
ਮੈ ਆਪਣਾ ਰਵਾਇਤੀ ਕਿੱਤਾ ਹੀ ਕਰਦਾ ਤਾਂ ਠੀਕ ਸੀ-ਵਿਦਿਆਰਥੀ
ਲਖਨਉ : ਬੀਐਚਯੂ (ਬਨਾਰਸ ਹਿੰਦੂ ਯੂਨੀਵਰਸਿਟੀ) ਦੇ ਫਿਲਾਸਫੀ ਵਿਭਾਗ ਵਿਚ ਅਸੀਸਟੈਂਟ ਪ੍ਰੋਫੈਸਰ ਦੀ ਅਸਾਮੀ ਦੇ ਇੰਟਰਵਿਉ ਵਿਚ ਅਯੋਗ ਠਹਿਰਾਉਣ 'ਤੇ ਇਕ ਵਿਦਿਆਰਥੀ ਨੇ ਇੱਛਾ ਮੌਤ ਮੰਗੀ ਹੈ। ਦਲਿਤ ਪੀਐਚਡੀ ਧਾਰਕ ਵਿਦਿਆਰਥੀ ਨੇ ਪ੍ਰਧਾਨਮੰਤਰੀ ਨੂੰ ਲਿਖੇ ਖੱਤ ਵਿਚ ਕਿਹਾ ਕਿ ਬੀਐਚਯੂ ਵਿਚ ਸਹਾਇਕ ਪ੍ਰਫੈਸਰ ਦੀ ਨਿਯੁਕਤੀ 'ਚ ਰਾਖਵੀ ਜਮਾਤ ਦੀਆਂ ਅਸਾਮੀਆਂ ਨੂੰ ਨਾਟ ਫਾਊਂਡ ਸੁਟੇਬਲ ਦੱਸਿਆ ਜਾ ਰਿਹਾ ਹੈ। ਇਸ ਤੋਂ ਵਧੀਆਂ ਤਾਂ ਮੈ ਆਪਣਾ ਰਵਾਇਤੀ ਕਿੱਤਾ ਹੀ ਕਰਦਾ ਤਾਂ ਠੀਕ ਸੀ। ਇਨ੍ਹਾਂ ਸੰਸਥਾਵਾਂ ਵਿਚ ਸਾਡੇ ਵਰਗਿਆਂ ਲਈ ਕੋਈ ਸਥਾਨ ਨਹੀਂ ਹੈ।
file photo
ਵਿਦਿਆਰਥੀ ਨੇ ਪ੍ਰਧਾਨਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਬੀਐਚਯੂ ਵਿਚ ਵਾਈਸ ਚਾਂਸਲਰ ਨੂੰ ਨਿਰਦੇਸ਼ ਦੇਣ ਕਿ ਜਿਨ੍ਹਾਂ ਵਿਸ਼ਿਆਂ ਵਿਚ ਉਮੀਦਵਾਰਾਂ ਨੂੰ ਨਾਟ ਫਾਊਂਡ ਸੂਟੇਬਲ ਕੀਤਾ ਗਿਆ ਹੈ ਉਨ੍ਹਾਂ ਦਾ ਦੁਬਾਰਾ ਇੰਟਰਵਿਉ ਲਿਆ ਜਾਵੇ। ਵਿਦਿਆਰਥੀ ਦਾ ਇਲਜ਼ਾਮ ਹੈ ਕਿ ਬੀਐਚਯੂ ਦੇ ਦਰਸ਼ਨ ਵਿਭਾਗ ਵਿਚ ਅਨੁਸੂਚਿਤ ਜਾਤੀ ਦੇ ਲਈ ਰਾਖਵੀ ਇਕ ਅਸਾਮੀ ਦੇ ਲਈ ਕੁੱਲ 12 ਉਮੀਦਵਾਰਾਂ ਦਾ ਇੰਟਰਵਿਉ ਹੋਇਆ ਸੀ। ਪਰ ਸਾਰਿਆ ਨੂੰ ਅਯੋਗ ਠਹਿਰਾ ਦਿੱਤਾ ਗਿਆ।
file photo
ਅਜਿਹਾ ਹੀ ਕਲਾ ਇਤਿਹਾਸ ਅਤੇ ਅਰਥਸ਼ਾਸਤਰ ਵਿਭਾਗ ਵਿਚ ਵੀ ਅਨੁਸੂਚਿਤ ਜਾਤੀ ਵਰਗ ਦੇ ਨਾਲ ਹੋਇਆ। ਇਤਿਹਾਸ ਵਿਭਾਗ ਵਿਚ ਹੋਰ ਪਿਛੜੇ ਵਰਗ ਦੇ ਰਾਖਵੇ ਕੋਟੇ ਵਿਚ ਆਏ ਸਾਰੇ ਉਮੀਦਵਾਰਾਂ ਨੂੰ ਅਯੋਗ ਠਹਿਰਾ ਦਿੱਤਾ ਗਿਆ ਅਤੇ ਇਸ ਅਹੁਦੇ ਨੂੰ ਨਹੀਂ ਭਰਿਆ ਗਿਆ।
file photo
ਸੰਸਕ੍ਰਿਤ ਵਿਗਆਨ ਫੈਕਲਟੀ ਦੇ ਧਰਮਗਾਮ ਵਿਭਾਗ ਅਤੇ ਆਯੂਰਵੈਦ ਫੈਕਲਟੀ ਦੇ ਮੈਡੀਸਨਲ ਕੈਮਿਸਟਰੀ ਵਿਭਾਗ ਵਿਚ ਅਨੁਸੂਚਿਤ ਜਨਜਾਤੀਆ ਦੇ ਲਈ ਰਾਖਵੀਆਂ ਅਸਾਮੀਆਂ ਅਯੋਗ ਹੋਣ ਕਾਰਨ ਖਾਲੀ ਰਹੀਆਂ।