WhatsApp User ਨੂੰ ਹੁਣ ਲੱਗਣਗੀਆਂ ਮੌਜਾਂ! ਨਵੇਂ ਸਾਲ 'ਚ Whatsapp 'ਚ ਹੋਣਗੇ ਵੱਡੇ ਬਦਲਾਅ!
Published : Dec 27, 2019, 6:18 pm IST
Updated : Dec 27, 2019, 6:18 pm IST
SHARE ARTICLE
New features in whatsapp
New features in whatsapp

ਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਫੀਚਰਜ਼ ਨਵੇਂ ਸਾਲ 'ਚ ਯੂਜਰਜ਼ ਤਕ ਪਹੁੰਚ ਸਕਦੇ ਹਨ।

ਨਵੀਂ ਦਿੱਲੀ: WhatsApp 'ਚ ਜਿਸ ਅਪਡੇਟ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹ ਕੁਝ ਯੂਜਰਜ਼ ਨੂੰ ਮਿਲਣ ਲੱਗਾ ਹੈ। ਖ਼ਬਰ ਹੈ ਕਿ ਮੋਬਾਈਲ ਮੈਸੇਜ਼ਿੰਗ ਐਪ ਨੇ ਚੁਣਿੰਦਾ ਯੂਜ਼ਰਸ ਨੂੰ DArk Mode ਤੇ Self Destructing Messages ਵਰਗੇ ਸ਼ਾਨਦਾਰ ਫੀਚਰਜ਼ ਦਾ ਅਪਡੇਟ ਮਿਲਣ ਲੱਗੇ ਹਨ। ਹੁਣ ਵੀ ਜ਼ਿਆਦਾਤਰ ਯੂਜਰਜ਼ ਇਸ ਦਾ ਇੰਤਜ਼ਾਰ ਹੀ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਦੋਵੇਂ ਫੀਚਰਜ਼ ਨਵੇਂ ਸਾਲ 'ਚ ਯੂਜਰਜ਼ ਤਕ ਪਹੁੰਚ ਸਕਦੇ ਹਨ।

Whatsapp latest news in india Whatsappਤੁਹਾਨੂੰ ਦੱਸਣ ਜਾ ਰਹੇ ਹਾਂ ਕਿ 2020 ਨਵੇਂ ਸਾਲ 'ਚ ਤੁਹਾਨੂੰ Whatsapp ਵੱਲ ਕਿਹੜੇ ਵੱਡੇ ਫੀਚਰਜ਼ ਮਿਲਣ ਵਾਲੇ ਹਨ। ਕੁਝ ਯੂਜਰਜ਼ ਨੂੰ ਡਾਰਕ ਮੋਡ ਦਾ ਅਪਡੇਟ ਮਿਲਿਆ ਹੈ ਤੇ ਇਸ ਕਾਰਨ ਤੋਂ ਲਗਪਗ ਸਾਫ਼ ਹੈ ਕਿ Whatsapp Dark Mode ਨਵੇਂ ਸਾਲ 'ਚ ਪੂਰਨ ਰੂਪ ਤੋਂ ਲਾਂਚ ਹੋ ਪਾਵੇਗਾ। ਹਾਲਾਂਕਿ ਇਹ ਥੋੜ੍ਹਾ ਅਜੀਬ ਹੈ ਕਿ ਕੰਪਨੀ ਨੂੰ ਡਾਰਕ ਮੋਡ ਫੀਚਰ ਲਿਆਉਣ 'ਚ ਜ਼ਿਆਦਾ ਸਮਾਂ ਲੱਗਾ ਹੈ।

