Delhi Air Pollution : ਦਿੱਲੀ ਦੀ ਹਵਾ ‘ਬਹੁਤ ਗੰਭੀਰ’, ਗੋਪਾਲ ਰਾਏ ਨੇ ਕਿਹਾ, ‘ਕੇਂਦਰੀ ਵਾਤਾਵਰਣ ਮੰਤਰੀ ਸਰਗਰਮ ਹੋਣ’
Published : Nov 3, 2023, 3:46 pm IST
Updated : Nov 3, 2023, 3:59 pm IST
SHARE ARTICLE
Delhi Air Pollution
Delhi Air Pollution

ਹੰਗਾਮੀ ਕਾਰਵਾਈ ਦੀ ਉਡੀਕ, ਛੇਤੀ ਲਾਗੂ ਹੋ ਸਕਦੈ ਚੌਥਾ ਅਤੇ ਆਖ਼ਰੀ ਪੜਾਅ

Delhi Air Pollution plunges to severe level : ਦਿੱਲੀ ’ਚ ਹਵਾ ਦੀ ਕੁਆਲਿਟੀ ਸ਼ੁਕਰਵਾਰ ਨੂੰ ਸਵੇਰੇ ‘ਬਹੁਤ ਗੰਭੀਰ’ ਸ਼੍ਰੇਣੀ ’ਚ ਚਲੀ ਗਈ, ਜਿਸ ਕਾਰਨ ਕੌਮੀ ਰਾਜਧਾਨ ਖੇਤਰ ’ਚ ਪ੍ਰਦੂਸ਼ਣ ਫੈਲਾ ਰਹੇ ਟਰੱਕਾਂ, ਕਾਰੋਬਾਰੀ ਚਾਰਪਹੀਆ ਗੱਡੀਆਂ ਅਤੇ ਹਰ ਤਰ੍ਹਾਂ ਦੀਆਂ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਸਮੇਤ ਹਰ ਹੰਗਾਮੀ ਉਪਾਅ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। ਹਵਾ ਕੁਆਲਿਟੀ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐਮ.) ਵਲੋਂ ਤਿਆਰ ਕੀਤੇ ਗਏ ਨੀਤੀ ਦਸਤਾਵੇਜ਼ ਅਨੁਸਾਰ, ਇਹ ਕਦਮ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਆਖ਼ਰੀ ਪੜਾਅ ਹੇਠ ਚੁੱਕੇ ਜਾਂਦੇ ਹਨ ਅਤੇ ਆਦਰਸ਼ ਰੂਪ ’ਚ ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਦੇ 450 ਦੇ ਅੰਕੜੇ ਨੂੰ ਪਾਰ ਕਰਨ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਲਾਗੂ ਕੀਤੇ ਜਾਣੇ ਚਾਹੀਦੇ ਹਨ। 

ਰਾਸ਼ਟਰੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ’ਤੇ ਕੰਟਰੋਲ ਲਈ ਰਣਨੀਤੀਆਂ ਬਣਾਉਣ ਲਈ ਜ਼ਿੰਮੇਵਾਰ ਵਿਧਾਨਕ ਸੰਸਥਾ ਸੀ.ਕਿਊ.ਐਮ. ਨੇ ਵੀਰਵਾਰ ਨੂੰ ਗ਼ੈਰਜ਼ਰੂਰੀ ਨਿਰਮਾਣ ਕਾਰਜ ਅਤੇ ਪ੍ਰਦੂਸ਼ਣ ਫੈਲਾ ਰਹੀਆਂ ਗੱਡੀਆਂ ਦੀਆਂ ਕੁਝ ਸ਼੍ਰੇਣੀਆਂ ’ਤੇ ਪਾਬੰਦੀ ਦਾ ਹੁਕਮ ਦਿਤਾ। ਹਾਲਾਂਕਿ, ਉਸ ਨੇ ਅਜੇ ਦਿੱਲੀ ਅਤੇ ਐਨ.ਸੀ.ਆਰ. ਸੂਬਿਆਂ ਨੂੰ ਸਾਰੇ ਹੰਗਾਮੀ ਉਪਾਅ ਨੂੰ ਲਾਗੂ ਕਰਨ ਲਈ ਨਹੀਂ ਕਿਹਾ ਹੈ ਜਿਸ ’ਚ ਸਰਕਾਰ ਅਤੇ ਨਿਜੀ ਦਫ਼ਤਰਾਂ ਲਈ ਘਰਾਂ ਤੋਂ ਕੰਮ ਕਰਨ ਦੇ ਹੁਕਮ ਵੀ ਸ਼ਾਮਲ ਹਨ। ਪੜਾਅਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀ.ਆਰ.ਪੀ.) ਦੇ ਆਖ਼ਰੀ (ਚੌਥੇ) ਪੜਾਅ ਹੇਠ ਦੂਜੇ ਸੂਬਿਆਂ ਤੋਂ ਸਿਰਫ਼ ਸੀ.ਐਲ.ਜੀ., ਇਲੈਕਟ੍ਰਿਕ ਅਤੇ ਬੀ.ਐਸ.-4 ਗੱਡੀਆਂ ਨੂੰ ਦਿੱਲੀ ’ਚ ਦਾਖ਼ਲੇ ਦੀ ਇਜਾਜ਼ਤ ਦਿਤੀ ਜਾਂਦੀ ਹੈ। ਇਸ ’ਚ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਛੋਟ ਦਿਤੀ ਜਾਂਦੀ ਹੈ। 

ਜ਼ਰੂਰੀ ਸੇਵਾਵਾਂ ’ਚ ਲੱਗੇ ਸਾਰੇ ਦਰਮਿਆਨੀਆਂ ਅਤੇ ਭਾਰੀਆਂ ਮਾਲਵਾਹਕ ਗੱਡੀਆਂ ’ਤੇ ਵੀ ਕੌਮੀ ਰਾਜਧਾਨੀ ’ਚ ਪਾਬੰਦੀ ਲਾਉਣ ਦੀ ਜ਼ਰੂਰਤ ਹੁੰਦੀ ਹੈ। 
ਸ਼ਹਿਰ ’ਚ ਏ.ਕਿਊ.ਆਈ. ਵੀਰਵਾਰ ਨੂੰ ਸਵੇਰੇ 10 ਵਜੇ 351 ਤੋਂ ਵਧ ਕੇ ਸ਼ੁਕਰਵਾਰ ਨੂੰ ਸਵੇਰੇ 9 ਵਜੇ 471 ’ਤੇ ਪੁੱਜ ਗਿਆ ਜੋ ਬਹੁਤ ਜ਼ਿਆਦਾ ਬੁਰੇ ਮੌਸਮ ਹਾਲਾਤ ਅਤੇ ਗੁਆਂਢੀ ਸੂਬਿਆਂ ’ਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਪ੍ਰਦੂਸ਼ਣ ਪੱਧਰ ’ਚ ਅਚਾਨਕ ਵਾਧੇ ਨੂੰ ਦਰਸਾਉਂਦਾ ਹੈ। 
ਸ਼ਹਿਰ ’ਚ 24 ਘੰਟੇ ਦੀ ਔਸਤ AQI ਵੀਰਵਾਰ ਨੂੰ 392, ਬੁਧਵਾਰ ਨੂੰ 364, ਮੰਗਲਵਾਰ ਨੂੰ 359, ਸੋਮਵਾਰ ਨੂੰ 347, ਐਤਵਾਰ ਨੂੰ 325, ਸ਼ਨੀਵਾਰ ਨੂੰ 304 ਅਤੇ ਸ਼ੁਕਰਵਾਰ ਨੂੰ 261 ਦਰਜ ਕੀਤੀ ਗਈ। ਇਹ ਪਿਛਲੇ ਕੁਝ ਦਿਨਾਂ ’ਚ ਦਿੱਲੀ ਦੀ ਹਵਾ ਦੀ ਕੁਆਲਿਟੀ ’ਚ ਗਿਰਾਵਟ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ AQI ਗੰਭੀਰ ਸ਼੍ਰੇਣੀ ਵਿੱਚ ਡਿੱਗ ਗਿਆ। 

