Tiktok ਵੀਡੀਉ ਬਣਾਉਣ ਦੇ ਚੱਕਰ ’ਚ ਕੀਤਾ ਦਿਲ ਕੰਬਾਉਣ ਵਾਲਾ ਕਾਰਾ!  
Published : Jan 3, 2020, 4:49 pm IST
Updated : Jan 3, 2020, 4:49 pm IST
SHARE ARTICLE
Tiktok Video mobile
Tiktok Video mobile

ਇਹ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਜਦੋਂ ਬੱਚੀ ਬਾਥਰੂਮ 'ਚ ਫਾਹੇ ਨਾਲ ਲਟਕ ਰਹੀ ਸੀ

ਜਲੰਧਰ: Tiktok ਤੇ ਮਸ਼ਹੂਰ ਹੋਣ ਦੀ ਇੱਛੁਕ ਦਸ ਸਾਲਾ ਮਾਸੂਮ ਬੱਚੀ ਨੇ ਘਰ ਦੇ ਬਾਥਰੂਮ 'ਚ ਲੱਗੀ ਪਾਈਪ ਨਾਲ ਗਲ਼ੇ 'ਚ ਚੁੰਨੀ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਸਰੀਰ 'ਤੇ ਟੈਟੂ ਬਣਾਉਣ, ਫੈਸ਼ਨ ਕਰਨ 'ਤੇ ਉਸ ਦੇ ਮਾਂ-ਬਾਪ ਉਸ ਨੂੰ ਡਾਂਟਦੇ ਸਨ। ਬੁੱਧਵਾਰ ਨੂੰ ਵੀ ਮਾਂ ਦੀ ਡਾਂਟ ਪਈ ਤਾਂ ਰਾਤ ਲਗਪਗ ਪੌਣੇ 10 ਵਜੇ ਉਸ ਨੇ ਜਾਨ ਦੇ ਦਿੱਤੀ। ਜਿਵੇਂ ਹੀ ਫਾਹਾ ਲੱਗਣ ਦਾ ਪਤਾ ਚੱਲਿਆ ਤਾਂ ਪਰਿਵਾਰਕ ਮੈਂਬਰ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਲੈ ਗਏ।

TiktokTiktok ਹਾਲਤ ਨਾਜ਼ੁਕ ਹੋਣ 'ਤੇ ਉਸ ਨੂੰ ਦੋਆਬਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਪਹੁੰਚਣ 'ਤੇ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰ ਉਸ ਨੂੰ ਘਰ ਲੈ ਆਏ ਅਤੇ ਸਵੇਰੇ ਸਸਕਾਰ ਕਰਨ ਦੀ ਤਿਆਰੀ ਕਰਨ ਲੱਗੇ। ਇਸ ਦੀ ਸੂਚਨਾ ਰਿਸ਼ਤੇਦਾਰਾਂ ਨੂੰ ਵੀ ਦੇ ਦਿੱਤੀ ਗਈ ਜਿਸ ਤੋਂ ਖਬਰ ਪੁਲਿਸ ਤਕ ਵੀ ਪਹੁੰਚ ਗਈ। ਇਸ ਸਬੰਧੀ ਪਤਾ ਲੱਗਦੇ ਹੀ ਡੀਸੀਪੀ (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਤੇ ਡੀਸੀਪੀ (ਲਾਅ ਐਂਡ ਆਰਡਰ) ਬਲਕਾਰ ਸਿੰਘ ਦੀ ਅਗਵਾਈ 'ਚ ਪੁਲਿਸ ਉਥੇ ਪਹੁੰਚੀ।

PhotoPhoto ਉਸ ਵਕਤ ਸਸਕਾਰ ਲਈ ਬੱਚੀ ਨੂੰ ਨਹਾਇਆ ਜਾ ਰਿਹਾ ਸੀ। ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਤੁਰੰਤ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਉਥੇ ਡਾਕਟਰ ਹਰਕਮਲ ਕੌਰ, ਡਾ. ਗਰਿਮਾ ਤੇ ਡਾ. ਅਭਿਸ਼ੇਕ ਸੱਚਰ ਦੀ ਟੀਮ ਨੇ ਬੱਚੀ ਦਾ ਪੋਸਟਮਾਰਟਮ ਕੀਤਾ। ਇਸ 'ਚ ਬੱਚੀ ਦੇ ਗਲੇ 'ਤੇ ਚੁੰਨੀ ਦੀ ਗੰਢ ਦਾ ਨਿਸ਼ਾਨ ਮਿਲਿਆ। ਉਥੇ ਉਸ ਦੀ ਗਰਦਨ ਦੀ ਹੱਡੀ ਟੁੱਟ ਚੁੱਕੀ ਸੀ ਅਤੇ ਮਾਸ ਵੀ ਫਟਿਆ ਹੋਇਆ ਸੀ। ਉਸ ਦਾ ਵਿਸਰਾ ਜਾਂਚ ਲਈ ਖਰੜ ਲੈਬੋਰਟਰੀ ਭੇਜ ਦਿੱਤਾ ਗਿਆ ਹੈ। 

