਛੇ ਵਜੇ ਚੱਲਦੀ ਹੈ। ਵੰਦੇ ਭਾਰਤ ਐਕਸਪ੍ਰੈੱਸ ਦੇਸ਼ ਦੀ ਅਜੇ ਸਭ ਤੋਂ ਪ੍ਰੀਮੀਅਮ ਟ੍ਰੇਨ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।