ਹਵਾ ਦੀ ਕੁਆਲਿਟੀ ਦਾ ਸੰਕਟ ਸਿਰਫ਼ ਦਿੱਲੀ ਤਕ ਸੀਮਤ ਨਹੀਂ ਹੈ। ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ ਵੀ ਹਵਾ ਦੀ ਕੁਆਲਿਟੀ ਹਾਨੀਕਾਰਕ ਪੱਧਰ ’ਤੇ ਦਰਜ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ’ਚ ਰਾਜਸਥਾਨ ਦੇ ਹਨੂੰਮਾਨਗੜ੍ਹ (401), ਭਿਵੜੀ (379) ਅਤੇ ਸ੍ਰੀ ਗੰਗਾਨਗਰ (390), ਹਿਸਾਰ (454), ਫਤਿਹਾਬਾਦ (410), ਜੀਂਦ (456), ਰੋਹਤਕ (427), ਬੱਲਭਗੜ੍ਹ (390), ਬਹਾਦਰਗੜ੍ਹ (377), ਸੋਨੀਪਤ (458), ਕੁਰੂਕਸ਼ੇਤਰ (333), ਕਰਨਾਲ (345), ਕੈਥਲ (369), ਭਿਵਾਨੀ (365), ਫਰੀਦਾਬਾਦ (448) ਅਤੇ ਗੁਰੂਗ੍ਰਾਮ (366) ਅਤੇ ਗਾਜ਼ੀਆਬਾਦ (414), ਉੱਤਰ ਪ੍ਰਦੇਸ਼ ਵਿੱਚ ਬਾਗਪਤ (425), ਮੇਰਠ (375), ਨੋਇਡਾ (436) ਅਤੇ ਗ੍ਰੇਟਰ ਨੋਇਡਾ (478)  ਸ਼ਾਮਲ ਹਨ।

ਸੰਘਣੇ ਅਤੇ ਦਮ ਘੁੱਟਣ ਵਾਲੇ ਧੂੰਏਂ ਨੇ ਦਿੱਲੀ-ਐਨ.ਸੀ.ਆਰ. ਨੂੰ ਸ਼ੁਕਰਵਾਰ ਨੂੰ ਲਗਾਤਾਰ ਚੌਥੇ ਦਿਨ ਪੀ.ਐਮ.2.5 (ਬਰੀਕ ਕਣ ਜੋ ਸਾਹ ਰਾਹੀਂ ਸਾਹ ਪ੍ਰਣਾਲੀ ’ਚ ਡੂੰਘਾ ਦਾਖ਼ਲ ਹੋ ਸਕਦੇ ਹਨ ਅਤੇ ਸਾਹ ਲੈਣ ’ਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ) ਨਾਲ ਢੱਕ ਦਿਤਾ। ਇਨ੍ਹਾਂ ਦਾ ਸੰਘਣਾਪਨ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੁਰੱਖਿਅਤ ਹੱਦ ਤੋਂ ਕਈ ਗੁਣਾ ਵੱਧ ਰਿਹਾ। ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਤੀਜੇ ਪੜਾਅ ਨੂੰ ਲਾਗੂ ਕਰਦੇ ਹੋਏ, ਸੀ.ਕਿਊ.ਐਮ. ਨੇ ਵੀਰਵਾਰ ਨੂੰ ਖੇਤਰ ’ਚ ਗੈਰ-ਜ਼ਰੂਰੀ ਨਿਰਮਾਣ ਕਾਰਜ, ਪੱਥਰ ਤੋੜਨ ਅਤੇ ਮਾਈਨਿੰਗ ’ਤੇ ਤੁਰਤ ਪਾਬੰਦੀ ਲਗਾ ਦਿੱਤੀ ਹੈ। ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ’ਚ ਬੀ.ਐਸ.-3 ਪੈਟਰੋਲ ਅਤੇ ਬੀ.ਐਸ.-4 ਡੀਜ਼ਲ ਗੱਡੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ। ਦਿੱਲੀ ਸਰਕਾਰ ਨੇ ਬੱਚਿਆਂ ਨੂੰ ਸਿਹਤ ਲਈ ਖਤਰਨਾਕ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ’ਚ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ।

ਕਦੋਂ ਲਾਗੂ ਹੁੰਦੇ ਹਨ GRAP ਦੇ ਚਾਰ ਪੜਾਅ?
GRAP ਚਾਰ ਪੜਾਵਾਂ ਅਧੀਨ ਕਾਰਵਾਈ ਕਰਦਾ ਹੈ: ਪੜਾਅ 1 - ‘ਖ਼ਰਾਬ’ (AQI 201-300), ਪੜਾਅ 2 - ‘ਬਹੁਤ ਖ਼ਰਾਬ’ (AQI 301-400), ਪੜਾਅ 3 - ‘ਗੰਭੀਰ’ (AQI 401-450) ਅਤੇ ਪੜਾਅ 4 - ‘ਬਹੁਤ ਗੰਭੀਰ’ (AQI 450 ਤੋਂ ਵੱਧ)। 