PhotoPhotoਟਿਫਨ ਸਪਲਾਈ ਦਾ ਕੰਮ ਕਰਨ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਦਸ ਸਾਲਾ ਧੀ ਪ੍ਰਤਿਸ਼ਠਾ ਮੰਡੀ ਫੈਟਨਗੰਜ ਸੇਂਟ ਸੋਲਜਰ ਡਿਵਾਈਨ ਸਕੂਲ ਵਿਚ ਚੌਥੀ ਕਲਾਸ ਵਿਚ ਪੜ੍ਹਦੀ ਸੀ। ਬੁੱਧਵਾਰ ਰਾਤ ਨੂੰ ਉਹ ਟਿਫਨ ਸਪਲਾਈ ਲਈ ਗਏ ਸਨ। ਉਸ ਸਮੇਂ ਪ੍ਰਤਿਸ਼ਠਾ, 14 ਸਾਲਾ ਪੁੱਤਰ ਸੂਰਿਆਂਸ਼ ਤੇ ਘਰ ਵਿਚ ਪਲੇਅ ਵੇ ਸਕੂਲ ਚਲਾਉਣ ਵਾਲੀ ਪਤਨੀ ਘਰ 'ਚ ਸੀ। ਰਾਤ ਲਗਪਗ ਪੌਣੇ ਦਸ ਵਜੇ ਪ੍ਰਤਿਸ਼ਠਾ ਬਾਥਰੂਮ ਗਈ ਪਰ 10-15 ਮਿੰਟ ਬਾਅਦ ਬਾਹਰ ਨਾ ਨਿਕਲੀ।

TiktokTiktokਉਸ ਸਮੇਂ ਖਾਣਾ ਬਣਾ ਰਹੀ ਪਤਨੀ ਵਸੁਧਾ ਨੂੰ ਲੱਗਾ ਕਿ ਬੱਚੀ ਕਿਤੇ ਹੇਠਾਂ ਰਹਿੰਦੇ ਕਿਰਾਏਦਾਰਾਂ ਕੋਲ ਤਾਂ ਨਹੀਂ ਚਲੀ ਗਈ। ਉਨ੍ਹਾਂ ਪੁੱਤਰ ਨੂੰ ਭੇਜਿਆ ਪਰ ਉਹ ਉਥੇ ਨਹੀਂ ਮਿਲੀ। ਉਹ ਬਾਥਰੂਮ 'ਚ ਗਏ ਤਾਂ ਉਥੇ ਪ੍ਰਤਿਸ਼ਠਾ ਨੇ ਚੁੰਨੀ ਨਾਲ ਫਾਹਾ ਲਗਾਇਆ ਹੋਇਆ ਸੀ। ਉਹ ਤੁਰੰਤ ਬੱਚੀ ਨੂੰ ਹਸਪਤਾਲ ਲੈ ਗਏ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ। ਇਸ ਮੌਕੇ ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਘਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ।

ਬੱਚੀ ਦੇ ਗਲ਼ੇ 'ਤੇ ਨਿਸ਼ਾਨ ਮਿਲਿਆ ਹੈ ਪਰ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਬੱਚੀ ਨਾਲ ਕੀ ਹੋਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਉਨ੍ਹਾਂ ਨੂੰ ਬਾਥਰੂਮ 'ਚ ਪਈ ਮਿਲੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਹੋਵੇਗੀ। ਸ਼ੁਰੂਆਤੀ ਪੁੱਛਗਿੱਛ ਵਿਚ ਇਹੀ ਸਾਹਮਣੇ ਆਇਆ ਹੈ ਕਿ ਆਮ ਘਰਾਂ ਵਾਂਗ ਮਾਂ-ਬਾਪ ਉਸ ਨੂੰ ਸ਼ਰਾਰਤ 'ਤੇ ਡਾਂਟਦੇ ਸਨ।

PhotoPhotoਬਾਕੀ ਪੁਖਤਾ ਤੌਰ 'ਤੇ ਪੋਸਟਮਾਰਟਮ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਚੀ ਬਹੁਤ ਚੰਚਲ ਸੀ। ਘਰ ਵਿਚ ਵੀ ਉਹ ਹਰ ਸਮੇਂ ਆਪਣੇ ਟਿਕਟਾਕ ਵੀਡੀਓ ਬਣਾਉਂਦੀ ਰਹਿੰਦੀ ਸੀ। ਇਸ ਦੇ ਲਈ ਉਹ ਫੈਸ਼ਨ ਵੀ ਖੂਬ ਕਰਦੀ ਸੀ। ਮੌਤ ਤੋਂ ਪਹਿਲਾਂ ਵੀ ਉਸ ਦੇ ਹੱਥ 'ਤੇ ਟੈਟੂ ਬਣੇ ਹੋਏ ਸਨ। ਇਸੇ ਕਾਰਨ ਉਸ ਦੇ ਮਾਤਾ ਪਿਤਾ ਤੋਂ ਵੀ ਉਸ ਨੂੰ ਆਮ ਤੌਰ 'ਤੇ ਦੂਸਰੇ ਮਾਪਿਆਂ ਵਾਂਗ ਡਾਂਟ ਪੈਂਦੀ ਸੀ।

