
ਨਵੇਂ ਸਾਲ 'ਤੇ ਕਈਂ ਵੱਡੇ ਅਤੇ ਨਵੇਂ ਫੀਚਰ ਲਿਆਉਣ ਦੀ ਤਿਆਰੀ ਕਰ ਰਹੀ ਹੈ ਵਟਸਐਪ
ਨਵੀਂ ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਹੀ ਵਟਸਐਪ ਯੂਜ਼ਰਾਂ ਲਈ ਇਕ ਵੱਡੀ ਖ਼ਬਰ ਵੱਡੀ ਖ਼ਬਰ ਆਈ ਹੈ। ਅੱਜ 1 ਜਨਵਰੀ ਤੋਂ ਲੱਖਾਂ ਵਟਸਐਪ ਯੂਜ਼ਰਾ ਦੇ ਫੋਨਾਂ ਵਿਚ ਵਟਸਐਪ ਸਪੋਰਟ ਕਰਨਾ ਬੰਦ ਕਰ ਦੇਵੇਗੀ। ਜਾਣਕਾਰੀ ਮੁਤਾਬਕ ਵਿੰਡੋਜ਼ ਫੋਨਾਂ ਵਿਚ ਹੁਣ ਯੂਜ਼ਰ ਵਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ।
File Photo
ਦਰਅਸਲ ਵਟਸਐਪ ਨੇ ਆਪਣੇ FAQ ਪੇਜ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ ਕਿ ਜਿਨ੍ਹਾਂ ਯੂਜ਼ਰਾਂ ਕੋਲ ਵਿੰਡੋਜ਼ ਫੋਨ ਹਨ ਉਹ 31 ਦਸੰਬਰ 2019 ਤੱਕ ਹੀ ਇਨ੍ਹਾਂ ਫੋਨਾਂ ਵਿਚ ਵਟਸਐਪ ਦਾ ਇਸਤਮਾਲ ਕਰ ਸਕਣਗੇ। ਜੇਕਰ ਉਨ੍ਹਾਂ ਨੂੰ ਵਟਸਐਪ ਦੀ ਵਰਤੋਂ ਅੱਗੇ ਵੀ ਜਾਰੀ ਰੱਖਣੀ ਹੈ ਤਾਂ ਉਨ੍ਹਾਂ ਨੂੰ ਆਪਣਾ ਮੋਬਾਇਲ ਫੋਨ ਬਦਲਣਾ ਹੋਵੇਗਾ ਜਿਸ ਕਰਕੇ ਅੱਜ ਤੋਂ ਵਿੰਡਜ਼ ਫੋਨ ਯੂਜ਼ਰ ਵਟਸਐਪ ਦੀ ਆਪਣੇ ਫੋਨ ਵਿਚ ਵਰਤੋਂ ਨਹੀਂ ਕਰ ਪਾਉਣਗੇ।
File Photo
ਵਟਸਐਪ ਨੇ ਪਹਿਲਾਂ ਹੀ 1 ਜੁਲਾਈ ਤੋਂ ਵਿੰਡੋਜ਼ ਫੋਨਾਂ ਵਿਚ ਅਪਡੇਟ ਦੇਣਾ ਬੰਦ ਕਰ ਦਿੱਤਾ ਸੀ। ਇਹ ਵੀ ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਮਹੀਂਨੇ ਵਿਚ ਮਾਈਕਰੋਸੋਫਟ ਨੇ ਵੀ ਆਪਣੇ ਵਿਡੋਜ਼ 10 ਮੋਬਾਇਲ OS ਨਾਲ ਸਪੋਰਟ ਖ਼ਤਮ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹੁਣ ਵਟਸਐਪ ਨਵੇਂ ਸਾਲ 'ਤੇ ਯੂਜ਼ਰਾ ਲਈ ਨਵੇਂ ਫੀਚਰਾਂ ਲਿਆਉਣ ਦੀ ਤਿਆਰੀ ਕਰ ਰਿਹਾ ਹੈ।
File Photo
ਮੰਨਿਆ ਜਾ ਰਿਹਾ ਹੈ ਕਿ ਵਟਸਐਪ Ios ਦੇ ਲਈ ਹੈਪਟੀਕ ਟੱਚ, ਲੋਅ ਡਾਟਾ ਮੋਡ ਅਤੇ ਕੋਨਟੈਕਟ ਇੰਟੀਗ੍ਰੇਸ਼ਨ ਵਰਗੇ ਫੀਚਰ ਲਿਆਉਣ ਵਾਲਾ ਹੈ। ਦੂਜੇ ਪਾਸੇ ਐਂਡਰੋਇਡ ਯੂਜ਼ਰਾ ਦੇ ਲਈ ਵਟਸਐਪ ਨੇ 2019 ਵਿਚ ਕਈ ਵੱਡੇ ਫੀਚਰ ਪੇਸ਼ ਕੀਤੇ ਸਨ ਜਿਸ ਵਿਚ ਗਰੁੱਪ/ਵਾਇਸ ਕਾਲ ਅਤੇ ਫਿੰਗਰਪ੍ਰਿੰਟ ਲਾਕ ਸਮੇਤ ਹੋਰ ਕਈ ਫੀਚਰ ਸ਼ਾਮਲ ਸਨ।