ਰਾਹਤ ਦੂਰ
CAQM ਨੇ ਕਿਹਾ ਕਿ ਬਹੁਤ ਜ਼ਿਆਦਾ ਮੌਸਮ ਅਤੇ ਜਲਵਾਯੂ ਹਾਲਾਤ ਕਾਰਨ ਪ੍ਰਦੂਸ਼ਣ ਦਾ ਪੱਧਰ ‘ਹੋਰ ਵਧਣ ਦੀ ਸੰਭਾਵਨਾ’ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਕ ਵਿਗਿਆਨੀ ਨੇ ਕਿਹਾ, ‘‘ਸਾਡੇ ਕੋਲ ਦੋ ਤੋਂ ਤਿੰਨ ਹੋਰ ਦਿਨਾਂ ਤਕ ਖ਼ਰਾਬ ਮੌਸਮੀ ਸਥਿਤੀਆਂ - ਹੌਲੀ ਹਵਾ ਦੀ ਗਤੀ, ਹਵਾ ਦੀ ਅਨੁਕੂਲ ਦਿਸ਼ਾ ਅਤੇ ਮੀਂਹ ਦੀ ਘਾਟ - ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਦੂਸ਼ਕ ਕਣਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲੇਗਾ।’’ ਆਈ.ਐਮ.ਡੀ. ਨੇ ਸਵੇਰੇ 10 ਵਜੇ ਦੇ ਕਰੀਬ ਸਫਦਰਜੰਗ ਆਬਜ਼ਰਵੇਟਰੀ ਅਤੇ ਪਾਲਮ ਆਬਜ਼ਰਵੇਟਰੀ ’ਤੇ ਸਿਰਫ 500 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਹੈ। ਸਿਹਤ ਪੇਸ਼ੇਵਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਹਵਾ ਪ੍ਰਦੂਸ਼ਣ ਬੱਚਿਆਂ ਅਤੇ ਬਜ਼ੁਰਗਾਂ ’ਚ ਦਮਾ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ। 

ਪੂਰਾ ਉੱਤਰ ਭਾਰਤ ਹਵਾ ਪ੍ਰਦੂਸ਼ਣ ਦੀ ਮਾਰ ਹੇਠ, ਕੇਂਦਰੀ ਵਾਤਾਵਰਣ ਮੰਤਰੀ ਨੂੰ ਸਮੱਸਿਆ ਨਾਲ ਨਜਿੱਠਣ ਦੀ ਅਪੀਲ ਕਰਦਾ ਹਾਂ : ਗੋਪਾਲ ਰਾਏ
ਨਵੀਂ ਦਿੱਲੀ: ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰੀ ਵਾਤਾਵਰਣ ਮੰਤਰੀ ਨੂੰ ਹੋਰ ਸਰਗਰਮ ਹੋਣ ਦੀ ਸ਼ੁਕਰਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਾ ਸਿਰਫ਼ ਰਾਸ਼ਟਰੀ ਰਾਜਧਾਨੀ, ਬਲਕਿ ਸਮੁੱਚਾ ਉੱਤਰ ਭਾਰਤ ਪ੍ਰਦੂਸ਼ਣ ਦੀ ਮਾਰ ਹੇਠ ਹੈ।  ਰਾਏ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਸਿਰਫ਼ ਦਿੱਲੀ ਤਕ ਸੀਮਤ ਨਹੀਂ ਹੈ ਅਤੇ ਪੂਰੇ ਉੱਤਰ ਭਾਰਤ ’ਚ ਇਹੀ ਸਥਿਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਜਨਤਾ ਪਾਰਟੀ ਦਿੱਲੀ ’ਚ ਹਵਾ ਪ੍ਰਦੂਸ਼ਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ’ਚ ਖ਼ਰਾਬ ਹਵਾ ਕੁਆਲਿਟੀ ਲਈ ਉਹ ਜ਼ਿੰਮੇਵਾਰ ਨਹੀਂ ਹੈ।’’ ਕੇਂਦਰੀ ਵਾਤਾਵਰਨ ਮੰਤਰੀ ਨੂੰ ਹੋਰ ਸਰਗਰਮ ਹੋਣ ਦੀ ਅਪੀਲ ਕਰਦਿਆਂ ਰਾਏ ਨੇ ਕਿਹਾ ਕਿ ਅਜਿਹਾ ਨਹੀਂ ਲਗਦਾ ਕਿ ਦਿੱਲੀ ’ਚ ਕੋਈ ਕੇਂਦਰੀ ਵਾਤਾਵਰਨ ਮੰਤਰਾਲਾ ਹੈ। ਰਾਏ ਨੇ ਕਿਹਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ, ‘‘ਕੋਈ ਨਹੀਂ ਜਾਣਦਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵਾਤਾਵਰਣ ਮੰਤਰੀ ਕੀ ਕਰ ਰਹੇ ਹਨ।’’

ਕਾਂਗਰਸ ਨੇ ਹਵਾ ਪ੍ਰਦੂਸ਼ਣ ਕੰਟਰੋਲ ਕਾਨੂੰਨ ’ਚ ਵਿਆਪਕ ਸੁਧਾਰਾਂ ਦੀ ਮੰਗ ਕੀਤੀ 

ਨਵੀਂ ਦਿੱਲੀ: ਕਾਂਗਰਸ ਨੇ ਸ਼ੁਕਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ’ਚ ਹਵਾ ਪ੍ਰਦੂਸ਼ਣ ਦੀ ਮਾੜੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਵਾ ਪ੍ਰਦੂਸ਼ਣ ਕੰਟਰੋਲ ਕਾਨੂੰਨ ਵਿਚ ਵਿਆਪਕ ਸੁਧਾਰ ਦੀ ਲੋੜ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਹਵਾ ਪ੍ਰਦੂਸ਼ਣ (ਨਿਯੰਤਰਣ ਅਤੇ ਰੋਕਥਾਮ) ਐਕਟ 1981 ’ਚ ਲਾਗੂ ਹੋਇਆ ਸੀ। ਇਸ ਤੋਂ ਬਾਅਦ, ਅਪ੍ਰੈਲ 1994 ’ਚ ਅੰਬੀਨਟ ਏਅਰ ਕੁਆਲਿਟੀ ਸਟੈਂਡਰਡ ਦਾ ਐਲਾਨ ਕੀਤਾ ਗਿਆ ਅਤੇ ਬਾਅਦ ’ਚ ਅਕਤੂਬਰ 1998 ’ਚ ਸੋਧਿਆ ਗਿਆ। ਇੱਕ ਹੋਰ ਸਖ਼ਤ ਅਤੇ ਵਿਆਪਕ ਨੈਸ਼ਨਲ ਐਂਬੀਐਂਟ ਏਅਰ ਕੁਆਲਿਟੀ ਸਟੈਂਡਰਡ (NAAQS) ਨਵੰਬਰ 2009 ’ਚ IIT ਕਾਨਪੁਰ ਅਤੇ ਹੋਰ ਸੰਸਥਾਵਾਂ ਵਲੋਂ ਪੂਰੀ ਸਮੀਖਿਆ ਤੋਂ ਬਾਅਦ ਲਾਗੂ ਕੀਤਾ ਗਿਆ ਸੀ।’’ ਰਮੇਸ਼ ਨੇ ਅੱਗੇ ਲਿਖਿਆ, ‘‘ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਮੰਨੇ ਜਾਂਦੇ 12 ਪ੍ਰਦੂਸ਼ਕ NAAQS ’ਚ ਸ਼ਾਮਲ ਕੀਤੇ ਗਏ ਸਨ। NAAQS ਦੇ ਲਾਗੂ ਹੋਣ ਦੇ ਨਾਲ ਪ੍ਰੈੱਸ ਨੋਟ ਉਸ ਸਮੇਂ ਆਈ ਮਹੱਤਵਪੂਰਨ ਤਬਦੀਲੀ ਦੀ ਸੋਚ ਨੂੰ ਦਰਸਾਉਂਦੇ ਹਨ।’’

ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਐਕਟ ਅਤੇ NAAQS ਦੋਹਾਂ ਨੂੰ ਮੁੜ ਵਿਚਾਰਿਆ ਜਾਵੇ ਅਤੇ ਇਸ ’ਚ ਮੁਕੰਮਲ ਸੁਧਾਰ ਕੀਤਾ ਜਾਵੇ। ਰਮੇਸ਼ ਨੇ ਕਿਹਾ, ‘‘ਪਿਛਲੇ ਦਹਾਕੇ ਤੋਂ ਸਿਹਤ ’ਤੇ ਹਵਾ ਪ੍ਰਦੂਸ਼ਣ ਦੇ ਅਸਰਾਂ ਬਾਰੇ ਮਜ਼ਬੂਤ ​​ਸਬੂਤ ਹਨ। ਜਨਵਰੀ 2014 ’ਚ ਹਵਾ ਪ੍ਰਦੂਸ਼ਣ ਅਤੇ ਸਿਹਤ ਮੁੱਦਿਆਂ ’ਤੇ ਇਕ ਮਾਹਰ ਸਟੀਅਰਿੰਗ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਅਗੱਸਤ 2015 ’ਚ ਅਪਣੀ ਰੀਪੋਰਟ ਸੌਂਪੀ ਗਈ ਸੀ। ਉਦੋਂ ਤੋਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਤਾਕਤਾਂ ਖੋਹ ਲਈਆਂ ਗਈਆਂ ਹਨ ਅਤੇ ਸਾਡੀ ਲਾਗੂ ਕਰਨ ਵਾਲੀ ਮਸ਼ੀਨਰੀ, ਕਾਨੂੰਨ ਅਤੇ ਮਾਪਦੰਡਾਂ ਦੀਆਂ ਕਮਜ਼ੋਰੀਆਂ ਸਾਹਮਣੇ ਆ ਗਈਆਂ ਹਨ।’’ ਉਨ੍ਹਾਂ ਕਿਹਾ, ‘‘ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਬਿਨਾਂ ਕਿਸੇ ਮਹੱਤਵਪੂਰਨ ਪ੍ਰਭਾਵ ਦੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਵਾ ਪ੍ਰਦੂਸ਼ਣ ਜਿਆਦਾਤਰ ਨਵੰਬਰ ’ਚ ਸੁਰਖੀਆਂ ’ਚ ਆਉਂਦਾ ਹੈ ਜਦੋਂ ਦੇਸ਼ ਦੀ ਰਾਜਧਾਨੀ ਰੁਕ ਜਾਂਦੀ ਹੈ। ਪਰ ਦੇਸ਼ ਭਰ ’ਚ ਇਹ ਸਾਰਾ ਸਾਲ ਰੋਜ਼ ਦਾ ਦਰਦ ਹੈ।’’

 