Social media platforms whatsappWhatsappਇਸ ਵਿਚਕਾਰ ਕਿਹਾ ਜਾ ਰਿਹਾ ਹੈ ਕਿ ਯੂਜਰਜ਼ ਨੂੰ ਇਕ ਨਹੀਂ ਬਲਕਿ ਦੋ ਤਰ੍ਹਾਂ ਦੇ ਡਾਰਕ ਮੋਡ ਡਿਜਾਈਨਸ ਮਿਲਣ ਵਾਲੇ ਹਨ। Whatsapp ਦਾ ਇਕ ਹੋਰ ਜੋ ਵੱਡਾ ਫੀਚਰ ਹੈ ਉਹ ਹੈ Self- Destructing Messages ਇਸ ਫੀਚਰ ਦੀ ਖਾਸਿਅਤ ਇਹ ਹੈ ਕਿ ਇਹ ਇਕ ਤੈਅ ਸਮੇਂ ਤੋਂ ਬਾਅਦ ਮੈਸੇਜ ਡਿਲੀਟ ਕਰ ਦੇਵੇਗਾ। ਕੰਪਨੀ ਨੇ ਵ੍ਹਟਸਐੱਪ ਯੂਜਰਜ਼ ਦੀ ਪ੍ਰਾਈਵੇਸੀ ਵਧਾਉਣ ਲਈ ਇਹ ਕਦਮ ਚੁੱਕਿਆ ਹੈ।

WhatsApp WhatsAppਨਵੇਂ ਸਾਲ 'ਚ Whatsapp 'ਚ ਜਿਹੜੇ ਨਵੇਂ ਫੀਚਰ ਦੇ ਆਉਣ ਦੀ ਚਰਚਾ ਹੈ, ਉਨ੍ਹਾਂ 'ਚੋ ਇਕ In-App Shopping ਵੀ ਸ਼ਾਮਲ ਹੈ। ਇਸ ਦੀ ਮਦਦ ਨਾਲ Whatsapp ਉਹ ਪੋਸਟ ਯੂਜ਼ਰ ਨੂੰ ਦਿਖਾਏਗਾ ਜਿਨ੍ਹਾਂ 'ਚ ਸ਼ਾਪਿੰਗ ਕੀਤੀ ਜਾ ਸਕਦੀ ਹੈ। 2019 'ਚ ਕੰਪਨੀ ਨੇ ਇਸ ਫੀਚਰ ਨੂੰ ਲੈ ਕੇ ਤਿਆਰੀਆਂ ਕੀਤੀ ਸੀ ਤੇ ਇਸ ਨੂੰ ਲੀਦਰਲੈਂਡ ਦੀ ਫੇਸਬੁੱਕ ਮਾਰਕਟਿੰਗ ਸਮਿਟ 'ਚ ਰੱਖਿਆ ਗਿਆ ਸੀ। ਇਸ 'ਚ ਕੰਪਨੀ ਨੇ ਦੱਸਿਆ ਸੀ ਕਿ ਉਹ ਕਿਵੇਂ Whatspp Ads 'ਤੇ ਕੰਮ ਕਰਨਾ ਚਾਹੁੰਦੀ ਹੈ।

WhatsappWhatsappਇਸ 'ਚ ਦੱਸਿਆ ਜਾ ਰਿਹਾ ਹੈ ਕਿ ਯੂਜ਼ਰ ਦੇ ਵ੍ਹਟਸਐਪ ਸਟੇਟਸ 'ਚ ਵਿਗਿਆਪਨ ਨਜ਼ਰ ਆਉਣਗੇ। WaBetaInfo ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ Whatspp 'ਚ 2020 'ਚ ਰਿਵਰਸ ਸਰਟ ਈਮੇਜ਼ ਫੀਚਰ ਆ ਸਕਦਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰ ਨੂੰ ਇਸ ਗੱਲ਼ ਦੀ ਜਾਣਕਾਰੀ ਮਿਲ ਜਾਵੇਗੀ ਕਿ ਉਸ ਨਾਲ ਜੋ ਤਸਵੀਰ ਫਾਰਵਰਡ ਹੋਕੇ ਆਈ ਹੈ ਉਹ ਕਿਸ ਨੇ ਭੇਜੀ ਸੀ।

ਨਵੇਂ ਸਾਲ 'ਚ ਕੰਪਨੀ ਇਹ ਵੱਡਾ ਫੀਚਰ ਲਿਆ ਸਕਦੀ ਹੈ, ਜਿਸ ਤੋਂ ਬਾਅਦ ਇਕ ਹੀ ਵ੍ਹਟਸਐੱਪ ਅਕਾਊਂਟ ਨੂੰ ਇਕ ਸਮੇਂ 'ਚ ਯੂਜ਼ਰ ਇਕ ਤੋਂ ਜ਼ਿਆਦਾ ਡਿਵਾਈਸੇਜ਼ 'ਤੇ ਚਲਾ ਸਕੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement