ਦਿੱਲੀ 'ਚ ਆਪ ਨੇਤਾ ਨੇ ਨੌਜਵਾਨ ਨੂੰ ਅੱਧਾ ਨੰਗਾ ਕਰਕੇ ਕੁੱਟਿਆ,ਵੀਡੀਓ ਵਾਇਰਲ
Published : Dec 3, 2018, 1:25 pm IST
Updated : Dec 3, 2018, 1:25 pm IST
SHARE ARTICLE
Aap leader beaten
Aap leader beaten

ਦਿੱਲੀ ਦੇ ਅਮਨ ਵਿਹਾਰ 'ਚ ਪੁਲਿਸ ਦੀ ਹਾਜ਼ਰੀ 'ਚ ਇਕ ਨੌਜਵਾਨ ਦੀ ਅਧਨੰਗਾ ਕਰਕੇ ਕੁੱਟ ਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਨੇਤਾ ਨੂੰ ਨੌਜਵਾਨ ਦੀ ਕੁੱਟ....

ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਅਮਨ ਵਿਹਾਰ 'ਚ ਪੁਲਿਸ ਦੀ ਹਾਜ਼ਰੀ 'ਚ ਇਕ ਨੌਜਵਾਨ ਦੀ ਅਧਨੰਗਾ ਕਰਕੇ ਕੁੱਟ ਮਾਰ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਜਿਸ 'ਚ ਨੇਤਾ ਨੂੰ ਨੌਜਵਾਨ ਦੀ ਕੁੱਟ ਮਾਰ ਕਰਦੇ ਵੇਖਿਆ ਜਾ ਸਕਦਾ ਹੈ। ਜਾਂਚ 'ਚ ਪਤਾ ਚਲਿਆ ਕਿ ਵਾਇਰਲ ਵੀਡੀਓ 14 ਨਵੰਬਰ ਦੀ ਹੈ। ਦੱਸ ਦਈਏ ਕਿ ਨੌਜਵਾਨ, ਉਸ ਦੇ ਭਰਾ ਅਤੇ ਉਸ ਦੇ ਤਿੰਨ ਦੋਸਤਾਂ 'ਤੇ ਛੱਠ ਪੂਜਾ 'ਚ ਆਈ ਮਹਿਲਾ ਨਾਲ ਛੇੜਛਾੜ ਦਾ ਇਲਜ਼ਾਮ ਹੈ। 

Aap leader beaten young Man Aap leader 

ਪੁਲਿਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਇਨ੍ਹਾਂ 5 ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਦੱਸ ਦਈਏ ਕਿ ਇਨ੍ਹਾਂ ਵਿਚੋਂ ਇਕ ਨਾਬਾਲਗ ਵੀ ਹੈ। ਨੌਜਵਾਨ ਅਤੇ ਉਸ ਦੇ ਭਰਾ 'ਤੇ ਪਹਿਲਾਂ ਵੀ ਅਪਰਾਧਕ ਮਾਮਲੇ ਹਨ। ਦੂਜੇ ਪਾਸੇ ਨੌਜਵਾਨ ਦੇ ਪਰਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਕੁੱਟ ਮਾਰ ਕਰਨ ਵਾਲਿਆਂ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਜਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਕਾਇਤ ਮਿਲਣ 'ਤੇ ਜਾਂਚ ਕਰ ਕਾਰਵਾਈ ਕੀਤੀ ਜਾਵੇਗੀ।  

ਪੁਲਿਸ ਅਧਿਕਾਰੀਆਂ ਮੁਤਾਬਕ 14 ਨਵੰਬਰ ਦੀ ਸਵੇਰੇ ਪੁਲਿਸ ਨੂੰ ਦੋ ਭਰਾਵਾਂ ਵਿਕਾਸ ਅਤੇ ਮੋਨੂੰ ਦੇ ਹਿੰਦ ਵਿਹਾਰ ਦੇ ਛੱਠ ਪੂਜਾ ਦੀ ਥਾਂ 'ਤੇ ਹੰਗਾਮਾ ਕਰਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਪਤਾ ਚਲਿਆ ਕਿ ਵਿਕਾਸ, ਮੋਨੂੰ, ਉਨ੍ਹਾਂ ਦੇ ਤਿੰਨ ਦੋਸਤਾਂ ਸੰਦੀਪ, ਸੋਨੂੰ ਅਤੇ ਇਕ ਨਾਬਾਲਗ ਨੇ ਇੱਕ ਮਹਿਲਾ ਨਾਲ ਛੇੜਛਾੜ ਕੀਤੀ ਹੈ। ਉਥੇ ਹੀ ਲੋਕਾਂ ਨੇ ਫੜਕੇ ਉਨ੍ਹਾਂ ਦੀ ਕੁੱਟ ਮਾਰ ਕੀਤੀ। ਪੁਲਿਸ ਨੂੰ ਵੇਖਦੇ ਹੀ ਵਿਕਾਸ ਅਤੇ ਸੰਦੀਪ ਫਰਾਰ ਹੋ ਗਏ।

ਦੱਸ ਦਈਏ ਕਿ ਦੋਨਾਂ 'ਤੇ ਪਹਿਲਾਂ ਤੋਂ ਲੁੱਟ ਦੇ ਮਾਮਲੇ ਦਰਜ ਸਨ। ਪੁਲਿਸ ਨੇ ਉਨ੍ਹਾਂ ਦਾ ਰੇਲਵੇ ਟ੍ਰੈਕ ਤੱਕ ਪਿੱਛਾ ਕੀਤਾ ਅਤੇ ਪੁਲਿਸ ਤੋਂ ਖੁਦ ਨੂੰ ਬਚਾਉਣ ਲਈ ਉਹ ਗੰਦੇ ਨਾਲੇ 'ਚ ਕੁੱਦ ਗਏ। ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਖਿੱਚਕੇ ਬਾਹਰ ਕੱਢਿਆ। ਇਸ 'ਚ 40-50 ਲੋਕ ਪਿੱਛਾ ਕਰਦੇ ਹੋਏ ਉੱਥੇ ਪਹੁੰਚ ਗਏ। ਜਿਸ ਤੋਂ ਬਾਅਦ ਉਸ ਭੀੜ 'ਚ ਸ਼ਾਮਿਲ ਦਿੱਲੀ ਦੇ ਪੂਰਵਾਂਚਲ ਮੋਰਚੇ ਦੇ ਜੁਆਇੰਟ ਸਕੱਤਰ ਸੌਰਵ ਝਾ ਨੇ ਇਕ ਪੁਲਿਸ ਕਰਮੀ ਤੋਂ ਡੰਡਾ ਲੈ ਕੇ ਵਿਕਾਸ ਦੀ ਕੁੱਟ-ਮਾਰ ਸ਼ੁਰੂ

ਕਰ ਦਿਤੀ, ਇਸ ਦੌਰਾਨ ਕਿਸੇ ਨੇ ਕੁੱਟ ਮਾਰ ਦੀ ਵੀਡੀਓ ਬਣਾ ਲਈ। ਹਿੰਦ ਵਿਹਾਰ ਨਿਵਾਸੀ ਮਹਿਲਾ ਨੇ ਰਿਪੋਰਟ 'ਚ ਪੰਜਾ 'ਤੇ ਛੇੜਛਾੜ ਦੇ ਨਾਲ ਅਪਣੇ ਭਰਾ ਨਾਲ ਕੁੱਟ-ਮਾਰ ਕਰਨ ਦੀ ਵੀ ਸ਼ਿਕਾਇਤ ਦਰਜ ਕਰਾਈ ਸੀ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement