ਜਸਟਿਸ ਕੁਰੀਅਨ ਦਾ ਧਮਾਕਾ, ਰਿਮੋਰਟ ਕੰਟਰੋਲ ਨਾਲ ਚੱਲ ਰਹੇ ਸਨ ਸੀਜੇਆਈ ਦੀਪਕ ਮਿਸ਼ਰਾ
Published : Dec 3, 2018, 12:15 pm IST
Updated : Dec 3, 2018, 12:15 pm IST
SHARE ARTICLE
Justice Kurian Joseph
Justice Kurian Joseph

ਸੁਪ੍ਰੀਮ ਕੋਰਟ ਤੋਂ ਸੇਵਾ ਮੁਕਤ ਹੋਏ ਜੱਜ ਕੁਰੀਅਨ ਜੋਸਫ ਨੇ ਕਿਹਾ ਹੈ ਕਿ ਉਨ੍ਹਾਂ ਨੇ 12 ਜਨਵਰੀ ਦੀ ਸਭ ਤੋਂ ਵਿਵਾਦਤ ਕਾਨਫਰੰਸ 'ਚ ਸੁਪ੍ਰੀਮ ਕੋਰਟ ਦੇ ..

ਨਵੀਂ ਦਿੱਲੀ (ਭਾਸ਼ਾ): ਸੁਪ੍ਰੀਮ ਕੋਰਟ ਤੋਂ ਸੇਵਾ ਮੁਕਤ ਹੋਏ ਜੱਜ ਕੁਰੀਅਨ ਜੋਸਫ ਨੇ ਕਿਹਾ ਹੈ ਕਿ ਉਨ੍ਹਾਂ ਨੇ 12 ਜਨਵਰੀ ਦੀ ਸਭ ਤੋਂ ਵਿਵਾਦਤ ਕਾਨਫਰੰਸ 'ਚ ਸੁਪ੍ਰੀਮ ਕੋਰਟ ਦੇ ਦੋ ਹੋਰ ਜੱਜਾਂ ਦੇ ਨਾਲ ਮਿਲ ਕੇ ਇਸ ਲਈ ਹਿੱਸਾ ਲਿਆ ਕਿਉਂਕਿ ਉਨ੍ਹਾਂ ਨੂੰ ਲਗਿਆ ਕਿ ਚੀਫ ਜਸਟਿਸ ਦੀਪਕ ਮਿਸ਼ਰਾ ਨੂੰ ਕੋਈ ਬਾਹਰ ਤੋਂ ਕੰਟਰੋਲ ਕਰ ਰਿਹਾ ਸੀ। ਨਾਲ ਹੀ ਹੋਰ ਜੱਜਾਂ ਨੂੰ ਕੇਸ ਅਲਾਟ ਕਰਨ ਦੇ ਤੌਰ-ਤਰੀਕਿਆਂ 'ਤੇ ਵੀ ਸਵਾਲ ਚੁੱਕਿਆ ਗਿਆ।

JusticeJustice

 ਇਕ ਇੰਟਰਵਿਊ 'ਚ ਕੁਰੀਅਨ ਜੋਸਫ ਨੇ ਕਿਹਾ ਕਿ ਉਸ ਪ੍ਰੈਸ ਕਾਨਫਰੰਸ ਦਾ ਜ਼ਿਕਰ ਕੀਤਾ ਗਿਆ ਹੈ ਜਿਸ 'ਚ ਉਹ ਜਸਟਿਸ ਜੇ ਚੇਲਮੇਸ਼ਵਰ ਅਤੇ ਜਸਟਿਸ ਰੰਜਨ ਗੋਗੋਈ (ਫਿਲਹਾਲ ਚੀਫ ਜਸਟਿਸ) ਅਤੇ ਜਸਟਿਸ ਸਦਨ ਬੀ ਲੋਕੁਰ ਦੇ ਨਾਲ ਪੀਸੀ 'ਚ ਸ਼ਾਮਿਲ ਹੋਏ ਸਨ। ਇਹ ਪੁੱਛੇ ਜਾਣ 'ਤੇ ਕਿ ਜਸਟਿਸ ਮਿਸ਼ਰਾ ਦੇ ਮੁੱਖ ਜੱਜ ਬਣਨ ਦੇ ਚਾਰ ਮਹੀਨਿਆਂ ਅੰਦਰ ਅਜਿਹਾ ਕੀ ਗਲਤ ਹੋਇਆ, ਇਸ 'ਤੇ ਜਸਟਿਸ ਜੋਸਫ ਨੇ ਕਿਹਾ ਕਿ ਸਬੰਧਤ ਉੱਚ ਅਦਾਲਤ ਦੇ ਕੰਮ ਕਰਨ 'ਤੇ

