
ਸਰਕਾਰ ਵਲੋਂ ਸਮਰਥਨ ਲਈ ਅਪਰਾਧੀਆਂ, ਸਰਕਾਰੀ ਏਜੰਸੀਆਂ ਦੀ ਦੁਰਵਰਤੋਂ
ਮੁੰਬਈ : ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਕਿ ਸਮਰਥਨ ਕਰਨ ਲਈ ਨਵੇਂ ਵਿਧਾਇਕਾਂ ਨੂੰ ਮਜਬੂਰ ਕਰਨ ਵਾਸਤੇ ਅਪਰਾਧਕ ਅਨਸਰਾਂ ਅਤੇ ਸਰਕਾਰੀ ਏਜੰਸੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਊਤ ਨੇ ਇਹ ਵੀ ਕਿਹਾ ਕਿ ਦੋਹਾਂ ਪਾਰਟੀਆਂ-ਭਾਜਪਾ ਅਤੇ ਸ਼ਿਵ ਸੈਨਾ-ਵਿਚਾਲੇ ਗੱਲਬਾਤ ਸਿਰਫ਼ ਮੁੱਖ ਮੰਤਰੀ ਅਹੁਦੇ ਲਈ ਹੋਵੇਗੀ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਸਾਡੇ ਕੋਲ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ।
Shiv Sena
ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਨੂੰ 170 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਹੁੰ-ਚੁੱਕ ਸਮਾਗਮ ਲਈ ਗੈਸਟ ਹਾਊਸ, ਵਾਨਖੇੜੇ ਸਟੇਡੀਅਮ, ਮਹਾਲਕਸ਼ਮੀ ਰੇਸਕੋਰਸ ਬੁਕ ਕੀਤਾ ਗਿਆ ਹੈ ਪਰ ਭਾਜਪਾ ਨੇ ਹਾਲੇ ਤਕ ਸਰਕਾਰ ਬਣਾਉਣ ਦਾ ਦਾਅਵਾ ਕਿਉਂ ਨਹੀਂ ਕੀਤਾ?
Sanjay Raut
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਦੇ ਇਕ ਮੁੱਖ ਮੰਤਰੀ ਮੁੰਬਈ ਦੇ ਦਾਦਰ ਖੇਤਰ ਵਿਚ ਸ਼ਿਵਾਜੀ ਪਾਰਕ ਵਿਚ ਸਹੁੰ ਚੁਕਣਗੇ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੂੰ 170 ਤੋਂ ਵੱਧ ਵਿਧਾਇਕਾਂ ਦਾ ਸਮਰਥਨ ਮਿਲੇਗਾ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਲਈ ਇਹ ਵਿਸ਼ਵਾਸ ਅਤੇ ਸਚਾਈ ਦਾ ਮਾਮਲਾ ਹੈ।