ਦਿੱਲੀ ਦੀ ਹਵਾ ‘ਬਹੁਤ ਗੰਭੀਰ’, ਹੰਗਾਮੀ ਕਾਰਵਾਈ ਦੀ ਉਡੀਕ

ਨਵੀਂ ਦਿੱਲੀ, 3 ਨਵੰਬਰ: ਦਿੱਲੀ ’ਚ ਹਵਾ ਦੀ ਕੁਆਲਿਟੀ ਸ਼ੁਕਰਵਾਰ ਨੂੰ ਸਵੇਰੇ ‘ਬਹੁਤ ਗੰਭੀਰ’ ਸ਼੍ਰੇਣੀ ’ਚ ਚਲੀ ਗਈ, ਜਿਸ ਕਾਰਨ ਕੌਮੀ ਰਾਜਧਾਨ ਖੇਤਰ ’ਚ ਪ੍ਰਦੂਸ਼ਣ ਫੈਲਾ ਰਹੇ ਟਰੱਕਾਂ, ਕਾਰੋਬਾਰੀ ਚਾਰਪਹੀਆ ਗੱਡੀਆਂ ਅਤੇ ਹਰ ਤਰ੍ਹਾਂ ਦੀਆਂ ਨਿਰਮਾਣ ਗਤੀਵਿਧੀਆਂ ’ਤੇ ਪਾਬੰਦੀ ਸਮੇਤ ਹਰ ਹੰਗਾਮੀ ਉਪਾਲ ਲਾਗੂ ਕਰਨ ਦੀ ਜ਼ਰੂਰਤ ਹੁੰਦੀ ਹੈ। 
ਹਵਾ ਕੁਆਲਿਟੀ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐਮ.) ਵਲੋਂ ਤਿਆਰ ਕੀਤੇ ਗਏ ਨੀਤੀ ਦਸਤਾਵੇਜ਼ ਅਨੁਸਾਰ, ਇਹ ਕਦਮ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਆਖ਼ਰੀ ਪੜਾਅ ਹੇਠ ਚੁੱਕੇ ਜਾਂਦੇ ਹਨ ਅਤੇ ਆਦਰਸ਼ ਰੂਪ ’ਚ ਰਾਸ਼ਟਰੀ ਰਾਜਧਾਨੀ ’ਚ ਹਵਾ ਦੀ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) ਦੇ 450 ਦੇ ਅੰਕੜੇ ਨੂੰ ਪਾਰ ਕਰਨ ਤੋਂ ਘੱਟ ਤੋਂ ਘੱਟ ਤਿੰਨ ਦਿਨ ਪਹਿਲਾਂ ਲਾਗੂ ਕੀਤੇ ਜਾਣੇ ਚਾਹੀਦੇ ਹਨ। 
ਰਾਸ਼ਟਰੀ ਰਾਜਧਾਨੀ ਖੇਤਰ ’ਚ ਪ੍ਰਦੂਸ਼ਣ ’ਤੇ ਕੰਟਰੋਲ ਲਈ ਰਣਨੀਤੀਆਂ ਬਣਾਉਣ ਲਈ ਜ਼ਿੰਮੇਵਾਰ ਵਿਧਾਨਕ ਸੰਸਥਾ ਸੀ.ਕਿਊ.ਐਮ. ਨੇ ਵੀਰਵਾਰ ਨੂੰ ਗ਼ੈਰਜ਼ਰੂਰੀ ਨਿਰਮਾਣ ਕਾਰਜ ਅਤੇ ਪ੍ਰਦੂਸ਼ਣ ਫੈਲਾ ਰਹੀਆਂ ਗੱਡੀਆਂ ਦੀਆਂ ਕੁਝ ਸ਼੍ਰੇਣੀਆਂ ’ਤੇ ਪਾਬੰਦੀ ਦਾ ਹੁਕਮ ਦਿਤਾ। 
ਹਾਲਾਂਕਿ, ਉਸ ਨੇ ਅਜੇ ਦਿੱਲੀ ਅਤੇ ਐਨ.ਸੀ.ਆਰ. ਸੂਬਿਆਂ ਨੂੰ ਸਾਰੇ ਹੰਗਾਮੀ ਉਪਾਅ ਨੂੰ ਲਾਗੂ ਕਰਨ ਲਈ ਨਹੀਂ ਕਿਹਾ ਹੈ ਜਿਸ ’ਚ ਸਰਕਾਰ ਅਤੇ ਨਿਜੀ ਦਫ਼ਤਰਾਂ ਲਈ ਘਰਾਂ ਤੋਂ ਕੰਮ ਕਰਨ ਦੇ ਹੁਕਮ ਵੀ ਸ਼ਾਮਲ ਹਨ। 
ਪੜਾਅਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀ.ਆਰ.ਪੀ.) ਦੇ ਆਖ਼ਰੀ (ਚੌਥੇ) ਪੜਾਅ ਹੇਠ ਦੂਜੇ ਸੂਬਿਆਂ ਤੋਂ ਸਿਰਫ਼ ਸੀ.ਐਲ.ਜੀ., ਇਲੈਕਟ੍ਰਿਕ ਅਤੇ ਬੀ.ਐਸ.-4 ਗੱਡੀਆਂ ਨੂੰ ਦਿੱਲੀ ’ਚ ਦਾਖ਼ਲੇ ਦੀ ਇਜਾਜ਼ਤ ਦਿਤੀ ਜਾਂਦੀ ਹੈ। ਇਸ ’ਚ ਜ਼ਰੂਰੀ ਸੇਵਾਵਾਂ ਵਾਲੀਆਂ ਗੱਡੀਆਂ ਨੂੰ ਛੋਟ ਦਿਤੀ ਜਾਂਦੀ ਹੈ। 
ਜ਼ਰੂਰੀ ਸੇਵਾਵਾਂ ’ਚ ਲੱਗੇ ਸਾਰੇ ਦਰਮਿਆਨੀਆਂ ਅਤੇ ਭਾਰੀਆਂ ਮਾਲਵਾਹਕ ਗੱਡੀਆਂ ’ਤੇ ਵੀ ਕੌਮੀ ਰਾਜਧਾਨੀ ’ਚ ਪਾਬੰਦੀ ਲਾਉਣ ਦੀ ਜ਼ਰੂਰਤ ਹੁੰਦੀ ਹੈ। 
ਸ਼ਹਿਰ ’ਚ ਏ.ਕਿਊ.ਆਈ. ਵੀਰਵਾਰ ਨੂੰ ਸਵੇਰੇ 10 ਵਜੇ 351 ਤੋਂ ਵਧ ਕੇ ਸ਼ੁਕਰਵਾਰ ਨੂੰ ਸਵੇਰੇ 9 ਵਜੇ 471 ’ਤੇ ਪੁੱਜ ਗਿਆ ਜੋ ਬਹੁਤ ਜ਼ਿਆਦਾ ਬੁਰੇ ਮੌਸਮ ਹਾਲਾਤ ਅਤੇ ਗੁਆਂਢੀ ਸੂਬਿਆਂ ’ਚ ਪਰਾਲੀ ਸਾੜੇ ਜਾਣ ਦੀਆਂ ਘਟਨਾਵਾਂ ’ਚ ਤੇਜ਼ੀ ਨਾਲ ਵਾਧੇ ਕਾਰਨ ਪ੍ਰਦੂਸ਼ਣ ਪੱਧਰ ’ਚ ਅਚਾਨਕ ਵਾਧੇ ਨੂੰ ਦਰਸਾਉਂਦਾ ਹੈ। 
ਸ਼ਹਿਰ ’ਚ 24 ਘੰਟੇ ਦੀ ਔਸਤ AQI ਵੀਰਵਾਰ ਨੂੰ 392, ਬੁਧਵਾਰ ਨੂੰ 364, ਮੰਗਲਵਾਰ ਨੂੰ 359, ਸੋਮਵਾਰ ਨੂੰ 347, ਐਤਵਾਰ ਨੂੰ 325, ਸ਼ਨੀਵਾਰ ਨੂੰ 304 ਅਤੇ ਸ਼ੁਕਰਵਾਰ ਨੂੰ 261 ਦਰਜ ਕੀਤੀ ਗਈ। ਇਹ ਪਿਛਲੇ ਕੁਝ ਦਿਨਾਂ ’ਚ ਦਿੱਲੀ ਦੀ ਹਵਾ ਦੀ ਕੁਆਲਿਟੀ ’ਚ ਗਿਰਾਵਟ ਨੂੰ ਦਰਸਾਉਂਦਾ ਹੈ। ਵੀਰਵਾਰ ਨੂੰ AQI ਗੰਭੀਰ ਸ਼੍ਰੇਣੀ ਵਿੱਚ ਡਿੱਗ ਗਿਆ। 
ਹਵਾ ਦੀ ਕੁਆਲਿਟੀ ਦਾ ਸੰਕਟ ਸਿਰਫ਼ ਦਿੱਲੀ ਤਕ ਸੀਮਤ ਨਹੀਂ ਹੈ। ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ’ਚ ਵੀ ਹਵਾ ਦੀ ਕੁਆਲਿਟੀ ਹਾਨੀਕਾਰਕ ਪੱਧਰ ’ਤੇ ਦਰਜ ਕੀਤੀ ਗਈ ਹੈ। ਇਨ੍ਹਾਂ ਸ਼ਹਿਰਾਂ ’ਚ ਰਾਜਸਥਾਨ ਦੇ ਹਨੂੰਮਾਨਗੜ੍ਹ (401), ਭਿਵੜੀ (379) ਅਤੇ ਸ੍ਰੀ ਗੰਗਾਨਗਰ (390), ਹਿਸਾਰ (454), ਫਤਿਹਾਬਾਦ (410), ਜੀਂਦ (456), ਰੋਹਤਕ (427), ਬੱਲਭਗੜ੍ਹ (390), ਬਹਾਦਰਗੜ੍ਹ (377), ਸੋਨੀਪਤ (458), ਕੁਰੂਕਸ਼ੇਤਰ (333), ਕਰਨਾਲ (345), ਕੈਥਲ (369), ਭਿਵਾਨੀ (365), ਫਰੀਦਾਬਾਦ (448) ਅਤੇ ਗੁਰੂਗ੍ਰਾਮ (366) ਅਤੇ ਗਾਜ਼ੀਆਬਾਦ (414), ਉੱਤਰ ਪ੍ਰਦੇਸ਼ ਵਿੱਚ ਬਾਗਪਤ (425), ਮੇਰਠ (375), ਨੋਇਡਾ (436) ਅਤੇ ਗ੍ਰੇਟਰ ਨੋਇਡਾ (478)  ਸ਼ਾਮਲ ਹਨ।
ਸੰਘਣੇ ਅਤੇ ਦਮ ਘੁੱਟਣ ਵਾਲੇ ਧੂੰਏਂ ਨੇ ਦਿੱਲੀ-ਐਨ.ਸੀ.ਆਰ. ਨੂੰ ਸ਼ੁਕਰਵਾਰ ਨੂੰ ਲਗਾਤਾਰ ਚੌਥੇ ਦਿਨ ਪੀ.ਐਮ.2.5 (ਬਰੀਕ ਕਣ ਜੋ ਸਾਹ ਰਾਹੀਂ ਸਾਹ ਪ੍ਰਣਾਲੀ ’ਚ ਡੂੰਘਾ ਦਾਖ਼ਲ ਹੋ ਸਕਦੇ ਹਨ ਅਤੇ ਸਾਹ ਲੈਣ ’ਚ ਸਮੱਸਿਆਵਾਂ ਪੈਦਾ ਕਰ ਸਕਦੇ ਹਨ) ਨਾਲ ਢੱਕ ਦਿਤਾ। ਇਨ੍ਹਾਂ ਦਾ ਸੰਘਣਾਪਨ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਸੁਰੱਖਿਅਤ ਹੱਦ ਤੋਂ ਕਈ ਗੁਣਾ ਵੱਧ ਰਿਹਾ।
ਪ੍ਰਦੂਸ਼ਣ ਕੰਟਰੋਲ ਯੋਜਨਾ ਦੇ ਤੀਜੇ ਪੜਾਅ ਨੂੰ ਲਾਗੂ ਕਰਦੇ ਹੋਏ, ਸੀ.ਕਿਊ.ਐਮ. ਨੇ ਵੀਰਵਾਰ ਨੂੰ ਖੇਤਰ ’ਚ ਗੈਰ-ਜ਼ਰੂਰੀ ਨਿਰਮਾਣ ਕਾਰਜ, ਪੱਥਰ ਤੋੜਨ ਅਤੇ ਮਾਈਨਿੰਗ ’ਤੇ ਤੁਰਤ ਪਾਬੰਦੀ ਲਗਾ ਦਿੱਤੀ ਹੈ। ਦਿੱਲੀ, ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ ਅਤੇ ਗੌਤਮ ਬੁੱਧ ਨਗਰ ’ਚ ਬੀ.ਐਸ.-3 ਪੈਟਰੋਲ ਅਤੇ ਬੀ.ਐਸ.-4 ਡੀਜ਼ਲ ਗੱਡੀਆਂ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਦਿੱਲੀ ਸਰਕਾਰ ਨੇ ਬੱਚਿਆਂ ਨੂੰ ਸਿਹਤ ਲਈ ਖਤਰਨਾਕ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ’ਚ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਕਰਨ ਦਾ ਐਲਾਨ ਵੀ ਕੀਤਾ ਹੈ।