Justice Kurian Joseph Justice Kurian Joseph

ਬਾਹਰੀ ਪ੍ਰਭਾਵ ਦੇ ਕਈ ਉਦਾਹਰਨ ਸਨ, ਜਿਨ੍ਹਾਂ 'ਚ ਚੁਣੇ ਗਏ ਜੱਜ ਅਤੇ ਸੁਪ੍ਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਦੀ ਅਗਵਾਈ 'ਚ ਬੈਂਚਾ ਦੇ ਮਾਮਲਿਆਂ ਦਾ ਅਲਾਟ ਤੱਕ ਸ਼ਾਮਿਲ ਸੀ। ਉਨ੍ਹਾਂ ਨੇ ਕਿਹਾ ਕਿ ਬਾਹਰ ਤੋਂ ਕੋਈ ਵਿਅਕਤੀ ਸੀਜੇਆਈ ਨੂੰ ਕੰਟਰੋਲ ਕਰ ਰਿਹਾ ਸੀ। ਸਾਨੂੰ ਕੁੱਝ ਅਜਿਹਾ ਹੀ ਮਹਿਸੂਸ ਹੋਇਆ ਇਸ ਲਈ ਅਸੀ ਉਸ ਨੂੰ ਮਿਲੇ ਜਿਸ ਤੋਂ ਬਾਅਦ ਉਸ ਤੋਂ ਪੁੱਛਿਆ ਅਤੇ ਉਸ ਤੋਂ ਸੁਪ੍ਰੀਮ ਕੋਰਟ ਦੀ ਅਜ਼ਾਦੀ ਅਤੇ ਮਾਣ ਬਣਾ ਕੇ ਰੱਖਣ ਲਈ ਕਿਹਾ।

ਇਸ ਪ੍ਰੈਸ ਕਾਨਫਰੰਸ 'ਚ ਬਾਗ਼ੀ ਜੱਜਾਂ ਨੇ ਅਲਾਟ ਸਹਿਤ ਹੁਣ ਦੇ ਸੀਜੇਆਈ ਮਿਸ਼ਰਾ ਦੇ ਕੰਮ 'ਤੇ ਸਵਾਲ ਚੁੱਕਿਆ ਹੈ। ਇਸ ਤੋਂ ਇਲਾਵਾ ਇਸ ਪ੍ਰੈਸ ਕਾਫਰੰਸ 'ਚ ਜਸਟਿਸ ਐਚ ਲੋਆ ਦੀ ਸ਼ੱਕੀ ਹਲਾਤਾਂ 'ਚ ਮੌਤ ਦੀ ਜਾਂਚ ਲਈ ਇੱਕ ਮੰਗ ਦੀ ਸੁਣਵਾਈ ਵੀ ਕੀਤੀ ਗਈ। ਦੂਜੇ ਪਾਸੇ ਇਹ ਪੁੱਛਣ 'ਤੇ ਕਿ ਕੀ ਪ੍ਰੈਸ ਕਾਫਰੰਸ ਕਰਨ ਦਾ ਸਭ ਨੇ ਮਿਲਕੇ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਕਿ ਜਸਟਿਸ ਚੇਲਮੇਸ਼ਵਰ ਦਾ ਇਹ ਵਿਚਾਰ ਸੀ ਪਰ ਅਸੀ ਤਿੰਨੇ ਇਸ ਤੋਂ ਸਹਿਮਤ ਸਨ।

ਦੱਸ ਦੱਈਏ ਕਿ ਇਸ ਤੋਂ ਬਾਅਦ ਕਾਂਗਰਸ ਦੀ ਅਗਵਾਈ 'ਚ ਵਿਰੋਧੀ ਦਲਾਂ ਨੇ ਹੁਣ ਦੇ  ਚੀਫ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ਼ ਮਹਾਦੋਸ਼ ਦਾ ਪ੍ਰਸਤਾਵ ਰਾਜ ਸੱਭਾ ਦੇ ਚੇਅਰਮੈਨ ਐਮ ਵੇਂਕਇਆ ਨਾਇਡੂ ਨੂੰ ਭੇਜਿਆ ਸੀ ਜਿਨੂੰ ਉਨ੍ਹਾਂ ਨੇ ਮਾਮਲੇ ਦਾ ਸਮਰੱਥ ਅਧਾਰ ਨਾ ਦੱਸਦੇ ਹੋਏ ਖਾਰਜ ਕਰ ਦਿਤਾ ਸੀ ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement