
ਪਿਛਲੇ ਡੇਢ ਮਹੀਨੇ ਤੋਂ ਜਾਰੀ ਚੋਣ ਘਮਾਸਾਨ ਹੁਣ ਅਪਣੇ ਅਖੀਰਲੇ....
ਹੈਦਰਾਬਾਦ (ਭਾਸ਼ਾ): ਪਿਛਲੇ ਡੇਢ ਮਹੀਨੇ ਤੋਂ ਜਾਰੀ ਚੋਣ ਘਮਾਸਾਨ ਹੁਣ ਅਪਣੇ ਅਖੀਰਲੇ ਦੌਰ ਵਿਚ ਹੈ। ਤੇਲੰਗਾਨਾ ਅਤੇ ਰਾਜਸਥਾਨ ਵਿਚ 7 ਦਸੰਬਰ ਨੂੰ ਮਤਦਾਨ ਹੋਣਾ ਹੈ। ਇਸ ਨੂੰ ਦੇਖਦੇ ਹੋਏ ਸੋਮਵਾਰ ਨੂੰ ਕਾਂਗਰਸ ਅਤੇ ਭਾਜਪਾ ਦੋਨਾਂ ਨੇ ਹੀ ਅਪਣੀ ਪੂਰੀ ਤਾਕਤ ਚੋਣਾਂ ਵਿਚ ਝੋਂਕ ਦਿਤੀ ਹੈ। ਜੀ-20 ਸਮਿਟ ਤੋਂ ਮੁੜਨ ਤੋਂ ਬਾਅਦ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਜਸਥਾਨ ਅਤੇ ਤੇਲੰਗਾਨਾ ਵਿਚ ਇਕ-ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਉਥੇ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਵੀ ਰਾਜਸਥਾਨ ਵਿਚ ਅੱਧਾ ਦਰਜਨ ਰੈਲੀਆਂ ਵਿਚ ਵੋਟਰਾਂ ਨੂੰ ਸੰਬੋਧਿਤ ਕਰਨਗੇ।
Rahul Gandhi
ਦੂਜੇ ਪਾਸੇ ਰਾਹੁਲ ਗਾਂਧੀ ਵੀ ਅੱਜ ਤੇਲੰਗਾਨਾ ਵਿਚ ਰੋਡ ਸ਼ੋਅ ਕਰਨਗੇ। ਭਾਰਤੀ ਜਨਤਾ ਪਾਰਟੀ ਦੁਆਰਾ ਜਾਰੀ ਪ੍ਰੋਗਰਾਮ ਦੇ ਅਨੁਸਾਰ ਸੋਮਵਾਰ ਸਵੇਰੇ 11.30 ਵਜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰਾਜਸਥਾਨ ਦੇ ਜੋਧਪੁਰ ਵਿਚ ਇਕ ਆਮ ਸਭਾ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਸ਼ਾਮ ਨੂੰ ਤੇਲੰਗਾਨਾ ਜਾਣਗੇ। ਜਿਥੇ ਉਹ ਹੈਦਰਾਬਾਦ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਹ ਰੈਲੀ ਸ਼ਾਮ ਨੂੰ 6 ਵਜੇ ਹੈਦਰਾਬਾਦ ਦੇ ਲਾਲ ਬਹਾਦੁਰ ਸ਼ਾਸਤਰੀ ਸਟੈਡੀਅਮ ਵਿਚ ਆਯੋਜਿਤ ਹੋਵੇਗੀ।
PM Modi
ਇਸ ਦੇ ਨਾਲ ਹੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਅੱਜ ਪੂਰੇ ਦਿਨ ਵਿਅਸਥ ਰਹਿਣਗੇ। ਸ਼ਾਹ ਅੱਜ 6 ਰੈਲੀਆਂ ਅਤੇ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ। ਪਾਰਟੀ ਦੁਆਰਾ ਦਿਤੀ ਗਈ ਜਾਣਕਾਰੀ ਦੇ ਅਨੁਸਾਰ 11 ਵਜੇ ਸ਼ਾਹ ਚਿਤੌੜਗੜ੍ਹ ਦੇ ਸਾਂਵਲੀਆ ਸੇਠ ਮੰਦਰ ਜਾਣਗੇ। ਫਿਰ ਇਥੇ ਦੇ ਅਨਗੜ੍ਹ ਬਾਲਾਜੀ ਮੰਦਰ ਵਿਚ ਦਰਸ਼ਨ ਕਰਨਗੇ। ਇਸ ਦੇ ਬਾਅਦ ਚਿਤੌੜਗੜ੍ਹ ਦੇ ਕਪਾਸਨ ਵਿਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਇਲਾਵਾ ਪ੍ਰਤਾਪਗੜ੍ਹ, ਬੂੰਦੀ ਅਤੇ ਸਵਾਈ ਮਾਧੋਪੁਰ ਵਿਚ ਵੀ ਰੈਲੀ ਕਰਨਗੇ। ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਅੱਜ ਤੇਲੰਗਾਨਾ ਵਿਚ ਹੀ ਹੋਣਗੇ।
Rahul Gandhi
ਉਹ ਇਥੇ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ। ਰਾਹੁਲ ਇਥੇ ਕੁਕੁਟਪਲੀ ਵਿਚ ਟੀ.ਡੀ.ਪੀ ਪ੍ਰਮੁੱਖ ਚੰਦਰ ਬਾਬੂ ਨਾਇਡੂ ਦੇ ਨਾਲ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ। ਇਸ ਰੋਡ ਸ਼ੋਅ ਵਿਚ ਉਹ ਸੇਰੀਲਿੰਗਮਪਲੀ, ਖੈਰਾਟਾਬਾਦ ਅਤੇ ਸਿਕੰਦਰਾਬਾਦ ਵੀ ਜਾਣਗੇ। ਇਸ ਤੋਂ ਪਹਿਲਾਂ ਰਾਹੁਲ ਗਡਵਾਲ, ਤੰਦੁਰ ਅਤੇ ਜੁਬਲੀ ਹਿਲਸ ਵਿਚ ਵੀ ਜਨ ਸਭਾ ਨੂੰ ਸੰਬੋਧਿਤ ਕਰਨਗੇ।