
Whatsapp Account Ban: 25.7 ਲੱਖ ਖਾਤਿਆਂ 'ਤੇ ਪਹਿਲਾਂ ਹੀ ਕਾਰਵਾਈ ਕਰਕੇ ਪਾਬੰਦੀ ਲਗਾਈ ਜਾ ਚੁੱਕੀ ਹੈ।
Whatsapp Account Ban in india news in punjabi : ਵਟਸਐਪ ਨੇ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਤੰਬਰ ਦੌਰਾਨ ਭਾਰਤ 'ਚ 71.1 ਲੱਖ ਖਾਤਿਆਂ 'ਤੇ ਪਾਬੰਦੀ ਲਗਾ ਦਿਤੀ ਹੈ। ਇਹ ਜਾਣਕਾਰੀ ਮੈਸੇਜਿੰਗ ਪਲੇਟਫਾਰਮ ਦੁਆਰਾ ਜਾਰੀ ਰਿਪੋਰਟ ਵਿਚ ਦਿਤੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ 25.7 ਲੱਖ ਖਾਤਿਆਂ 'ਤੇ ਪਹਿਲਾਂ ਹੀ ਕਾਰਵਾਈ ਕਰਕੇ ਪਾਬੰਦੀ ਲਗਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ: Canada News: ਭਾਰਤ ਦੀ ਸਖ਼ਤੀ ਤੋਂ ਬਾਅਦ ਨਰਮ ਪਈ ਟਰੂਡੋ ਸਰਕਾਰ, ਹੁਣ ਸਾਲ ਹਰ 5 ਲੱਖ ਲੋਕਾਂ ਨੂੰ ਐਂਟਰੀ ਦੇਵੇਗਾ ਕੈਨੇਡਾ
1 ਤੋਂ 30 ਸਤੰਬਰ ਦੇ ਵਿਚਕਾਰ, ਪਲੇਟਫਾਰਮ ਨੂੰ ਸ਼ਿਕਾਇਤ ਅਪੀਲ ਕਮੇਟੀ ਤੋਂ ਛੇ ਆਦੇਸ਼ ਪ੍ਰਾਪਤ ਹੋਏ ਸਨ। ਵਟਸਐਪ ਨੇ ਕਿਹਾ ਕਿ ਸਤੰਬਰ 'ਚ 10,442 ਮਾਮਲਿਆਂ 'ਚ ਯੂਜ਼ਰਸ ਤੋਂ ਸ਼ਿਕਾਇਤਾਂ ਮਿਲੀਆਂ ਹਨ।
ਇਹ ਵੀ ਪੜ੍ਹੋ: Navjot Sidhu's wife free from cancer: ਨਵਜੋਤ ਸਿੱਧੂ ਦੀ ਪਤਨੀ ਕੈਂਸਰ ਤੋਂ ਹੋਏ ਮੁਕਤ
ਇਸ ਦੇ ਆਧਾਰ 'ਤੇ 85 ਖਾਤਿਆਂ 'ਤੇ ਕਾਰਵਾਈ ਕੀਤੀ ਗਈ। ਇਨ੍ਹਾਂ WhatsApp ਖਾਤਿਆਂ 'ਤੇ ਕੀਤੀ ਗਈ ਕਾਰਵਾਈ ਉਨ੍ਹਾਂ ਰਿਪੋਰਟਾਂ ਨੂੰ ਦਰਸਾਉਂਦੀ ਹੈ ਜਿੱਥੇ ਸ਼ਿਕਾਇਤਾਂ ਦੇ ਆਧਾਰ 'ਤੇ ਉਪਚਾਰਕ ਕਾਰਵਾਈ ਕੀਤੀ ਗਈ ਸੀ। ਇਸ ਵਿੱਚ ਸ਼ਿਕਾਇਤ ਦੇ ਨਤੀਜੇ ਵਜੋਂ ਖਾਤੇ 'ਤੇ ਪਾਬੰਦੀ ਲਗਾਉਣਾ ਜਾਂ ਪਹਿਲਾਂ ਤੋਂ ਪਾਬੰਦੀਸ਼ੁਦਾ ਖਾਤੇ ਨੂੰ ਬਹਾਲ ਕਰਨਾ ਸ਼ਾਮਲ ਹੈ।