
ਇਹ ਸਾਡੇ ਫੋਨ ਦੀ ਸਾਰੀ ਜਾਣਕਾਰੀ ਬੜੀ ਸਫਾਈ ਨਾਲ ਚੋਰੀ ਕਰ ਲੈਂਦੇ...
ਨਵੀਂ ਦਿੱਲੀ: ਗੂਗਲ ਨੇ ਅਪਣੀ ਮੈਸੇਜਿੰਗ ਐਪ Allo ਨੂੰ ਲਾਂਚ ਹੋਣ ਤੋਂ ਬਾਅਦ ਬੰਦ ਕਰ ਦਿੱਤਾ ਸੀ। ਇਹ ਐਪ ਹੁਣ ਕੰਮ ਨਹੀਂ ਕਰਦੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਐਪ ਹੁਣ ਵੀ ਕੁੱਝ ਲੋਕਾਂ ਦੇ ਫੋਨ ਵਿਚ ਡਾਉਨਲੋਡ ਹੈ। ਕੁੱਝ ਹੁਵਾਵੇ ਫੋਨ ਨੇ ਗੂਗਲ ਏਲੋ ਐਪ ਨੂੰ ਸਕਿਊਰਿਟੀ ਥ੍ਰੇਟ ਦਸਿਆ ਹੈ।
Allo APPਦਰਅਸਲ ਹੁਵਾਵੇ ਸਮਾਰਟਫੋਨ ਵਿਚ ਯੂਜ਼ਰਸ ਨੂੰ ਇਕ ਮੈਸੇਜ ਫਲੈਸ਼ ਹੋ ਰਿਹਾ ਹੈ ਕਿ ਫੋਨ ਵਾਇਰਸ ਤੋਂ ਪ੍ਰਭਾਵਿਤ ਹੈ ਅਤੇ ਇਸ ਨੂੰ ਤੁਰੰਤ ਫੋਨ ਤੋਂ ਡਿਲੀਟ ਕਰਨ ਦੀ ਜ਼ਰੂਰਤ ਹੈ। ਇਕ ਰਿਪੋਰਟ ਮੁਤਾਬਕ ਗੂਗਲ ਏਲੋ ਨੂੰ ਲੈ ਕੇ ਅਜਿਹੀ ਚੇਤਾਵਨੀ Huawei P20 Pro ਦੇ ਨਾਲ-ਨਾਲ Huawei Mate Pro ਵਿਚ ਪਾਈ ਗਈ ਹੈ।
Allo APPਪਰ ਇਹ ਸਾਫ਼ ਨਹੀਂ ਹੋਇਆ ਕਿ ਇਹ ਹੁਵਾਵੇ ਦੇ ਫੋਨ ਦੀ ਗੜਬੜੀ ਹੈ ਜਾਂ ਫਿਰ Allo ਨੂੰ ਲੈ ਕੇ ਅਜਿਹੀ ਚੇਤਾਵਨੀ ਇਸ ਲਈ ਆ ਰਹੀ ਹੈ ਕਿਉਂ ਕਿ ਇਹ ਐਪ ਪਹਿਲਾਂ ਹੀ ਬੰਦ ਹੋ ਚੁੱਕੀ ਹੈ। ਨਾਲ ਹੀ ਰਿਪੋਰਟ ਵਿਚ ਇਹ ਵੀ ਨਹੀਂ ਦਸਿਆ ਹੈ ਕਿ ਨਾਨ-ਹੁਵਾਵੇ ਸਮਾਰਟਫੋਨ ਵਿਚ ਯੂਜ਼ਰਸ ਨੂੰ ਅਜਿਹੀ ਕੋਈ ਚੇਤਾਵਨੀ ਆ ਰਹੀ ਹੈ ਜਾਂ ਫਿਰ ਨਹੀਂ ਪਰ ਚੰਗਾ ਇਹੀ ਹੋਵੇਗਾ ਕਿ ਇਸ ਐਪ ਨੂੰ ਜਲਦ ਤੋਂ ਜਲਦ ਡਿਲੀਟ ਕਰ ਦਿੱਤਾ ਜਾਵੇ।
Allo APPਅਜਿਹਾ ਇਸ ਲਈ ਕਿ ਇਹ ਐਪ ਕਾਫੀ ਸਮਾਂ ਪਹਿਲਾਂ ਬੰਦ ਕਰ ਦਿੱਤੀ ਗਈ ਸੀ ਅਤੇ ਅਜਿਹੇ ਵਿਚ ਇਸ ਵਿਚ ਸੁਰੱਖਿਆ ਅਪਡੇਟ ਵੀ ਆਉਣੇ ਬੰਦ ਹੋ ਗਏ ਹਨ ਜਿਸ ਨਾਲ ਤੁਹਾਡੀ ਸਕਿਊਰਿਟੀ ਨੂੰ ਵੀ ਖ਼ਤਰਾ ਹੋ ਸਕਦਾ ਹੈ। ਅਜਿਹੀਆਂ ਐਪਸ ਨੂੰ ਹੈਕਰਸ ਤੋਂ ਬਹੁਤ ਖਤਰਾ ਹੁੰਦਾ ਹੈ।
Allo APPਇਹ ਸਾਡੇ ਫੋਨ ਦੀ ਸਾਰੀ ਜਾਣਕਾਰੀ ਬੜੀ ਸਫਾਈ ਨਾਲ ਚੋਰੀ ਕਰ ਲੈਂਦੇ ਹਨ ਤੇ ਸਾਨੂੰ ਇਸ ਦੀ ਕੰਨੋ ਕੰਨ ਖ਼ਬਰ ਵੀ ਨਹੀਂ ਹੁੰਦੀ। ਇਸ ਲਈ ਅਜਿਹੀਆਂ ਘਟਨਾਵਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਕੋਈ ਵੀ ਨਵੀਂ ਐਪ ਡਾਉਨਲੋਡ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਇਹ ਕਿਤੇ ਫੇਕ ਤਾਂ ਨਹੀਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।