
ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜ਼ੋਰਦਾਰ ਹਮਲਾ...
ਕੋਟਾ (ਭਾਸ਼ਾ) : ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਜ਼ੋਰਦਾਰ ਹਮਲਾ ਕੀਤਾ ਹੈ। ਰਾਜਸਥਾਨ ਦੇ ਕੋਟਾ ਵਿਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਨੇ ਇਸ ਦੇਸ਼ ਨੂੰ 4 ਗਾਂਧੀ ਦਿਤੇ ਹਨ। ਰਾਜੀਵ ਗਾਂਧੀ, ਇੰਦਰਾ ਗਾਂਧੀ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ। ਉਥੇ ਹੀ ਭਾਜਪਾ ਨੇ ਸਾਨੂੰ 3 ਮੋਦੀ ਦਿਤੇ ਹਨ। ਨੀਰਵ ਮੋਦੀ, ਲਲਿਤ ਮੋਦੀ ਅਤੇ ਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ।
Navjot Singh Sidhu in Kota, Rajasthan: Congress gave us 4 Gandhis, Rajiv Gandhi, Indira Gandhi, Sonia Gandhi and Rahul Gandhi. BJP gave us 3 Modis, Nirav Modi, Lalit Modi and the one sitting in Ambani’s lap Narendra Modi. #RajasthanElections2018 pic.twitter.com/SP7YDOhcLP
— ANI (@ANI) December 2, 2018
ਦੱਸ ਦਈਏ ਕਿ ਵਿਧਾਨ ਸਭਾ ਦੀਆਂ 200 ਸੀਟਾਂ ਲਈ ਰਾਜਸਥਾਨ ਵਿਚ 7 ਦਸੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਕੜੀ ਵਿਚ ਨਵਜੋਤ ਸਿੰਘ ਸਿੱਧੂ ਕੋਟਾ ਵਿਚ ਪਾਰਟੀ ਲਈ ਪ੍ਰਚਾਰ ਕਰਨ ਪਹੁੰਚੇ। ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਸ ਤੋਂ ਪਹਿਲਾਂ ਅਲਵਰ ਵਿਚ ਚੁਣਾਵੀ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਇਕ ਵਿਵਾਦਿਤ ਬਿਆਨ ਦਿਤਾ।
ਰੈਲੀ ਵਿਚ ਸਿੱਧੂ ਨੇ ਰਾਫ਼ੇਲ ਜਹਾਜ਼ ਦਾ ਮੁੱਦਾ ਚੁੱਕਿਆ ਅਤੇ ਪੁੱਛਿਆ ਕਿ 500 ਕਰੋੜ ਦਾ ਪਲੈਨ 1600 ਕਰੋੜ ਵਿਚ? 1100 ਕਰੋੜ ਕਿਸ ਦੀ ਜੇਬ ਵਿਚ ਪਾਇਆ, ਅੰਦਰ ਦੀ ਗੱਲ ਕਿਸ ਦੇ ਲਈ ਸੀ? ਚੌਂਕੀਦਾਰ ਦਾ ਕੁੱਤਾ ਵੀ ਚੋਰ ਨਾਲ ਮਿਲ ਗਿਆ ਹੈ। ਸਿੱਧੂ ਦੇ ਇਸ ਵਿਵਾਦਿਤ ਬਿਆਨ ਦਾ ਕਾਂਗਰਸ ਬੁਲਾਰੇ ਮਨੀਸ਼ ਤੀਵਾਰੀ ਨੇ ਬਚਾਅ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਰਵਜਨਿਕ ਸੰਵਾਦ ਦੇ ਪੱਧਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹੇਠਾ ਸੁੱਟਿਆ ਹੈ। ਪ੍ਰਧਾਨ ਮੰਤਰੀ ਨੂੰ ਸੋਚਣਾ ਪਵੇਗਾ ਕਿ ਤੁਸੀ ਕਿਵੇਂ ਸੰਵਾਦ ਚਾਹੁੰਦੇ ਹੋ।
ਇਸ ਤੋਂ ਪਹਿਲਾਂ ਖੈਰਥਲ ਵਿਚ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਵਸੁੰਦਰਾ ਰਾਜੇ ਅਤੇ ਕੇਂਦਰੀ ਮੰਤਰੀ ਉਤੇ ਨਿਸ਼ਾਨਾ ਸਾਧਿਆ। ਸਿੱਧੂ ਨੇ ਕਿਹਾ ਕਿ ਬੁਲੇਟ ਟ੍ਰੇਨ ਜਾਪਾਨ ਤੋਂ ਲੈ ਕੇ ਆਏ, ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ਚੀਨ ਤੋਂ ਲੈ ਕੇ ਆਏ ਅਤੇ ਇਥੇ ਦੇ ਲੋਕ ਸਿਰਫ਼ ਪਕੌੜੇ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਜੰਗ ਕਿਸਾਨ ਦੀ ਜੰਗ ਹੈ।
ਵਸੁੰਦਰਾ ਦੀਆਂ ਨੀਤੀਆਂ ਨੇ ਰਾਜਸਥਾਨ ਨੂੰ ਸਭ ਤੋਂ ਪਿਛੜੇ ਇਲਾਕੇ ਦਾ ਖਿਤਾਬ ਦਿਵਾ ਦਿਤਾ ਹੈ। ਸਰਕਾਰ 78 ਲੱਖ ਟਨ ਵਿਚੋਂ ਕੇਵਲ ਚਾਰ ਲੱਖ ਟਨ ਅਨਾਜ ਚੁੱਕ ਸਕਦੀ ਹੈ। ਬਿਜਲੀ-ਪਾਣੀ ਦੇ ਮੁੱਲ ਵੱਧ ਗਏ ਅਤੇ ਮਹਾਰਾਣੀ ਮਹਿਲਾਂ ਵਿਚ ਬੈਠ ਕੇ ਰਾਜ ਕਰ ਰਹੀ ਹੈ।