
ਸੁਪਰੀਮ ਕੋਰਟ ਜਾਵੇਗੀ ਕੇਂਦਰੀ ਜਾਂਚ ਏਜੰਸੀ! ਜਾਣੋ ਕੀ ਹੈ ਮਾਮਲਾ
ਨਵੀਂ ਦਿੱਲੀ: ਡਾਇਰੇਕਟੋਰੇਟ ਆਫ ਰੇਵੇਨਿਊ ਇੰਟੈਲਿਜੇਂਸ (ਡੀਆਰਆਈ ) ਅਡਾਨੀ ਸਮੂਹ ਵਿਰੁੱਧ ਕੋਲਾ ਦਰਾਮਦ ਮਾਮਲੇ ਵਿਚ ਬੰਬੇ ਹਾਈਕੋਰਟ ਦੇ ਆਦੇਸ਼ ਖਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕਰੇਗੀ। ਡੀਆਰਆਈ ਵੱਲੋਂ ਇਸ ਦੀ ਸੂਚਨਾ ਦਿੱਲੀ ਹਾਈਕੋਰਟ ਨੂੰ ਦੇ ਦਿੱਤੀ ਗਈ ਹੈ। ਅਜਿਹੇ ਵਿਚ ਅਡਾਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਮੁੰਬਈ ਹਾਈ ਕੋਰਟ ਨੇ ਇਸ ਮਾਮਲੇ ਵਿਚ ਅਡਾਨੀ ਸਮੂਹ ਨੂੰ ਰਾਹਤ ਦਿੰਦੇ ਹੋਏ ਡੀਆਰਆਈ ਨੂੰ ਲੈਟਰ ਆਫ ਰੋਗੇਟਰੀ 'ਤੇ ਕਾਰਵਾਈ ਕਰਨ ਤੋਂ ਰੋਕ ਦਿੱਤਾ ਸੀ।
Directorate of Revenue Intelligence
ਅਦਾਲਤ ਨੇ ਡੀਆਰਆਈ ਨੂੰ ਵੀ ਇਸ ਮਾਮਲੇ ਵਿਚ ਅਡਾਨੀ ਸਮੂਹ ਦੀ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ 1 ਨਵੰਬਰ ਨੂੰ ਦਾਖਲ ਇਕ ਹਲਫਨਾਮੇ ਵਿਚ ਡੀਆਰਆਈ ਨੇ ਕਿਹਾ, "ਉਹ ਉਚਿਤ ਕਾਨੂੰਨੀ ਰਾਹਤ ਲੈਣ ‘ਤੇ ਵਿਚਾਰ ਕਰ ਰਹੀ ਹੈ ਅਤੇ ਇਸ ਦੇ ਲਈ ਸੁਪਰੀਮ ਕੋਰਟ ਵਿਚ ਵਿਸ਼ੇਸ਼ ਇਜਾਜ਼ਤ ਪਟੀਸ਼ਨ ਦਰਜ ਕਰੇਗੀ’। ਦੱਸ ਦਈਏ ਕਿ ਡੀਆਰਆਈ ਵੱਲੋਂ ਅਡਾਨੀ ਸਮੂਹ ਦੀਆਂ ਦੋ ਕੰਪਨੀਆਂ ਖਿਲਾਫ਼ ਇੰਡੋਨੇਸ਼ੀਆ ਤੋਂ ਸਾਲ 2011 ਤੋਂ 2015 ਦੌਰਾਨ ਦਰਾਮਦ ਕੋਲੇ ਦੀ ਕੀਮਤ ਜ਼ਿਆਦਾ ਦਿਖਾਉਣ ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ।
Supreme court
ਡੀਆਰਆਈ ਦੇ ਹਲਫ਼ਨਾਮੇ ਅਨੁਸਾਰ ਏਜੰਸੀ ਕਥਿਤ ਰੂਪ ਵਿਚ ਦਰਾਮਦ ਦਾ ਮੁੱਲ ਜ਼ਿਆਦਾ ਦਿਖਾਉਣ ਦੇ ਮਾਮਲੇ ਵਿਚ ਪੀਐਮਸੀ ਪ੍ਰਾਜੈਕਟ ਪ੍ਰਾਈਵੇਟ ਲਿਮਟਡ, ਅਡਾਨੀ ਪਾਵਰ ਮਹਾਰਾਸ਼ਟਰ ਪ੍ਰਾਈਵੇਟ ਲਿਮਟਡ-ਅਡਾਨੀ ਪਾਵਰ ਰਾਜਸਥਾਨ ਲਿਮਟਡ ਅਤੇ ਨਾਲੇਜ ਇਨਫ੍ਰਾਸਟਰਕਚਰ ਸਿਸਟਮ ਪ੍ਰਾਈਵੇਟ ਲਿਮਟਡ ਦੇ ਖਿਲਾਫ਼ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਇਹ ਮਾਮਲਾ ਕਰੀਬ 29000 ਕਰੋੜ ਰੁਪਏ ਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।