
ਉੱਤਰੀ ਭਾਰਤ ਵਿਚ ਹਵਾ ਪ੍ਰਦੂਸ਼ਣ ਐਨੇ ਭਿਆਨਕ ਪੱਧਰ ‘ਤੇ ਪਹੁੰਚ ਗਿਆ ਹੈ ਕਿ ਇਸ ਦੇ ਚਲਦੇ ਲੋਕਾਂ ਦੀ ਉਮਰ 7 ਸਾਲ ਘੱਟ ਹੋ ਗਈ ਹੈ।
ਨਵੀਂ ਦਿੱਲੀ: ਉੱਤਰੀ ਭਾਰਤ ਵਿਚ ਹਵਾ ਪ੍ਰਦੂਸ਼ਣ ਐਨੇ ਭਿਆਨਕ ਪੱਧਰ ‘ਤੇ ਪਹੁੰਚ ਗਿਆ ਹੈ ਕਿ ਇਸ ਦੇ ਚਲਦੇ ਲੋਕਾਂ ਦੀ ਉਮਰ 7 ਸਾਲ ਘੱਟ ਹੋ ਗਈ ਹੈ। ਯੂਨੀਵਰਸਿਟੀ ਆਫ ਸ਼ਿਕਾਗੋ ਦੇ ਐਨਰਜੀ ਪਾਲਿਸੀ ਇੰਸਟੀਚਿਊਟ ਵੱਲੋਂ ਉੱਤਰ ਭਾਰਤ ਦੇ ਏਅਰ ਕੁਆਲਿਟੀ ਇੰਡੈਕਸ ਦੇ ਅੰਕੜਿਆਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਇੱਥੇ ਹਵਾ ਪ੍ਰਦੂਸ਼ਣ ਤਿੰਨ ਗੁਣਾ ਘਾਤਕ ਪੱਧਰ ‘ਤੇ ਪਹੁੰਚ ਗਿਆ ਹੈ। ਸਾਲ 1998 ਤੋਂ 2016 ਵਿਚਕਾਰ ਭਾਰਤ ਵਿਚ Particulate Matter ਦਾ ਪ੍ਰਦੂਸ਼ਣ 69 ਫੀਸਦੀ ਵਧਿਆ ਹੈ।
Air pollution
ਇਸ ਦਾ ਨਤੀਜਾ ਇਹ ਰਿਹਾ ਕਿ 1998 ਵਿਚ Particulate Matter ਦੇ ਪ੍ਰਦੂਸ਼ਣ ਨਾਲ ਭਾਰਤ ਵਿਚ ਲੋਕਾਂ ਦੀ ਔਸਤ ਉਮਰ 2.2 ਸਾਲ ਘੱਟ ਹੋ ਰਹੀ ਸੀ, ਉਹ ਸਾਲ 2016 ਤੋਂ 4.3 ਸਾਲ ਘੱਟ ਹੋ ਰਹੀ ਹੈ। 1998 ਵਿਚ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਵਿਸ਼ਵ ਸਿਹਤ ਸੰਗਠਨ (WHO) ਮਾਪਦੰਡਾਂ ਦੇ ਮੁਕਾਬਲੇ Particulate Matter 3-6 ਗੁਣਾ ਜ਼ਿਆਦਾ ਸੀ ਅਤੇ ਲੋਕਾਂ ਦੀ ਉਮਰ ਵਿਚ 2-5 ਸਾਲ ਦੀ ਕਮੀ ਆ ਚੁੱਕੀ ਸੀ। ਹੁਣ 2016 ਵਿਚ ਉੱਤਰ ਪ੍ਰਦੇਸ਼ ਦੇ ਮਾਮਲੇ ਵਿਚ Particulate Matter ਪ੍ਰਦੂਸ਼ਣ ਵਿਚ ਵਿਸ਼ਵ ਸਿਹਤ ਸੰਗਠਨ ਮਾਪਦੰਡਾਂ ਦੇ ਮੁਕਾਬਲੇ 10 ਗੁਣਾ ਵਾਧਾ ਹੋਇਆ ਹੈ ਅਤੇ ਲੋਕਾਂ ਦੀ ਉਮਰ 8.6 ਸਾਲ ਘੱਟ ਚੁੱਕੀ ਹੈ।
pollution
ਰਾਜਧਾਨੀ ਦਿੱਲੀ ਵਿਚ ਸਾਲ 2016 ਤੱਕ ਇੱਥੋਂ ਦੇ ਲੋਕਾਂ ਦਾ ਜੀਵਨ 10 ਸਾਲ ਤੱਕ ਘੱਟ ਹੋ ਗਿਆ। ਰਿਪੋਰਟ ਮੁਤਾਬਕ 1998 ਤੋਂ 2016 ਵਿਚ ਭਾਰਤ ਦੇ ਇੰਡੋ- ਗਾਂਗੇਟਿਕ ਪਲੈਨ ਵਿਚ Particulate Matter Concentration ਭਾਰਤ ਦੇ ਹੋਰ ਇਲਾਕਿਆਂ ਦੀ ਤੁਲਨਾ ਵਿਚ ਦੁੱਗਣਾ ਜ਼ਿਆਦਾ ਰਿਹਾ ਹੈ। 1998 ਦੇ ਮੁਕਾਬਲੇ 2016 ਵਿਚ ਇਸ ਇਲਾਕੇ ਵਿਚ 72 ਫੀਸਦੀ ਪ੍ਰਦੂਸ਼ਣ ਵਧਿਆ ਹੈ, ਜਿਸ ਕਾਰਨ 1998 ਵਿਚ ਇੱਥੇ ਜੋ ਉਮਰ 3.4 ਸਾਲ ਤੱਕ ਘੱਟ ਰਹੀ ਸੀ ਉਹ ਹੁਣ 7.1 ਸਾਲ ਤੱਕ ਘੱਟ ਰਹੀ ਹੈ। ਭਾਰਤ ਵਿਚ ਗੰਗਾ ਦੇ ਮੈਦਾਨੀ ਇਲਾਕਿਆਂ ਵਿਚ 48 ਕਰੋੜ ਲੋਕ ਰਹਿੰਦੇ ਹਨ। ਰਿਪੋਰਟ ਵਿਚ ਆਵਾਜਾਈ ਅਤੇ ਖੇਤੀਬਾੜੀ ਸ੍ਰੋਤਾਂ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਭਾਰਤ ਨੇਪਾਲ ਤੋਂ ਬਾਅਦ ਦੁਨੀਆਂ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।