ਬੁਲੰਦਸ਼ਹਿਰ ਹਿੰਸਾ : ਮੁੱਖ ਮੁਲਜ਼ਮ ਯੋਗੇਸ਼ ਰਾਜ ਗ੍ਰਿਫ਼ਤਾਰ
Published : Jan 4, 2019, 12:28 pm IST
Updated : Jan 4, 2019, 12:28 pm IST
SHARE ARTICLE
Bulandshahr violence: main accused Yogesh Raj arrested
Bulandshahr violence: main accused Yogesh Raj arrested

ਬੁਲੰਦਸ਼ਹਿਰ ਹਿੰਸਾ ਦੇ ਮੁੱਖ ਮੁਲਜ਼ਮ ਯੋਗੇਸ਼ ਰਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ.......

ਮੇਰਠ (ਉੱਤਰ ਪ੍ਰਦੇਸ਼) : ਬੁਲੰਦਸ਼ਹਿਰ ਹਿੰਸਾ ਦੇ ਮੁੱਖ ਮੁਲਜ਼ਮ ਯੋਗੇਸ਼ ਰਾਜ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭੀੜ ਦੀ ਹਿੰਸਾ 'ਚ ਇਕ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਬਜਰੰਗ ਦਲ ਦਾ ਸਥਾਨਕ ਕਨਵੀਨਰ ਯੋਗੇਸ਼ ਰਾਜ ਪਿਛਲੇ ਸਾਲ ਤਿੰਨ ਦਸੰਬਰ ਨੂੰ ਸਿਆਨਾ ਤਹਿਸੀਲ 'ਚ ਹੋਈ ਹਿੰਸਾ ਮਗਰੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਬੁੱਧਵਾਰ ਦੀ ਰਾਤ ਲਗਭਗ 11:30 ਵਜੇ ਹਾਈਵੇ 'ਤੇ ਖੁਜਰਾ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਬਜਰੰਗ ਦਲ ਨੇ ਕਿਹਾ ਕਿ ਉਹ ਰਾਜ ਦੇ ਨਾਲ ਹੈ ਅਤੇ ਉਸ ਨੂੰ ਕਾਨੂੰਨੀ ਮਦਦ ਮੁਹਈਆ ਕਰਵਾਏਗਾ। ਬੁੱਧਵਾਰ ਦੀ ਸਵੇਰ ਹਿੰਸਾ ਦੇ ਮੁਲਜ਼ਮ ਸਤੀਸ਼, ਵਿਨੀਤ ਅਤੇ ਗਊਕੁਸ਼ੀ ਮਾਮਲ 'ਚ ਮੁਲਜ਼ਮ ਅਜ਼ਹਰ ਨੇ ਬੁਲੰਦਸ਼ਹਿਰ ਦੀ ਸਥਾਨਕ ਅਦਾਲਤ 'ਚ ਆਤਮਸਮਰਪਣ ਕਰ ਦਿਤਾ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਕਤਲ ਦੇ ਮਾਮਲੇ 'ਚ ਪ੍ਰਸ਼ਾਂਤ ਨਟ ਅਤੇ ਕਲੂਆ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਵਲੋਂ ਦਰਜ ਕਰਵਾਈ ਐਫ਼.ਆਈ.ਆਰ. 'ਚ ਯੋਗੇਸ਼ ਰਾਜ ਮੁਲਜ਼ਮ ਨੰਬਰ ਇਕ ਸੀ।  (ਪੀਟੀਆਈ)

Location: India, Uttar Pradesh, Meerut

SHARE ARTICLE

ਏਜੰਸੀ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement