
CPCB ਦੇ ਵਿਰੋਧ ਦੇ ਬਾਵਜੂਦ ਮੰਤਰਾਲਾ ਨੇ ਵਧਾ ਦਿੱਤੀ ਲਿਮਿਟ
ਨਵੀਂ ਦਿੱਲੀ : ਕੇਂਦਰੀ ਵਾਤਾਵਰਣ, ਜੰਗਲਾਤ ਤੇ ਜਲਵਾਯੂ ਮੰਤਰਾਲਾ ਨੇ ਕੋਲੇ ਨਾਲ ਚੱਲਣ ਵਾਲੇ ਥਰਮਲ ਪਾਵਰ ਪਲਾਂਟਾਂ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਦੀ ਤੈਅ ਲਿਮਿਟ ਨੂੰ ਵਧਾਉਣ ਦੀ ਮਨਜੂਰੀ ਦੇ ਦਿੱਤੀ ਹੈ। ਮੰਤਰਾਲਾ ਨੇ ਬੀਤੀ 17 ਮਈ ਨੂੰ ਮੰਤਰਾਲਾ ਦੇ ਸੰਯੁਕਤ ਸਕੱਤਰ ਰਿਤੇਸ਼ ਕੁਮਾਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਬੈਠਕ ਵਿਚ ਇਹ ਫ਼ੈਸਲਾ ਲਿਆ।
Union Ministry approval for relaxing air pollution standards for thermal power plants
ਇਕ ਰਿਪੋਰਟ ਮੁਤਾਬਕ ਨਵੇਂ ਨਿਯਮਾਂ ਤਹਿਤ ਹੁਣ ਥਰਮਲ ਪਾਵਰ ਪਲਾਂਟਾਂ ਤੋਂ ਨਿਕਲਣ ਵਾਲੀ ਜ਼ਹਿਰੀਲੀ ਗੈਸ ਨਾਈਟ੍ਰੋਜਨ ਆਕਸਾਈਡ ਦੀ ਸੀਮਾ 450 ਮਿਲੀਗ੍ਰਾਮ/ਨਾਰਮਲ ਕਿਊਬਿਕ ਮੀਟਰ ਕਰ ਦਿਤੀ ਗਈ ਹੈ, ਜਦਕਿ ਪਹਿਲਾਂ ਇਹ ਸੀਮਾ 300 ਮਿਲੀਗ੍ਰਾਮ/ਨਾਰਮਲ ਕਿਊਬਿਕ ਮੀਟਰ ਸੀ। ਜ਼ਿਕਰਯੋਗ ਹੈ ਕਿ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ (CPCB) ਵਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪ੍ਰਦੂਸ਼ਣ ਲਿਮਿਟ ਵਧਾਉਣ ਦਾ ਫ਼ੈਸਲਾ ਕੀਤਾ ਗਿਆ।
Union Ministry approval for relaxing air pollution standards for thermal power plants
ਜ਼ਿਕਰਯੋਗ ਹੈ ਕਿ ਸੀਪੀਸੀਬੀ ਨੇ ਵਾਤਾਵਰਣ ਮੰਤਰਾਲਾ ਦੀ ਬੈਠਕ ਤੋਂ ਪਹਿਲਾਂ ਦੇਸ਼ ਦੇ 7 ਥਰਮਲ ਪਾਵਰ ਪਲਾਂਟ ਦਾ ਨਿਰੀਖਣ ਕੀਤਾ ਸੀ। ਇਸ ਨਿਰੀਖਣ 'ਚ 7 'ਚੋਂ ਸਿਰਫ਼ 2 ਯੂਨਿਟਾਂ 'ਚ ਤੈਅ ਲਿਮਿਟ ਤੋਂ ਵੱਧ ਪ੍ਰਦੂਸ਼ਣ ਹੋ ਰਿਹਾ ਸੀ। ਜ਼ਿਕਰਯੋਗ ਹੈ ਕਿ ਜਿਨ੍ਹਾਂ ਦੋ ਯੂਨਿਟਾਂ 'ਚ ਤੈਅ ਲਿਮਿਟ ਤੋਂ ਵੱਧ ਪ੍ਰਦੂਸ਼ਣ ਹੋ ਰਿਹਾ ਸੀ, ਉਹ ਦੋਵੇਂ ਹੀ ਅਡਾਨੀ ਪਾਵਰ ਰਾਜਸਥਾਨ ਲਿਮਟਿਡ ਦੇ ਅਧਿਕਾਰ ਵਾਲੀਆਂ ਸਨ। ਯੂਨਿਟਾਂ ਦਾ ਨਿਰੀਖਣ ਸੀਪੀਸੀਬੀ ਅਤੇ ਊਰਜਾ ਮੰਤਰਾਲਾ ਦੀ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਵਲੋਂ ਕੀਤਾ ਗਿਆ ਸੀ।
Union Ministry approval for relaxing air pollution standards for thermal power plants
ਵਾਤਾਵਰਣ ਮੰਤਰਾਲਾ ਵਲੋਂ 7 ਦਸੰਬਰ 2015 ਨੂੰ ਥਰਮਲ ਪਾਵਰ ਪਲਾਂਟ ਤੋਂ ਹੋਣ ਵਾਲੇ ਹਵਾ ਪ੍ਰਦੂਸ਼ਣ ਦੀ ਲਿਮਿਟ 300 mg/nm3 ਤੈਅ ਕੀਤੀ ਗਈ ਸੀ। ਸਾਲ 2003 ਤੋਂ 2016 ਵਿਚਕਾਰ ਲੱਗਣ ਵਾਲੇ ਥਰਮਲ ਪਾਵਰ ਪਲਾਂਟ ਲਈ ਇਹ ਲਿਮਿਟ ਤੈਅ ਕੀਤੀ ਗਈ ਸੀ। ਹਾਲਾਂਕਿ ਊਰਜਾ ਮੰਤਰਾਲਾ ਵਲੋਂ ਪਹਿਲਾਂ ਇਸ ਦਾ ਵਿਰੋਧ ਕੀਤਾ ਗਿਆ ਸੀ।