Balrampur Accident News: ਮ੍ਰਿਤਕਾਂ ਵਿਚ 4 ਜੀਅ ਇਕੋ ਪ੍ਰਵਾਰ ਦੇ ਸਨ
Balrampur Chhattisgarh Accident News: ਛੱਤੀਸਗੜ੍ਹ ਦੇ ਬਲਰਾਮਪੁਰ ਜ਼ਿਲ੍ਹੇ ਵਿਚ ਬਹੁਤ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਰਾਜਪੁਰ ਦੇ ਲਾਡੂਵਾ ਪਿੰਡ ਨੇੜੇ ਸ਼ਨੀਵਾਰ ਰਾਤ 8.30 ਵਜੇ ਇੱਕ ਤੇਜ਼ ਰਫ਼ਤਾਰ ਸਕਾਰਪੀਓ ਪਲਟ ਗਈ ਅਤੇ ਪਾਣੀ ਨਾਲ ਭਰੇ ਟੋਏ ਵਿੱਚ ਜਾ ਵੜੀ। ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ।
ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਡਰਾਈਵਰ ਦੀ ਇਲਾਜ ਦੌਰਾਨ ਮੌਤ ਹੋ ਗਈ। ਦੇਰ ਰਾਤ ਇੱਕ ਹੋਰ ਨੌਜਵਾਨ ਦੀ ਲਾਸ਼ ਟੋਏ ਵਿੱਚੋਂ ਬਾਹਰ ਕੱਢੀ ਗਈ। ਮਰਨ ਵਾਲਿਆਂ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰ ਸਨ।
ਜਿਸ ਟੋਏ ਵਿੱਚ ਸਕਾਰਪੀਓ ਗੱਡੀ ਡਿੱਗੀ ਉਹ ਕਰੀਬ 10 ਫੁੱਟ ਪਾਣੀ ਨਾਲ ਭਰਿਆ ਹੋਇਆ ਸੀ। ਹਾਦਸੇ ਤੋਂ ਬਾਅਦ ਗੱਡੀ ਦੇ ਸਾਰੇ ਦਰਵਾਜ਼ੇ ਲੌਕ ਹੋ ਗਏ। ਸ਼ੀਸ਼ੇ ਵੀ ਬੰਦ ਸਨ, ਜਿਸ ਕਾਰਨ ਕੋਈ ਵੀ ਬਾਹਰ ਨਹੀਂ ਨਿਕਲ ਸਕਿਆ।
ਸਿਰਫ਼ ਡਰਾਈਵਰ ਦੇ ਗੇਟ ਦਾ ਸ਼ੀਸ਼ਾ ਖੁੱਲ੍ਹਾ ਸੀ, ਜਿਸ ਨੂੰ ਲੋਕਾਂ ਨੇ ਖਿੜਕੀ ਰਾਹੀਂ ਬਾਹਰ ਕੱਢਿਆ। ਫਿਰ ਪੁਲਿਸ ਨੂੰ ਹਾਦਸੇ ਦੀ ਸੂਚਨਾ ਦਿੱਤੀ ਗਈ। ਸਾਰੇ ਜਣੇ ਦੀਵਾਲੀ ਮਨਾ ਕੇ ਕੁਸਮੀ ਤੋਂ ਸੂਰਜਪੁਰ ਪਰਤ ਰਹੇ ਸਨ।