
ਕੀ ਤੁਹਾਨੂੰ ਪਤਾ ਹੈ ਕਿ ਆਪਣੇ ਦੇਸ਼ 'ਚ ਜੇਕਰ ਕੋਈ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਕਾਨੂੰਨੀ ਪ੍ਰਕਿਰਿਆ ਦੇ ਇਲਾਵਾ ਉਸ ਦੇ ਜੀ.ਐੱਸ.ਟੀ. ਦੇ ਅੰਤਰਗਤ ....
ਨਵੀਂ ਦਿੱਲੀ : ਕੀ ਤੁਹਾਨੂੰ ਪਤਾ ਹੈ ਕਿ ਆਪਣੇ ਦੇਸ਼ 'ਚ ਜੇਕਰ ਕੋਈ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਕਾਨੂੰਨੀ ਪ੍ਰਕਿਰਿਆ ਦੇ ਇਲਾਵਾ ਉਸ ਦੇ ਜੀ.ਐੱਸ.ਟੀ. ਦੇ ਅੰਤਰਗਤ ਟੈਕਸ ਭਰਨਾ ਪੈਂਦਾ ਹੈ। ਮਤਲਬ ਬੱਚੇ ਨੂੰ ਸਾਮਾਨ ਜਾਂ ਸਰਵਿਸ 'ਚੋਂ ਕੁਝ ਵੀ ਮੰਨਿਆ ਜਾ ਸਕਦਾ ਹੈ। ਬੱਚੇ ਨੂੰ ਗੋਦ ਲੈਣਾ ਇਕ ਤਰ੍ਹਾਂ ਨਾਲ ਕਮਰਸ਼ਲ ਟ੍ਰਾਂਜੈਕਸ਼ਨ ਮੰਨਿਆ ਜਾਂਦਾ ਹੈ ਪਰ ਹੁਣ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਜੀ.ਐੱਸ.ਟੀ ਨਹੀਂ ਦੇਣ ਦਾ ਆਦੇਸ਼ ਦਿਤਾ ਗਿਆ ਹੈ।
Taxes will no longer be required on adoption of a child
ਅਥਾਰਟੀ ਆਫ ਅਡਵਾਂਸ ਰੂਲਿੰਗਸ ਦੀ ਮਹਾਰਾਸ਼ਟਰ ਬੈਂਚ ਨੇ ਕਿਹਾ ਕਿ ਹੁਣ ਬੱਚੇ ਨੂੰ ਗੋਦ ਲੈਣ 'ਤੇ ਜੀ.ਐੱਸ.ਟੀ. ਨਹੀਂ ਦੇਣਾ ਹੋਵੇਗਾ। ਏ.ਏ.ਆਰ. ਨੇ ਇਹ ਫੈਸਲਾ ਅਡਾਪਸ਼ਨ ਏਜੰਸੀ ਚੈਰੀਟੇਬਲ ਟਰੱਸਟ ਦੀ ਦਲੀਲ 'ਤੇ ਸੁਣਾਇਆ ਹੈ ਜਿਸ 'ਚ ਕਿਹਾ ਗਿਆ ਹੈ ਕਿ ਬੱਚੇ ਕੋਈ ਪ੍ਰਾਡੈਕਟ ਨਹੀਂ ਹਨ ਅਤੇ ਏਜੰਸੀ ਗੋਦ ਲੈਣ ਵਾਲੇ ਮਾਤਾ-ਪਿਤਾ ਨੂੰ ਕਿਸੇ ਤਰ੍ਹਾਂ ਦੀ ਸੇਵਾ ਨਹੀਂ ਪ੍ਰਦਾਨ ਕਰਦੀ ਹੈ।
Taxes will no longer be required on adoption of a child
ਵਰਤਮਾਨ ਨਿਯਮ ਦੇ ਮੁਤਾਬਕ ਜੇਕਰ ਕੋਈ ਭਾਰਤੀ ਇਥੇ ਬੱਚੇ ਨੂੰ ਗੋਦ ਲੈਂਦਾ ਹੈ ਤਾਂ ਉਸ ਨੂੰ 40 ਹਜ਼ਾਰ ਰੁਪਏ ਚਾਰਜ ਦੇ ਰੂਪ 'ਚ ਦੇਣੇ ਹੋਣਗੇ। ਕਾਨੂੰਨੀ ਫੀਸ ਅਧਿਕਤਮ 20 ਫੀਸਦੀ (8 ਹਜ਼ਾਰ ਰੁਪਏ ਤੱਕ) ਹੋ ਸਕਦੀ ਹੈ। ਵਿਦੇਸ਼ੀ ਜੇਕਰ ਇਥੇ ਦੇ ਕਿਸੇ ਬੱਚੇ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 5 ਹਜ਼ਾਰ ਡਾਲਰ ਫੀਸ ਦੇ ਰੂਪ 'ਚ ਜਮ੍ਹਾ ਕਰਨਾ ਹੋਵੇਗਾ। ਵਿਦੇਸ਼ੀ ਲਈ ਕਾਨੂੰਨੀ ਫੀਸ 5 ਫੀਸਦੀ ਤੱਕ ਹੋ ਸਕਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।