ਧਾਰਾ 370 ਹਟਾਉਣ ਤੋਂ ਬਾਅਦ ਸਰਕਾਰ ਨੇ ਜਾਰੀ ਕੀਤਾ ਦੇਸ਼ ਦਾ ਨਵਾਂ ਨਕਸ਼ਾ
Published : Nov 3, 2019, 1:29 pm IST
Updated : Nov 3, 2019, 1:29 pm IST
SHARE ARTICLE
Govt releases new map, PoK’s Muzaffarabad in UT of J&K
Govt releases new map, PoK’s Muzaffarabad in UT of J&K

ਨਕਸ਼ੇ ਵਿਚ ਪੀਓਕੇ ਵੀ ਸ਼ਾਮਲ

ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਅਤੇ ਜੰਮੂ-ਕਸ਼ਮੀਰ ਲੱਦਾਖ਼ ਨੂੰ ਨਵਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ। ਨਵੇਂ ਲੱਦਾਖ ਸੰਘ ਰਾਜ ਖੇਤਰ ਵਿਚ ਕਾਰਗਿਲ ਅਤੇ ਲੇਹ ਦੋ ਜ਼ਿਲ੍ਹੇ ਹਨ ਅਤੇ ਜੰਮੂ-ਕਸ਼ਮੀਰ ਦਾ ਬਾਕੀ ਹਿੱਸਾ ਨਵੇਂ ਜੰਮੂ-ਕਸ਼ਮੀਰ ਰਾਜ ਸੰਘ ਖੇਤਰ ਵਿਚ ਹੈ। ਇਸ ਨਕਸ਼ੇ ਵਿਚ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ।

New Map Of IndiaNew Map Of India

1947 ਵਿਚ ਜੰਮੂ-ਕਸ਼ਮੀਰ ਸੂਬੇ ਵਿਚ 14 ਜ਼ਿਲ੍ਹੇ ਸਨ- ਕਠੂਆ, ਜੰਮੂ, ਉਧਮਪੁਰ, ਰਿਆਸੀ, ਅਨੰਤਨਾਗ, ਬਾਰਾਮੁੱਲਾ, ਪੁੰਛ, ਮੀਰਪੁਰ, ਮੁਜ਼ੱਫਰਾਬਾਦ, ਲੇਹ ਅਤੇ ਲੱਦਾਖ, ਗਿਲਗਿਤ, ਗਿਲਗਿਤ ਵਜਾਰਤ, ਚਿਲਹਾਸ ਅਤੇ ਟ੍ਰਾਈਬਲ ਟੇਰੀਟਰੀ। 2019 ਤੱਕ ਆਉਂਦੇ-ਆਉਂਦੇ ਜੰਮੂ ਅਤੇ ਕਸ਼ਮੀਰ ਦੀ ਸੂਬਾ ਸਰਕਾਰ ਨੇ ਇਹਨਾਂ 14 ਜ਼ਿਲਿਆਂ ਦੇ ਖੇਤਰਾਂ ਨੂੰ ਪੂਨਰਗਠਨ ਕਰ ਕੇ 28 ਜ਼ਿਲ੍ਹੇ ਬਣਾ ਦਿੱਤੇ ਸਨ।

Article 370Article 370

ਨਵੇਂ ਜ਼ਿਲ੍ਹਿਆਂ ਦੇ ਨਾਂਅ-ਕੁਪਵਾਰਾ, ਬਾਂਦੀਪੁਰਾ, ਗੰਡੇਰਬਲ, ਸ੍ਰੀਨਗਰ, ਬਡਗਾਮ, ਪੁਲਵਾਮਾ, ਸ਼ੌਂਪੀਆਂ, ਕੁਲਗ੍ਰਾਮ, ਰਾਜੌਰੀ, ਰਾਮਬਨ, ਡੋਡਾ, ਕਿਸ਼ਤਵਾਰ, ਸਾਂਭਾ ਅਤੇ ਕਾਰਗਿਲ ਹੈ। ਇਹਨਾਂ ਵਿਚੋਂ ਕਾਰਗਿਲ ਜ਼ਿਲ੍ਹੇ ਨੂੰ ਲੇਹ ਅਤੇ  ਲੱਦਾਖ ਜ਼ਿਲ੍ਹੇ ਦੇ ਖੇਤਰ ਵਿਚੋਂ ਅਲੱਗ ਕਰ ਕੇ ਬਣਾਇਆ ਗਿਆ ਸੀ। 31 ਅਕਤੂਬਰ 2019 ਨੂੰ ਬਣਾਏ ਗਏ ਨਵੇਂ ਜੰਮੂ-ਕਸ਼ਮੀਰ ਸੰਘ ਰਾਜ ਖੇਤਰ, ਨਵੇਂ ਲੱਦਾਖ ਸੰਘ ਰਾਜ ਖੇਤਰ ਨੂੰ ਸਰਵੇ ਜਨਰਲ ਆਫ਼ ਇੰਡੀਆ ਵੱਲੋਂ ਤਿਆਰ ਕੀਤੇ ਨਕਸ਼ੇ ਵਿਚ ਦਿਖਾਇਆ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement