ਆਮ ਆਦਮੀ ਨੂੰ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਹੋਇਆ ਵਾਧਾ
Published : Dec 3, 2020, 8:04 am IST
Updated : Dec 3, 2020, 8:05 am IST
SHARE ARTICLE
Petrol diesel rates 
Petrol diesel rates 

ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ

ਨਵੀਂ ਦਿੱਲੀ: 20 ਨਵੰਬਰ ਤੋਂ ਬਾਅਦ 11 ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਪੈਟਰੋਲ ਦੀਆਂ ਕੀਮਤਾਂ ਵਿਚ 15-17 ਪੈਸੇ ਦਾ ਵਾਧਾ ਹੋਇਆ ਹੈ, ਜਦਕਿ ਡੀਜ਼ਲ ਦੀਆਂ ਕੀਮਤਾਂ ਵਿਚ 15 ਪੈਸੇ ਤੋਂ 19 ਪੈਸੇ ਦਾ ਵਾਧਾ ਹੋਇਆ ਹੈ। ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਅੱਜ 17 ਪੈਸੇ ਦਾ ਵਾਧਾ ਹੋਇਆ ਹੈ, ਜਦੋਂਕਿ ਡੀਜ਼ਲ 19 ਪੈਸੇ ਮਹਿੰਗਾ ਹੋ ਗਿਆ ਹੈ। ਬੀਤੇ ਦਿਨੀਂ ਦਿੱਲੀ ਵਿੱਚ ਪੈਟਰੋਲ ਦੀ ਕੀਮਤ 82.49 ਰੁਪਏ ਪ੍ਰਤੀ ਲੀਟਰ ਸੀ, ਜੋ ਅੱਜ ਵੱਧ ਕੇ 82.6 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Petrol diesel price on 23 february today petrol and diesel ratesPetrol diesel price

ਇਸੇ ਤਰ੍ਹਾਂ ਮੁੰਬਈ ਵਿੱਚ ਪੈਟਰੋਲ ਦੀ ਕੀਮਤ ਵਿੱਚ ਵੀ 14 ਪੈਸੇ ਦਾ ਵਾਧਾ ਹੋਇਆ ਹੈ, ਇਹ ਰੇਟ 89.16 ਤੋਂ ਵਧ ਕੇ 89.33 ਪ੍ਰਤੀ ਲੀਟਰ ਹੋ ਗਿਆ ਹੈ। ਕੋਲਕਾਤਾ ਵਿੱਚ ਪੈਟਰੋਲ ਅੱਜ 84.02 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 84.18 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪੈਟਰੋਲ ਅੱਜ ਚੇਨਈ ਵਿਚ 85.59 ਰੁਪਏ ਵਿਚ ਵਿਕ ਰਿਹਾ ਹੈ, ਜਦੋਂਕਿ ਕੱਲ ਇਹ ਰੇਟ 85.44 ਰੁਪਏ ਪ੍ਰਤੀ ਲੀਟਰ ਸੀ।

Petrol Diesel RatePetrol Diesel Rate

ਇਸੇ ਤਰ੍ਹਾਂ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਅੱਜ ਵਾਧਾ ਹੋਇਆ ਹੈ। ਬੀਤੇ ਦਿਨੀਂ ਦਿੱਲੀ ਵਿੱਚ ਡੀਜ਼ਲ ਦੀ ਕੀਮਤ 72.65 ਰੁਪਏ ਪ੍ਰਤੀ ਲੀਟਰ ਸੀ, ਜੋ ਅੱਜ ਵਧ ਕੇ 72.84 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ 'ਚ ਡੀਜ਼ਲ 79.42 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ, ਜਦੋਂਕਿ ਕੱਲ ਇਹ ਰੇਟ 79.22 ਰੁਪਏ ਪ੍ਰਤੀ ਲੀਟਰ ਸੀ।
ਕੋਲਕਾਤਾ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ, ਇਥੇ ਡੀਜ਼ਲ ਦੀ ਕੀਮਤ 76.41 ਰੁਪਏ ਪ੍ਰਤੀ ਲੀਟਰ ਹੈ, ਜੋ ਕੱਲ੍ਹ 76.22 ਰੁਪਏ ਪ੍ਰਤੀ ਲੀਟਰ ਸੀ। ਚੇਨਈ ਵਿਚ ਡੀਜ਼ਲ 78.06 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 78.24 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

petrol dieselpetrol diesel

ਆਪਣੇ  ਸ਼ਹਿਰ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੇਖੋ
ਪੈਟਰੋਲ ਅਤੇ ਡੀਜ਼ਲ ਦੀ ਕੀਮਤ ਨੂੰ ਤੁਸੀਂ ਐਸ ਐਮ ਐਸ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਆਈਓਸੀ ਤੁਹਾਨੂੰ ਆਪਣੇ ਮੋਬਾਈਲ ਵਿਚ ਆਰਐਸਪੀ ਅਤੇ ਆਪਣੇ ਸ਼ਹਿਰ ਦਾ ਕੋਡ ਲਿਖਣ ਅਤੇ ਇਸ ਨੂੰ 9224992249 ਨੰਬਰ 'ਤੇ ਭੇਜਣ ਦੀ ਸਹੂਲਤ ਦਿੰਦਾ ਹੈ। ਪੈਟਰੋਲ ਅਤੇ ਡੀਜ਼ਲ ਦੇ ਰੇਟ ਤੁਹਾਡੇ ਮੋਬਾਈਲ ਤੇ ਆ ਜਾਣਗੇ। ਹਰ ਸ਼ਹਿਰ ਦਾ ਕੋਡ ਵੱਖਰਾ ਹੁੰਦਾ ਹੈ, ਜੋ ਕਿ ਆਈਓਸੀ ਤੁਹਾਨੂੰ ਆਪਣੀ ਵੈਬਸਾਈਟ ਤੇ ਦਿੰਦਾ ਹੈ।

Petrol diesel rates on 2nd february 2020Petrol diesel rates 

ਕੀਮਤਾਂ ਰੋਜ਼ਾਨਾ ਸਵੇਰੇ 6 ਵਜੇ ਬਦਲਦੀਆਂ ਹਨ
ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਰੋਜ਼ਾਨਾ ਸਵੇਰੇ ਛੇ ਵਜੇ ਲਾਗੂ ਹੁੰਦੀਆਂ ਹਨ। ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਕਈ ਚੀਜ਼ਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਸ਼ਾਮਲ ਕਰਨ ਤੋਂ ਬਾਅਦ, ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:33 PM

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:12 PM

ਤੱਪਦੀ ਗਰਮੀ 'ਚ ਪੰਛੀਆਂ ਨੂੰ ਬਚਾਉਣ ਨੇ ਲੋਕਾਂ ਨੂੰ ਵੰਡ ਰਹੇ ਕੁੱਜੇ ਤੇ ਦਾਣੇ, ਤੁਸੀਂ ਵੀ ਦਿਓ ਨੌਜਵਾਨਾਂ ਨੂੰ ....

02 Jun 2024 4:07 PM

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM
Advertisement