ਯੂਪੀ ਸਰਕਾਰ ਦੇ ਮੰਤਰੀ ਦੀ ਸਲਾਹ - ਜੇ ਪ੍ਰਦੂਸ਼ਣ ਘਟਾਉਣਾ ਹੈ ਤਾਂ ਕਰਾਉ 'ਯੱਗ'
Published : Nov 3, 2019, 5:14 pm IST
Updated : Nov 3, 2019, 5:14 pm IST
SHARE ARTICLE
Minister Sunil Bharala
Minister Sunil Bharala

ਵੱਧ ਰਹੇ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਹੈ ਮੁਸ਼ਕਲ

ਨਵੀਂ ਦਿੱਲੀ : ਦਿੱਲੀ ਅਤੇ ਐਨਸੀਆਰ ਵਿਚ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਬਾਰੇ ਯੂਪੀ ਸਰਕਾਰ ਦੇ ਮੰਤਰੀ ਨੇ ਹਵਾ ਦੀ ਗੁਣਵਤਾ ਵਧੀਆ ਕਰਨ ਲਈ ਇਕ ਅਨੋਖਾ ਨੁਕਸਾ ਦੱਸਿਆ ਹੈ। ਮੰਤਰੀ ਸੁਨੀਲ ਭਰਾਲਾ ਨੇ ਕਿਹਾ ਕਿ ਜੇਕਰ ਸਾਨੂੰ ਪ੍ਰਦੂਸ਼ਣ ਘੱਟ ਕਰਨਾ ਹੈ ਤਾਂ ਇਸਦੇ ਲਈ ਪਹਿਲਾਂ ਸਰਕਾਰ ਨੂੰ ਯੱਗ ਕਰਾਉਣਾ ਚਾਹੀਦਾ ਹੈ ਤਾਂ ਕਿ ਇਸ ਯੱਗ ਤੋਂ ਇੰਦਰ ਦੇਵਤਾ ਖੁਸ਼ ਹੋ ਜਾਵੇ ਅਤੇ ਮੀਂਹ ਪਾਵੇ। ਜੇਕਰ ਇੰਦਰ ਦੇਵਤਾ ਖੁਸ਼ ਹੋ ਗਏ ਤਾਂ ਸਾਰੀਆਂ ਸਮੱਸਿਆਵਾਂ ਆਪਣੇ-ਆਪ ਦੂਰ ਹੋ ਜਾਣਗੀਆਂ।

Minister Sunil Bharala Minister Sunil Bharala

ਭਰਾਲਾ ਨੇ ਕਿਹਾ ਕਿ ਲੋਕ ਬਿਨਾਂ ਮਤਲਬ ਤੋਂ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਰਹੇ ਹਨ। ਕਿਸਾਨ ਕੋਈ ਅੱਜ ਤੋਂ ਹੀ ਥੋੜਾ ਪਰਾਲੀ ਸਾੜ ਰਿਹਾ ਹੈ। ਪਰਾਲੀ ਸਾੜਨਾ ਇਕ ਆਮ ਗੱਲ ਹੈ। ਇਸ ਲਈ ਪ੍ਰਦੂਸ਼ਣ ਦੇ ਲਈ ਪਰਾਲੀ ਸਾੜਨ ਨੂੰ ਹੀ ਜਿੰਮੇਵਾਰ ਨਹੀਂ ਦੱਸਣਾ ਚਾਹੀਦਾ।Delhi PollutionDelhi Pollution

ਦੱਸ ਦਈਏ ਕਿ ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਹੈ। ਐਤਵਾਰ ਸਵੇਰੇ 10 ਵਜੇ ਏ.ਕਿਊ.ਆਈ. (Delhi AQI) ਇਸ ਸੀਜਨ ਵਿਚ ਪਹਿਲੀ ਵਾਰ 625 ਤੱਕ ਪਹੁੰਚ ਗਿਆ ਹੈ। ਦਿੱਲੀ ਨਾਲ ਲੱਗਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜੀਆਬਾਦ ਵਿਚ ਪ੍ਰਦੂਸ਼ਣ ਦਾ ਪੱਧਰ 440 ਤੋਂ 709 ਵਿੱਚ ਦਰਜ ਕੀਤਾ ਹੈ, ਜੋ ਬਹੁਤ ਹੀ ਜਿਆਦਾ ਖਤਰਨਾਕ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਦਾ ਖਰਾਬ ਸਥਿਤੀ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement