
ਚੀਨੀ ਸਰਕਾਰ ਦੇ ਹੈਕਰਾਂ ਨੇ ਅਮਰੀਕੀ ਨੌਸੈਨਾ ਦੇ ਇਕ ਠੇਕੇਦਾਰ ਦੇ ਕੰਪਿਊਟਰ ਤੋਂ ਸਮੁੰਦਰੀ ਯੁੱਧ ਸਬੰਧੀ ਗੁਪਤ ਜਾਣਕਾਰੀ ਹਾਸਲ ਕਰ ਲਈ।
ਵਾਸ਼ਿੰਗਟਨ : ਚੀਨੀ ਸਰਕਾਰ ਦੇ ਹੈਕਰਾਂ ਨੇ ਅਮਰੀਕੀ ਨੌਸੈਨਾ ਦੇ ਇਕ ਠੇਕੇਦਾਰ ਦੇ ਕੰਪਿਊਟਰ ਤੋਂ ਸਮੁੰਦਰੀ ਯੁੱਧ ਸਬੰਧੀ ਗੁਪਤ ਜਾਣਕਾਰੀ ਹਾਸਲ ਕਰ ਲਈ। ਇਨ੍ਹਾਂ ਵਿਚ ਸੁਪਰਸੋਨਿਕ ਜਹਾਜ਼ ਰੋਕੂ ਮਿਜ਼ਾਈਲ ਨੂੰ ਤਿਆਰ ਕਰਨ ਦੀ ਗੁਪਤ ਜਾਣਕਾਰੀ ਵੀ ਸ਼ਾਮਲ ਹੈ। ਅਮਰੀਕੀ ਅਧਿਕਾਰੀ ਨੇ ਸ਼ੁਕਰਵਾਰ ਨੂੰ ਦਸਿਆ ਕਿ ਨੇਵੀ ਖ਼ੁਫ਼ੀਆ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਟ (ਐਫਬੀਆਈ) ਦੇ ਸਹਿਯੋਗ ਨਾਲ ਜਨਵਰੀ ਅਤੇ ਫਰਵਰੀ ਵਿਚ ਹੋਈ ਇਸ ਹੈਕਿੰਗ ਦੀ ਜਾਂਚ ਕਰ ਰਹੀ ਹੈ।
china hackersਵਾਸ਼ਿੰਗਟਨ ਪੋਸਟ ਦੇ ਅਨੁਸਾਰ ਹੈਕਰਾਂ ਨੇ ਨੇਵੀ ਸਮੁੰਦਰੀ ਯੁੱਧ ਕੇਂਦਰ ਵਿਚ ਤਾਇਨਾਤ ਇਕ ਠੇਕੇਦਾਰ ਨੂੰ ਨਿਸ਼ਾਨਾ ਬਣਾਇਆ। ਪਣਡੁੱਬੀਆਂ ਅਤੇ ਸਮੁੰਦਰੀ ਹਥਿਆਰਾਂ ਦੇ ਵਿਕਾਸ ਅਤੇ ਖੋਜ ਕਰਨ ਵਾਲੇ ਇਸ ਫ਼ੌਜੀ ਸੰਸਥਾਨ ਦਾ ਮੁੱਖ ਦਫ਼ਤਰ ਰੋਡ ਦੀਪ ਦੇ ਨਿਊਪੋਰਟ ਨਗਰ ਵਿਚ ਸਥਿਤ ਹੈ। ਅਧਿਕਾਰੀਆਂ ਨੇ ਠੇਕੇਦਾਰ ਦੀ ਪਛਾਣ ਗੁਪਤ ਰੱਖੀ ਹੈ।
china hackersਹੈਕਰਾਂ ਨੇ ਲਗਭਗ ਪੂਰੀ ਹੋ ਚੁੱਕੇ 'ਸੀ ਡ੍ਰੈਗਨ' ਨਾਮ ਦੇ ਪ੍ਰੋਜੈਕਟ ਦੇ ਨਾਲ-ਨਾਲ ਸਿਗਨਲ ਅਤੇ ਸੈਂਸਰ ਡੇਟਾ, ਕ੍ਰਿਪਟੋਗ੍ਰਾਫਿ਼ਕ ਤੰਤਰ ਨਾਲ ਸਬੰਧਤ ਸਮੁੰਦਰੀ ਰੇਡੀਓ ਰੂਮ ਦੀ ਜਾਣਕਾਰੀ ਅਤੇ ਨੇਵੀ ਸਮੁੰਦਰੀ ਵਿਕਾਸ ਇਕਾਈਆਂ ਦੇ ਇਲੈਕਟ੍ਰਾਨਿਕ ਵਾਰਫੇਅਰ ਲਾਇਬ੍ਰੇਰੀ ਨਾਲ ਸਬੰਧਤ 614 ਗੀਗਾਬਾਈਟ ਜਾਣਕਾਰੀ ਹਾਸਲ ਕੀਤੀ ਹੈ। ਪੈਂਟਾਗਨ ਦੇ ਪੁਲਿਸ ਮੁਖ ਦਫ਼ਤਰ ਨੇ ਕਿਹਾ ਕਿ ਰੱਖਿਆ ਸਕੱਤਰ ਜਿਮ ਮੈਟਿਸ ਨੇ ਠੇਕੇਦਾਰ ਦੇ ਸਾਈਬਰ ਸੁਰੱਖਿਆ ਸਬੰਧਤ ਮੁੱਦਿਆਂ ਦੀ ਸਮੀਖਿਆ ਕਰਨ ਦਾ ਨਿਰਦੇਸ਼ ਦਿਤਾ ਸੀ।
us navyਇਹ ਖ਼ਬਰ ਅਜਿਹੇ ਸਮੇਂ ਵਿਚ ਆਈ ਹੈ, ਜਦੋਂ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਅਤੇ ਰੱਖਿਆ ਮੁੱਦਿਆਂ 'ਤੇ ਚੱਲ ਰਹੇ ਤਣਾਅ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਨੂੰ ਪਰਮਾਣੂ ਹਥਿਆਰਾਂ ਨੂੰ ਖ਼ਤਮ ਕਰਨ ਦੇ ਲਈ ਰਾਜ਼ੀ ਕਰਨ ਵਿਚ ਬੀਜਿੰਗ ਦਾ ਸਹਿਯੋਗੀ ਯਕੀਨੀ ਕਰਨ ਲਈ ਆਖਿਆ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੀਨੀ ਹੈਕਰ ਅਮਰੀਕਾ ਦੀਆਂ ਕੰਪਨੀਆਂ ਦਾ ਡੇਟਾ ਚੋਰੀ ਕਰ ਲਿਆ ਸੀ। ਅਮਰੀਕਾ ਦੀ ਇਕ ਪ੍ਰਮੁੱਖ ਸੁਰੱਖਿਆ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਚੀਨ ਵਿਚਾਲੇ ਇਕ-ਦੂਜੇ ਦੀ ਸਾਈਬਰ ਜਸੂਸੀ ਨਾ ਕਰਾਉਣ ਦੀ ਸਹਿਮਤੀ ਦੇ ਬਾਵਜੂਦ ਚੀਨ ਦੇ ਹੈਕਰਾਂ ਨੇ ਘੱਟੋ-ਘੱਟ 7 ਅਮਰੀਕੀ ਕੰਪਨੀਆਂ ਦੀ ਜਸੂਸੀ ਕੀਤੀ ਹੈ।
china- usaਸੁਰੱਖਿਆ ਕੰਪਨੀ ਕ੍ਰਾਊਡ ਸਟ੍ਰਾਈਕ ਇੰਕ ਦੇ ਕੋ-ਫਾਊਂਡਰ ਦਮਿਤ੍ਰੀ ਅਲਪੇਰੋਵਿਚ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਬੀਤੀ 26 ਸਤੰਬਰ ਨੂੰ ਇਥੋਂ ਦੀਆਂ ਪੰਜ ਤਕਨੀਕੀ ਅਤੇ ਦੋ ਦਵਾਈ ਕੰਪਨੀਆਂ ਦੇ ਸਾਫਟਵੇਅਰ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ। ਰਾਸ਼ਟਰਪਤੀ ਬਰਾਕ ਓਬਾਮਾ ਨੇ ਬੀਤੀ 25 ਸਤੰਬਰ ਨੂੰ ਕਿਹਾ ਸੀ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਸੀ ਕਿ ਚੀਨ ਦੀ ਸਰਕਾਰ ਘਰੇਲੂ ਵਪਾਰ ਲਈ ਸੂਚਨਾਵਾਂ ਦੀ ਚੋਰੀ ਕਰਨ ਲਈ ਕਿਸੇ ਹੈਕਰ ਦਾ ਸਮਰਥਨ ਨਹੀਂ ਕਰਦੀ।
china hackersਅਲਪੇਰੋਵਿਚ ਨੇ ਕਿਹਾ ਕਿ ਅਮਰੀਕਾ ਦੀਆਂ 7 ਕੰਪਨੀਆਂ ਦੀ ਜਸੂਸੀ ਵਿਚ ਜਿਸ ਤਰ੍ਹਾਂ ਦੇ ਸਾਫਟਵੇਅਰ ਦੀ ਵਰਤੋਂ ਕੀਤੀ ਗਈ ਹੈ, ਉਸ ਨਾਲ ਪਤਾ ਚੱਲਦਾ ਹੈ ਕਿ ਹੈਕਰ ਚੀਨ ਸਰਕਾਰ ਨਾਲ ਸਬੰਧ ਰੱਖਦੇ ਸਨ। ਹੁਣ ਫਿਰ ਚੀਨੀ ਹੈਕਰਾਂ ਨੇ ਅਮਰੀਕੀ ਨੌਸੈਨਾ ਦੇ ਇਕ ਠੇਕੇਦਾਰ ਦੇ ਕੰਪਿਊਟਰ ਤੋਂ ਜ਼ਰੂਰੀ ਜਾਣਕਾਰੀ ਚੋਰੀ ਕਰ ਲਈ ਹੈ, ਜਿਸ ਤੋਂ ਅਮਰੀਕਾ ਕਾਫ਼ੀ ਖ਼ਫ਼ਾ ਨਜ਼ਰ ਆ ਰਿਹਾ ਹੈ।