
Justice Ritu Bahri: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਨੇ 13 ਸਾਲਾਂ 'ਚ ਲਏ 843 ਫ਼ੈਸਲੇ
Justice Ritu Bahri will become the Chief Justice of Uttarakhand High Court: ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਰਿਤੂ ਬਾਹਰੀ ਉਤਰਾਖੰਡ ਹਾਈ ਕੋਰਟ ਦੀ ਚੀਫ਼ ਜਸਟਿਸ ਬਣੇਗੀ। ਇਸ ਸਬੰਧੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਜਸਟਿਸ ਬਾਹਰੀ ਦੇ ਨਾਂ ਦੀ ਸਿਫਾਰਿਸ਼ ਕੀਤੀ।
ਇਹ ਵੀ ਪੜ੍ਹੋ: Whatsapp Account Ban: : ਵਟਸਐਪ ਨੇ ਇਕ ਵਾਰ 'ਚ ਬੰਦ ਕੀਤੇ 71 ਲੱਖ ਤੋਂ ਜ਼ਿਆਦਾ ਭਾਰਤੀ ਖਾਤੇ, ਤੁਸੀਂ ਵੀ ਨਾ ਕਰਨਾ ਇਹ ਗਲਤੀ
ਇਹ ਕਿਹਾ ਗਿਆ ਕਿ ਜਸਟਿਸ ਬਾਹਰੀ ਨੇ 13 ਸਾਲਾਂ ਵਿੱਚ 843 ਰਿਪੋਰਟ ਕੀਤੇ ਫੈਸਲੇ ਦਿਤੇ, ਜਿਨ੍ਹਾਂ ਵਿੱਚੋਂ 247 ਪਿਛਲੇ ਪੰਜ ਸਾਲਾਂ ਵਿਚ ਦਿਤੇ ਗਏ। ਉਨ੍ਹਾਂ ਦੀ ਨਿਯੁਕਤੀ ਨਾਲ ਚੀਫ਼ ਜਸਟਿਸ ਦੇ ਅਹੁਦੇ 'ਤੇ ਔਰਤਾਂ ਦੀ ਨੁਮਾਇੰਦਗੀ ਵੀ ਵਧੇਗੀ।
ਇਹ ਵੀ ਪੜ੍ਹੋ: Canada News: ਭਾਰਤ ਦੀ ਸਖ਼ਤੀ ਤੋਂ ਬਾਅਦ ਨਰਮ ਪਈ ਟਰੂਡੋ ਸਰਕਾਰ, ਹੁਣ ਸਾਲ ਹਰ 5 ਲੱਖ ਲੋਕਾਂ ਨੂੰ ਐਂਟਰੀ ਦੇਵੇਗਾ ਕੈਨੇਡਾ
26 ਅਕਤੂਬਰ ਨੂੰ ਉੱਤਰਾਖੰਡ ਹਾਈ ਕੋਰਟ ਦੇ ਚੀਫ਼ ਜਸਟਿਸ ਵਿਪਿਨ ਸਾਂਘੀ ਸੇਵਾਮੁਕਤ ਹੋ ਗਏ। ਉਦੋਂ ਤੋਂ ਚੀਫ਼ ਜਸਟਿਸ ਦਾ ਅਹੁਦਾ ਖਾਲੀ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਦੀ ਸੇਵਾਮੁਕਤੀ ਤੋਂ ਬਾਅਦ ਜਸਟਿਸ ਬਾਹਰੀ ਕਾਰਜਕਾਰੀ ਚੀਫ਼ ਜਸਟਿਸ ਵਜੋਂ ਕੰਮ ਕਰ ਰਹੇ ਹਨ।