ਪੁਲਿਸ ਵੀ ਇਸ ਗੱਲ ਦਾ ਖਦਸ਼ਾ ਪ੍ਰਗਟਾਅ ਰਹੀ ਹੈ ਕਿ ਘਰ ਵਿਚ ਮਾਂ ਨੂੰ ਡਰਾਉਣ ਲਈ ਤਾਂ ਉਸ ਨੇ ਕਿਤੇ ਖੁਦਕੁਸ਼ੀ ਵਾਂਗ ਸ਼ਰਾਰਤ ਦਿਖਾਉਣ ਅਜਿਹਾ ਨਾ ਕੀਤਾ ਹੋਵੇ ਅਤੇ ਅਚਾਨਕ ਪੈਰ ਤਿਲਕ ਗਿਆ ਅਤੇ ਚੁੰਨੀ ਨਾਲ ਉਸ ਦਾ ਗਲਾ ਫਸ ਗਿਆ। ਦੂਸਰਾ ਕਾਰਨ ਟਿਕਟਾਕ ਲਈ ਵੀਡੀਓ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਇਹ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਕਿਤੇ ਉਸ ਨੇ ਟਿਕਟਾਕ 'ਤੇ ਖੁਦਕੁਸ਼ੀ ਦੇ ਨਾਟਕ ਦਾ ਵੀਡੀਓ ਦੇਖਿਆ ਹੋਵੇ ਅਤੇ ਉਸੇ ਤਰ੍ਹਾਂ ਕਰਨ ਦੇ ਚੱਕਰ ਵਿਚ ਗਲੇ ਵਿਚ ਫਾਹਾ ਪਾਇਆ ਪਰ ਪੈਰ ਤਿਲਕਣ ਕਾਰਨ ਉਸ ਦੀ ਮੌਤ ਹੋ ਗਈ।

PhotoPhoto ਇਹ ਖਦਸ਼ਾ ਇਸ ਲਈ ਵੀ ਹੈ ਕਿਉਂਕਿ ਜਦੋਂ ਬੱਚੀ ਬਾਥਰੂਮ 'ਚ ਫਾਹੇ ਨਾਲ ਲਟਕ ਰਹੀ ਸੀ, ਤਾਂ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਨਹੀਂ ਸੀ। ਉਸ ਦੀ ਮਾਂ ਵਸੁਧਾ ਨੇ ਇਸ ਦੀ ਪੁਸ਼ਟੀ ਕੀਤੀ ਕਿ ਜਦੋਂ ਉਹ ਬਾਥਰੂਮ 'ਚ ਉਸ ਨੂੰ ਦੇਖਣ ਗਈ ਤਾਂ ਦਰਵਾਜ਼ੇ 'ਤੇ ਅੰਦਰੋਂ ਕੁੰਡੀ ਨਹੀਂ ਲੱਗੀ ਸੀ। ਬੱਚੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਚੰਚਲ ਸੁਭਾਅ ਕਾਰਨ ਉਸ ਨੂੰ ਅਕਸਰ ਹੀ ਡਾਂਟ ਪੈਂਦੀ ਰਹਿੰਦੀ ਸੀ।

ਮਾਂ-ਬਾਪ ਆਮ ਤੌਰ 'ਤੇ ਡਾਂਟਦੇ ਸਨ ਕਿ ਉਹ ਬੱਚੀ ਮੋਬਾਈਲ ਤੇ ਵੀਡੀਓ ਬਣਾਉਣ ਦੀ ਬਜਾਏ ਪੜ੍ਹਾਈ 'ਚ ਧਿਆਨ ਦੇਵੇ। ਮੌਕੇ 'ਤੇ ਮੌਜੂਦ ਪੱਕਾ ਬਾਗ ਵਿਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੀ ਉਸ ਨੂੰ ਪਿਤਾ ਤੋਂ ਗਲੀ ਵਿਚ ਹੀ ਡਾਂਟ ਪੀ ਸੀ। ਇਸ ਤੋਂ ਬਾਅਦ ਉਹ ਕਹਿਣ ਲੱਗੀ ਕਿ ਮੈਂ ਮਰ ਜਾਵਾਂਗੀ। ਉਹ ਅਕਸਰ ਹੀ ਅਜਿਹਾ ਕਹਿੰਦੀ ਸੀ ਜਿਸ ਨੂੰ ਮਾਂ-ਬਾਪ, ਪਰਿਵਾਰਕ ਮੈਂਬਰ ਤੇ ਆਸ-ਪਾਸ ਦੇ ਲੋਕ ