
ਲਾਂਬਾ ਨੇ ਦੱਸਿਆ ਕਿ ਅਦਨ ਦੀ ਖਾੜੀ ਵਿਚ ਜਹਾਜ਼ਾਂ ਨੂੰ ਸੁਰੱਖਿਆ ਦੇਣ ਲਈ ਨੇਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ।
ਮੁੰਬਈ, ( ਭਾਸ਼ਾ ) : ਭਾਰਤੀ ਨੇਵੀ ਚੀਫ ਐਡਮਿਰਲ ਸੁਨੀਲ ਲਾਂਬਾ ਨੇ ਦੱਸਿਆ ਕਿ ਨੇਵੀ ਨੇ ਤੀਜੇ ਏਅਰਕਰਾਫਟ ਮਾਲਵਾਹਕ ਦੀ ਪ੍ਰਕਿਰਿਆ ਅੱਗੇ ਵਧਾ ਦਿਤੀ ਹੈ। ਲਾਂਬਾ ਨੇ ਕਿਹਾ ਕਿ 32 ਜੰਗੀ ਜਹਾਜ਼ਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਛੇਤੀ ਹੀ ਬੇੜੇ ਵਿਚ 56 ਜੰਗੀ ਜਹਾਜ ਅਤੇ ਪਨਡੁੱਬੀਆਂ ਸ਼ਾਮਲ ਹੋਣ ਦੀ ਆਸ ਹੈ। ਐਡਮਿਰਲ ਨੇ ਕਿਹਾ ਕਿ ਸਾਰੇ ਨਵੇਂ ਜਹਾਜ਼ ਔਰਤ ਅਧਿਕਾਰੀਆਂ ਦੀ ਤੈਨਾਤੀ ਦੇ ਅਨੁਕੂਲ ਹੀ ਬਣਾਏ ਜਾਣਗੇ। ਸਾਡੇ ਕੋਲ ਪਹਿਲਾਂ ਹੀ ਵਿਕਰਮਾਦਿਤਿਆ ਅਤੇ ਕੋਲਕਾਤਾ ਕਲਾਸ ਜਿਹੇ ਜਹਾਜ਼ ਹਨ
Navy Chief Sunil Lamba
ਜੋ ਔਰਤ ਅਧਿਕਾਰੀਆਂ ਦੀ ਤੈਨਾਤੀ ਦੇ ਮੁਤਾਬਕ ਉਚਿਤ ਹਨ। ਭਵਿੱਖ ਵਿਚ ਸਾਰੇ ਜਹਾਜ਼ਾਂ 'ਤੇ ਇਹ ਸਹੂਲਤ ਉਪਲਬਧ ਕਰਵਾਈ ਜਾਵੇਗੀ। ਨੇਵੀ ਕੋਲ ਮੋਜੂਦਾਵੇਲੇ ਆਈਐਨਐਸ ਵਿਕਰਮਾਦਿਤਿਆ ਮਾਲਵਾਹਕ ਹੈ। ਇਹ ਜਹਾਜ਼ 2014 ਵਿਚ ਨੇਵੀ ਨੂੰ ਮਿਲਿਆ ਸੀ। 930 ਫੁੱਟ ਲੰਮਾ ਇਹ ਜਹਾਜ਼ 45,400 ਟਨ ਭਾਰ ਦਾ ਹੈ। ਇਸ ਤੋਂ ਇਲਾਵਾ 2020 ਵਿਚ ਭਾਰਤ ਵਿਚ ਬਣਿਆ ਪਹਿਲਾ ਏਅਰਕਰਾਫਟ ਕੈਰੀਅਰ ਆਈਐਨਐਸ ਵਿਕਰਾਂਤ ਨੇਵੀ ਵਿਚ ਸ਼ਾਮਲ ਹੋ ਜਾਵੇਗਾ। 860 ਫੁੱਟ ਲੰਮਾ ਇਹ ਜਹਾਜ 40 ਹਜ਼ਾਰ ਟਨ ਭਾਰ ਦਾ ਹੈ।
Kolkata Class
ਲਾਂਬਾ ਨੇ ਦੱਸਿਆ ਕਿ ਅਦਨ ਦੀ ਖਾੜੀ ਵਿਚ ਜਹਾਜ਼ਾਂ ਨੂੰ ਸੁਰੱਖਿਆ ਦੇਣ ਲਈ ਨੇਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। 10 ਸਾਲਾਂ ਵਿਚ ਜਹਾਜ਼ਾਂ ਦੀ ਲੁੱਟ ਦੀਆਂ 44 ਨਾਕਾਮ ਕੋਸਿਸ਼ਾਂ ਕੀਤੀਆਂ ਗਈਆਂ ਅਤੇ ਇਸ ਦੌਰਾਨ 120 ਲੁਟੇਰੇ ਫੜੇ ਗਏ। ਉਨ੍ਹਾਂ ਕਿਹਾ ਕਿ 2008 ਤੋਂ ਬਾਅਦ ਅਦਨ ਦੀ ਖਾੜੀ ਵਿਚ ਗਸ਼ਤ ਲਈ ਨੇਵੀ ਦੇ 70 ਜੰਗੀ ਬੇੜੇ ਲਗਾਏ ਗਏ ਜਿੰਨਾ ਨੇ 3440 ਤੋਂ ਵਧ ਮਾਲਵਾਹਕ ਜਹਾਜ਼ਾਂ ਨੂੰ ਅਦਨ ਦੀ ਖਾੜੀ ਤੋਂ
Indian Navy
ਨਿਰਧਾਰਤ ਥਾਂ 'ਤੇ ਸੁਰੱਖਿਅਤ ਪਹੁੰਚਾਇਆ ਹੈ। ਬੀਤੇ 10 ਸਾਲਾਂ ਵਿਚ ਲਗਭਗ 25 ਹਜ਼ਾਰ ਸਮੁੰਦਰੀ ਜਹਾਜ਼ ਤੈਨਾਤ ਕੀਤੇ ਗਏ ਹਨ। ਅਦਨ ਦੀ ਖਾੜੀ ਯਮਨ ਅਤੇ ਸੋਮਾਲੀਆ ਵਿਚਕਾਰ 1000 ਕਿਲੋਮੀਟਰ ਖੇਤਰ ਵਿਚ ਫੈਲੀ ਹੈ। ਇਥੇ ਜਹਾਜ਼ਾਂ ਨੂੰ ਲੁਟੇਰਿਆਂ ਤੋਂ ਬਚਾਉਣ ਲਈ ਭਾਰਤ, ਚੀਨ ਅਤੇ 32 ਦੇਸ਼ਾਂ ਦੀ ਸਾਂਝੀ ਨੇਵੀ ਫੋਰਸ ਨਿਗਰਾਨੀ ਕਰਦੀ ਹੈ।