ਕਦੋਂ ਲਾਗੂ ਹੁੰਦੇ ਹਨ GRAP ਦੇ ਚਾਰ ਪੜਾਅ?
GRAP ਚਾਰ ਪੜਾਵਾਂ ਅਧੀਨ ਕਾਰਵਾਈ ਕਰਦਾ ਹੈ: ਪੜਾਅ 1 - ‘ਖ਼ਰਾਬ’ (AQI 201-300), ਪੜਾਅ 2 - ‘ਬਹੁਤ ਖ਼ਰਾਬ’ (AQI 301-400), ਪੜਾਅ 3 - ‘ਗੰਭੀਰ’ (AQI 401-450) ਅਤੇ ਪੜਾਅ 4 - ‘ਬਹੁਤ ਗੰਭੀਰ’ (AQI 450 ਤੋਂ ਵੱਧ)। 

ਰਾਹਤ ਦੂਰ
CAQM ਨੇ ਕਿਹਾ ਕਿ ਬਹੁਤ ਜ਼ਿਆਦਾ ਮੌਸਮ ਅਤੇ ਜਲਵਾਯੂ ਹਾਲਾਤ ਕਾਰਨ ਪ੍ਰਦੂਸ਼ਣ ਦਾ ਪੱਧਰ ‘ਹੋਰ ਵਧਣ ਦੀ ਸੰਭਾਵਨਾ’ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਇਕ ਵਿਗਿਆਨੀ ਨੇ ਕਿਹਾ, ‘‘ਸਾਡੇ ਕੋਲ ਦੋ ਤੋਂ ਤਿੰਨ ਹੋਰ ਦਿਨਾਂ ਤਕ ਖ਼ਰਾਬ ਮੌਸਮੀ ਸਥਿਤੀਆਂ - ਹੌਲੀ ਹਵਾ ਦੀ ਗਤੀ, ਹਵਾ ਦੀ ਅਨੁਕੂਲ ਦਿਸ਼ਾ ਅਤੇ ਮੀਂਹ ਦੀ ਘਾਟ - ਦੇ ਨਾਲ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਨਾਲ ਪ੍ਰਦੂਸ਼ਕ ਕਣਾਂ ਨੂੰ ਇਕੱਠੇ ਹੋਣ ਦਾ ਮੌਕਾ ਮਿਲੇਗਾ।’’
ਆਈ.ਐਮ.ਡੀ. ਨੇ ਸਵੇਰੇ 10 ਵਜੇ ਦੇ ਕਰੀਬ ਸਫਦਰਜੰਗ ਆਬਜ਼ਰਵੇਟਰੀ ਅਤੇ ਪਾਲਮ ਆਬਜ਼ਰਵੇਟਰੀ ’ਤੇ ਸਿਰਫ 500 ਮੀਟਰ ਦੀ ਵਿਜ਼ੀਬਿਲਟੀ ਰਿਕਾਰਡ ਕੀਤੀ ਹੈ। ਸਿਹਤ ਪੇਸ਼ੇਵਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਹਵਾ ਪ੍ਰਦੂਸ਼ਣ ਬੱਚਿਆਂ ਅਤੇ ਬਜ਼ੁਰਗਾਂ ’ਚ ਦਮਾ ਅਤੇ ਫੇਫੜਿਆਂ ਦੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ। (ਪੀਟੀਆਈ)

