
ਉਪ ਚੋਣਾਂ ਵਿਚ 28 ਸੀਟਾਂ ਉੱਤੇ ਕੁਲ 355 ਉਮੀਦਵਾਰ ਮੈਦਾਨ ਵਿਚ
ਭੋਪਾਲ : ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ ਲਈ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਵੋਟਿੰਗ ਹੋਵੇਗੀ। ਇਸ ਸਮੇਂ ਦੌਰਾਨ ਕੋਵਿਡ-19 ਨਾਲ ਸਬੰਧਤ ਸਾਰੀਆਂ ਪਾਬੰਦੀਆਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
Madhya Pradesh Assembly By Elections
ਰਾਜ ਦੇ ਵਧੀਕ ਮੁੱਖ ਚੋਣ ਅਧਿਕਾਰੀ ਅਰੁਣ ਤੋਮਰ ਨੇ ਕਿਹਾ ਕਿ ਪੋਲਿੰਗ ਦਾ ਆਖ਼ਰੀ ਇੱਕ ਘੰਟਾ ਕੋਵਿਡ -19 ਦੇ ਮਰੀਜ਼ਾਂ ਅਤੇ ਪੀੜਤਾਂ ਲਈ ਹੋਵੇਗਾ। ਦੱਸ ਦੇਈਏ ਕਿ ਸੂਬੇ ਵਿਚ ਹੋ ਰਹੀਆਂ ਉਪ ਚੋਣਾਂ ਵਿਚ 28 ਸੀਟਾਂ ਉੱਤੇ ਕੁਲ 355 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਰਾਜ ਸਰਕਾਰ ਦੇ 12 ਮੰਤਰੀ ਵੀ ਸ਼ਾਮਲ ਹਨ।
ਤੋਮਰ ਨੇ ਕਿਹਾ ਕਿ ਵੋਟਾਂ ਦੌਰਾਨ ਸੁਰੱਖਿਆ ਨੂੰ ਸੰਭਾਲਣ ਲਈ ਤਕਰੀਬਨ 33,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।
Madhya Pradesh Assembly By Elections
ਇਹ ਸਾਰੇ ਰਾਜ ਦੇ 19 ਜ਼ਿਲ੍ਹਿਆਂ ਦੇ ਪੋਲਿੰਗ ਸਟੇਸ਼ਨਾਂ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਤਾਇਨਾਤ ਹੋਣਗੇ। ਤਾਂ ਜੋ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਈਆਂ ਜਾ ਸਕਣ।ਉਨ੍ਹਾਂ ਦਸਿਆ ਕਿ ਚੋਣਾਂ ਦੌਰਾਨ ਅਚਨਚੇਤ ਨਿਰੀਖਣ ਲਈ 250 ਉਡਣ ਦਸਤੇ, 173 ਨਿਗਰਾਨੀ ਟੀਮਾਂ ਦਾ ਗਠਨ ਕੀਤਾ ਹੈ ਅਤੇ 293 ਪੁਲਿਸ ਚੌਕੀਆਂ ਸਥਾਪਤ ਕੀਤੀਆਂ ਹਨ।
Madhya Pradesh Assembly By Elections
ਦੱਸ ਦੇਈਏ ਕਿ ਕੁਲ 63.67 ਲੱਖ ਵੋਟਰ 28 ਸੀਟਾਂ 'ਤੇ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ ਨੇ 9,361 ਪੋਲਿੰਗ ਸਟੇਸ਼ਨ ਬਣਾਏ ਹਨ ਤਾਂ ਜੋ ਲੋਕਾਂ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਨ੍ਹਾਂ ਵਿਚੋਂ 3,038 ਨੂੰ 'ਸੰਵੇਦਨਸ਼ੀਲ' ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਇਸੇ ਤਰ੍ਹਾਂ ਹੋਰਨਾਂ ਸੂਬਿਆਂ ਵਿਚ ਵੀ ਜ਼ਿਮਨੀ ਚੋਣਾਂ ਦੀਆਂ ਸੀਟਾਂ ਤੇ ਵੋਟਿੰਗ ਹੋਵੇਗੀ। 1. ਮੱਧ ਪ੍ਰਦੇਸ਼--28, 2. ਗੁਜਰਾਤ-8, 3. ਯੂ ਪੀ--7, 4. ਕਰਨਾਟਕ--2, 5. ਉਡੀਸਾ--2, 6.ਝਾਰਖੰਡ-2, 7. ਨਾਗਾਲੈਂਡ--2, 8. ਮਨੀਪੁਰ--2, 9. ਤੇਲੰਗਾਨਾ-1, 10. ਹਰਿਆਣਾ--1, 11. ਛਤੀਸ਼ਗੜ੍ਹ-1