
ਬਾਜ਼ਾਰ ’ਚ ਸਖਤ ਮੁਕਾਬਲੇਬਾਜ਼ੀ ਕਾਰਨ ਮਿਊਜ਼ਿਕ ਸਟਰੀਮਿੰਗ ਐਪਸ...
ਨਵੀਂ ਦਿੱਲੀ: ਚੀਨ ਦੀ ਕੰਪਨੀ Bytedance ਦੀ ਟਿਕਟਾਕ ਨੇ ਦੁਨੀਆ ਵਿਚ ਬਹੁਤ ਨਾਮ ਖੱਟਿਆ ਹੈ। ਇਸ ਐਪ ਨੂੰ ਲੋਕ ਇੰਨਾ ਪਸੰਦ ਕਰਦੇ ਹਨ ਕਿ ਇਸ ਦੀ ਗਿਣਤੀ ਕਰੋੜਾਂ ਵਿਚ ਚਲੀ ਗਈ ਹੈ। ਲੋਕ ਇਸ ਐਪ ਦੀ ਜਿਵੇਂ ਦੀਵਾਨੇ ਹੀ ਹੋ ਗਏ ਹਨ। ਹੁਣ ਇਸ ਕੰਪਨੀ ਨੇ ਭਾਰਤ ’ਚ ਸਪਾਟੀਫਾਈ, ਗਾਣਾ, ਵਿੰਕ ਅਤੇ ਐਪਲ ਮਿਊਜ਼ਿਕ ਵਰਗੇ ਮਿਊਜ਼ਿਕ ਐਪ ਨੂੰ ਟੱਕਰ ਦੇਣ ਦਾ ਫੈਸਲਾ ਕੀਤਾ ਹੈ।
Photoਬਾਈਟਡਾਂਸ ਭਾਰਤ ’ਚ Resso ਨਾਂ ਦੀ ਐਪ ਲੈ ਕੇ ਆਈ ਹੈ। ਫਿਲਹਾਲ ਇਸ ਐਪ ਦਾ ਬੀਟਾ ਵਰਜ਼ਨ ਭਾਰਤ ਅਤੇ ਇੰਡੋਨੇਸ਼ੀਆ ’ਚ ਟੈਸਟ ਕੀਤਾ ਜਾ ਰਿਹਾ ਹੈ। ਇਹ ਇਕ ਮਿਊਜ਼ਿਕ ਸਟਰੀਮਿੰਗ ਸਰਵਿਸ ਹੈ। ਐਪ ਐਨਾਲਿਸਟਿਕਸ ਫਰਮ ਸੈਂਸਰ ਟਾਵਰ ਮੁਤਾਬਕ, ਇਸ ਐਪ ਨੂੰ ਕਰੀਬ 1 ਲੱਖ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਇਹ ਐਪ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ’ਤੇ ਉਪਲੱਬਧ ਹੈ। ਗੂਗਲ ਪਲੇਅ ਸਟੋਰ ’ਤੇ ਇਸ ਨੂੰ 1 ਲੱਖ ਤੋਂ ਜ਼ਿਆਦਾ ਇੰਸਟਾਲ ਦਿਖਾਏ ਗਏ ਹਨ।
Tiktokਇਹ ਐਪ Moon Video Inc. ਨੇ ਡਿਵੈੱਲਪ ਕੀਤੀ ਹੈ ਅਤੇ ਰਿਪੋਰਟ ਮੁਤਾਬਕ, ਐਪ ਲਈ ਟੀ-ਸੀਰੀਜ਼ ਅਤੇ ਟਾਈਮਸ ਮਿਊਜ਼ਿਕ ਦੇ ਨਾਲ ਸਾਂਝੇਦਾਰੀ ਵੀ ਕਰ ਲਈ ਗਈ ਹੈ। ਅਜੇ ਕੰਪਨੀ ਹੋਰ ਵੱਡੇ ਮਿਊਜ਼ਿਕ ਪਲੇਅਰਾਂ ਦੇ ਨਾਲ ਡੀਲ ਕਰ ਸਕਦੀ ਹੈ। ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਇਸ ਐਪ ਦਾ ਫ੍ਰੀ ਵਰਜ਼ਨ ਵਿਗਿਆਪਨ ਦੇ ਨਾਲ ਆਉਂਦਾ ਹੈ ਅਤੇ ਪੇਡ ਵਰਜ਼ਨ ਲਈ 119 ਰੁਪਏ ਮਹੀਨਾ ਖਰਚ ਕਰਨੇ ਹੁੰਦੇ ਹਨ।
Ressoਮਾਰਕੀਟ ਰਿਸਰਚ ਫਰਮ ਸਾਈਬਰਮੀਡੀਆ ਰਿਸਰਚ ਦੀ ਇਕ ਰਿਪੋਰਟ ਮੁਤਾਬਕ, ਭਾਰਤੀ ਯੂਜ਼ਰਜ਼ ਨੂੰ ਮਿਊਜ਼ਿਕ ਐਪ ਰਾਹੀਂ ਮੁਫਤ ’ਚ ਆਪਣੀ ਪਸੰਦ ਦੇ ਗਾਣੇ ਸੁਣਨਾ ਪਸੰਦ ਹਨ। ਗਲੋਬਲ ਮਾਰਕੀਟ ਕੰਸਲਟਿੰਗ ਫਰਮ ਡੇਲਾਇਟ ਅਨੁਸਾਰ ਭਾਰਤ ਦਾ ਆਨਲਾਈਨ ਮਾਰਕੀਟ 2020 ’ਟ 273 ਮਿਲੀਅਨ ਡਾਲ ਨੂੰ ਪਾਰ ਕਰ ਜਾਵੇਗਾ।
Resso ਬਾਜ਼ਾਰ ’ਚ ਸਖਤ ਮੁਕਾਬਲੇਬਾਜ਼ੀ ਕਾਰਨ ਮਿਊਜ਼ਿਕ ਸਟਰੀਮਿੰਗ ਐਪਸ ਵਰਗੇ ਐਪਲ ਮਿਊਜ਼ਿਕ, ਯੂਟਿਊਬ ਮਿਊਜ਼ਿਕ, ਗਾਣਾ ਅਤੇ ਸਪਾਟੀਫਾਈ ਨੂੰ ਆਪਣੇ ਸਬਸਕ੍ਰਿਪਸ਼ਨ ਪੈਕ ’ਚ ਕਟੌਤੀ ਕਰਨੀ ਪਈ ਹੈ ਅਤੇ ਨਾਲ ਹੀ ਇਨ੍ਹਾਂ ਨੂੰ ਵੀਕਲੀ ਅਤੇ ਡੇਲੀ ਪਲਾਨ ਦੀ ਵੀ ਟੈਸਟਿੰਗ ਕਰਨੀ ਪੈ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।