ਪੂਰਾ ਉੱਤਰ ਭਾਰਤ ਹਵਾ ਪ੍ਰਦੂਸ਼ਣ ਦੀ ਮਾਰ ਹੇਠ, ਕੇਂਦਰੀ ਵਾਤਾਵਰਣ ਮੰਤਰੀ ਨੂੰ ਸਮੱਸਿਆ ਨਾਲ ਨਜਿੱਠਣ ਦੀ ਅਪੀਲ ਕਰਦਾ ਹਾਂ : ਗੋਪਾਲ ਰਾਏ
ਨਵੀਂ ਦਿੱਲੀ, 3 ਨਵੰਬਰ: ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਕੇਂਦਰੀ ਵਾਤਾਵਰਣ ਮੰਤਰੀ ਨੂੰ ਹੋਰ ਸਰਗਰਮ ਹੋਣ ਦੀ ਸ਼ੁਕਰਵਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਾ ਸਿਰਫ਼ ਰਾਸ਼ਟਰੀ ਰਾਜਧਾਨੀ, ਬਲਕਿ ਸਮੁੱਚਾ ਉੱਤਰ ਭਾਰਤ ਪ੍ਰਦੂਸ਼ਣ ਦੀ ਮਾਰ ਹੇਠ ਹੈ। 
ਰਾਏ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦਾ ਮੁੱਦਾ ਸਿਰਫ਼ ਦਿੱਲੀ ਤਕ ਸੀਮਤ ਨਹੀਂ ਹੈ ਅਤੇ ਪੂਰੇ ਉੱਤਰ ਭਾਰਤ ’ਚ ਇਹੀ ਸਥਿਤੀ ਹੈ। ਉਨ੍ਹਾਂ ਕਿਹਾ, ‘‘ਭਾਰਤ ਜਨਤਾ ਪਾਰਟੀ ਦਿੱਲੀ ’ਚ ਹਵਾ ਪ੍ਰਦੂਸ਼ਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਪਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ’ਚ ਖ਼ਰਾਬ ਹਵਾ ਕੁਆਲਿਟੀ ਲਈ ਉਹ ਜ਼ਿੰਮੇਵਾਰ ਨਹੀਂ ਹੈ।’’ ਕੇਂਦਰੀ ਵਾਤਾਵਰਨ ਮੰਤਰੀ ਨੂੰ ਹੋਰ ਸਰਗਰਮ ਹੋਣ ਦੀ ਅਪੀਲ ਕਰਦਿਆਂ ਰਾਏ ਨੇ ਕਿਹਾ ਕਿ ਅਜਿਹਾ ਨਹੀਂ ਲਗਦਾ ਕਿ ਦਿੱਲੀ ’ਚ ਕੋਈ ਕੇਂਦਰੀ ਵਾਤਾਵਰਨ ਮੰਤਰਾਲਾ ਹੈ। ਰਾਏ ਨੇ ਕਿਹਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕ ਰਹੇ ਹਨ। ਉਨ੍ਹਾਂ ਕਿਹਾ, ‘‘ਕੋਈ ਨਹੀਂ ਜਾਣਦਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵਾਤਾਵਰਣ ਮੰਤਰੀ ਕੀ ਕਰ ਰਹੇ ਹਨ।’’


ਕਾਂਗਰਸ ਨੇ ਹਵਾ ਪ੍ਰਦੂਸ਼ਣ ਕੰਟਰੋਲ ਕਾਨੂੰਨ ’ਚ ਵਿਆਪਕ ਸੁਧਾਰਾਂ ਦੀ ਮੰਗ ਕੀਤੀ 
ਨਵੀਂ ਦਿੱਲੀ, 3 ਨਵੰਬਰ: ਕਾਂਗਰਸ ਨੇ ਸ਼ੁਕਰਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ’ਚ ਹਵਾ ਪ੍ਰਦੂਸ਼ਣ ਦੀ ਮਾੜੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਹਵਾ ਪ੍ਰਦੂਸ਼ਣ ਕੰਟਰੋਲ ਕਾਨੂੰਨ ਵਿਚ ਵਿਆਪਕ ਸੁਧਾਰ ਦੀ ਲੋੜ ਹੈ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ, ‘‘ਹਵਾ ਪ੍ਰਦੂਸ਼ਣ (ਨਿਯੰਤਰਣ ਅਤੇ ਰੋਕਥਾਮ) ਐਕਟ 1981 ’ਚ ਲਾਗੂ ਹੋਇਆ ਸੀ। ਇਸ ਤੋਂ ਬਾਅਦ, ਅਪ੍ਰੈਲ 1994 ’ਚ ਅੰਬੀਨਟ ਏਅਰ ਕੁਆਲਿਟੀ ਸਟੈਂਡਰਡ ਦਾ ਐਲਾਨ ਕੀਤਾ ਗਿਆ ਅਤੇ ਬਾਅਦ ’ਚ ਅਕਤੂਬਰ 1998 ’ਚ ਸੋਧਿਆ ਗਿਆ। ਇੱਕ ਹੋਰ ਸਖ਼ਤ ਅਤੇ ਵਿਆਪਕ ਨੈਸ਼ਨਲ ਐਂਬੀਐਂਟ ਏਅਰ ਕੁਆਲਿਟੀ ਸਟੈਂਡਰਡ (NAAQS) ਨਵੰਬਰ 2009 ’ਚ IIT ਕਾਨਪੁਰ ਅਤੇ ਹੋਰ ਸੰਸਥਾਵਾਂ ਵਲੋਂ ਪੂਰੀ ਸਮੀਖਿਆ ਤੋਂ ਬਾਅਦ ਲਾਗੂ ਕੀਤਾ ਗਿਆ ਸੀ।’’
ਰਮੇਸ਼ ਨੇ ਅੱਗੇ ਲਿਖਿਆ, ‘‘ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਮੰਨੇ ਜਾਂਦੇ 12 ਪ੍ਰਦੂਸ਼ਕ NAAQS ’ਚ ਸ਼ਾਮਲ ਕੀਤੇ ਗਏ ਸਨ। NAAQS ਦੇ ਲਾਗੂ ਹੋਣ ਦੇ ਨਾਲ ਪ੍ਰੈੱਸ ਨੋਟ ਉਸ ਸਮੇਂ ਆਈ ਮਹੱਤਵਪੂਰਨ ਤਬਦੀਲੀ ਦੀ ਸੋਚ ਨੂੰ ਦਰਸਾਉਂਦੇ ਹਨ।’’
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਐਕਟ ਅਤੇ NAAQS ਦੋਹਾਂ ਨੂੰ ਮੁੜ ਵਿਚਾਰਿਆ ਜਾਵੇ ਅਤੇ ਇਸ ’ਚ ਮੁਕੰਮਲ ਸੁਧਾਰ ਕੀਤਾ ਜਾਵੇ। ਰਮੇਸ਼ ਨੇ ਕਿਹਾ, ‘‘ਪਿਛਲੇ ਦਹਾਕੇ ਤੋਂ ਸਿਹਤ ’ਤੇ ਹਵਾ ਪ੍ਰਦੂਸ਼ਣ ਦੇ ਅਸਰਾਂ ਬਾਰੇ ਮਜ਼ਬੂਤ ​​ਸਬੂਤ ਹਨ। ਜਨਵਰੀ 2014 ’ਚ ਹਵਾ ਪ੍ਰਦੂਸ਼ਣ ਅਤੇ ਸਿਹਤ ਮੁੱਦਿਆਂ ’ਤੇ ਇਕ ਮਾਹਰ ਸਟੀਅਰਿੰਗ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਅਗੱਸਤ 2015 ’ਚ ਅਪਣੀ ਰੀਪੋਰਟ ਸੌਂਪੀ ਗਈ ਸੀ। ਉਦੋਂ ਤੋਂ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਤਾਕਤਾਂ ਖੋਹ ਲਈਆਂ ਗਈਆਂ ਹਨ ਅਤੇ ਸਾਡੀ ਲਾਗੂ ਕਰਨ ਵਾਲੀ ਮਸ਼ੀਨਰੀ, ਕਾਨੂੰਨ ਅਤੇ ਮਾਪਦੰਡਾਂ ਦੀਆਂ ਕਮਜ਼ੋਰੀਆਂ ਸਾਹਮਣੇ ਆ ਗਈਆਂ ਹਨ।’’
ਉਨ੍ਹਾਂ ਕਿਹਾ, ‘‘ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਬਿਨਾਂ ਕਿਸੇ ਮਹੱਤਵਪੂਰਨ ਪ੍ਰਭਾਵ ਦੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹਵਾ ਪ੍ਰਦੂਸ਼ਣ ਜਿਆਦਾਤਰ ਨਵੰਬਰ ’ਚ ਸੁਰਖੀਆਂ ’ਚ ਆਉਂਦਾ ਹੈ ਜਦੋਂ ਦੇਸ਼ ਦੀ ਰਾਜਧਾਨੀ ਰੁਕ ਜਾਂਦੀ ਹੈ। ਪਰ ਦੇਸ਼ ਭਰ ’ਚ ਇਹ ਸਾਰਾ ਸਾਲ ਰੋਜ਼ ਦਾ ਦਰਦ ਹੈ।’’

ਦਿੱਲੀ ਗੰਭੀਰ ਹਵਾ ਪ੍ਰਦੂਸ਼ਣ ਦੀ ਮਾਰ ਹੇਠ, ਕੇਜਰੀਵਾਲ ‘ਸਿਆਸੀ ਸੈਰ-ਸਪਾਟੇ’ ’ਚ ਰੁੱਝੇ : ਭਾਜਪਾ ਦਾ ਦੋਸ਼

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਸ਼ੁਕਰਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਅਜਿਹੇ ਸਮੇਂ ‘ਸਿਆਸੀ ਸੈਰ-ਸਪਾਟੇ’ ’ਚ ਰੁੱਝੇ ਹੋਣ ਦਾ ਦੋਸ਼ ਲਾਇਆ, ਜਦੋਂ ਰਾਸ਼ਟਰੀ ਰਾਜਧਾਨੀ ਦੇ ਲੋਕ ਗੰਭੀਰ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੇ ਹਨ। ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ, ‘‘ਕੇਜਰੀਵਾਲ ਸਰਕਾਰ ਦੀ ਸੁਸਤੀ ਅਤੇ ਸੰਵੇਦਨਹੀਣਤਾ ਕਾਰਨ ਦਿੱਲੀ ‘ਗੈਸ ਚੈਂਬਰ’ ’ਚ ਤਬਦੀਲ ਹੋ ਗਈ ਹੈ।’’

ਸਚਦੇਵ ਨੇ ਇਕ ਬਿਆਨ ’ਚ ਕਿਹਾ, ‘‘ਆਨੰਦ ਵਿਹਾਰ ’ਚ ਏ.ਕਿਊ.ਆਈ. 700 ਤਕ ਪਹੁੰਚ ਗਿਆ ਹੈ। ਸਿਰਫ਼ ਕਲ (ਵੀਰਵਾਰ ਨੂੰ) ਹੀ ਪੰਜਾਬ ’ਚ ਪਰਾਲੀ ਸਾੜਨ ਦੀਆਂ ਲਗਭਗ 1600 ਘਟਨਾਵਾਂ ਸਾਹਮਣੇ ਆਈਆਂ ਹਨ। ਦਿੱਲੀ ਲਈ ਅਗਲੇ 48 ਘੰਟੇ ਬਹੁਤ ਖ਼ਤਰਨਾਕ ਹਨ।’’ ਸਚਦੇਵ ਨੇ ਦਿੱਲੀ ਦੇ ਮੁੱਖ ਮੰਤਰੀ ਤੋਂ ਵਧਦੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ‘ਸਮੋਗ ਟਾਵਰ’, ‘ਏਅਰ ਪਿਊਰੀਫ਼ਾਇਅਰ’ ਅਤੇ ਪਾਣੀ ਦਾ ਛਿੜਕਾਅ ਕਰਨ ਵਾਲੇ ਯੰਤਰਾਂ ਦੀ ਸਥਿਤੀ ਬਾਰੇ ਪੁਛਿਆ।  ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾਰੀ ਨੇ ਕਿਹਾ ਕਿ ਭਾਰੀ ਪ੍ਰਦੂਸ਼ਣ ਕਾਰਨ ਲੋਕ ਬਾਹਰ ਨਿਕਲਦੇ ਹੀ ਬੀਮਾਰ ਹੋ ਰਹੇ ਹਨ ਅਤੇ ਰਾਜਧਾਨੀ ’ਚ ਲੋਕਾਂ ਦੀ ਔਸਤ ਉਮਰ ਲਗਭਗ 12 ਸਾਲ ਤਕ ਘਟ ਰਹੀ ਹੈ। ਉਨ੍ਹਾਂ ਦੋਸ਼ ਲਾਇਆ, ‘‘ਇਸ ਸਭ ਤੋਂ ਦੂਰ ਕੇਜਰੀਵਾਲ ਲੋਕਾਂ ਨੂੰ ਆਪਣੇ ’ਤੇ ਛੱਡ ਕੇ ਸਿਆਸੀ ਦੌਰਿਆਂ ’ਚ ਰੁੱਝੇ ਹੋਏ ਹਨ।’’

ਭਾਜਪਾ ਦੀ ਦਿੱਲੀ ਇਕਾਈ ਦੇ ਸਕੱਤਰ ਹਰੀਸ਼ ਖੁਰਾਣਾ ਨੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਪੰਜਾਬ ’ਚ ‘ਆਪ’ ਸੱਤਾ ’ਚ ਹੈ। ਖੁਰਾਣਾ ਨੇ ਕਿਹਾ ਕਿ 1 ਨਵੰਬਰ ਨੂੰ ਪੰਜਾਬ ’ਚ ਵੀ ਪਰਾਲੀ ਸਾੜਨ ਦੇ ਜਿੰਨੇ ਮਾਮਲੇ ਸਾਹਮਣੇ ਆਏ ਹਨ, ਓਨੇ ਹੀ ਹਰਿਆਣਾ ’ਚ ਪੂਰੇ ਅਕਤੂਬਰ ’ਚ। ਹਰਿਆਣਾ ’ਚ ਭਾਜਪਾ ਦੀ ਅਗਵਾਈ ਵਾਲੀ ਗਠਜੋੜ ਦੀ ਸਰਕਾਰ ਹੈ।  ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ’ਚ ਅਕਤੂਬਰ ਮਹੀਨੇ ’ਚ ਪਰਾਲੀ ਸਾੜਨ ਦੇ 1296 ਮਾਮਲੇ ਸਾਹਮਣੇ ਆਏ ਹਨ, ਜਦਕਿ ਪੰਜਾਬ ’ਚ 1 ਨਵੰਬਰ ਨੂੰ 1921 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।

 (For more news apart from Delhi Air Pollution, stay tuned to Rozana Spokesman)

SHARE ARTICLE

ਏਜੰਸੀ

Advertisement

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM
Advertisement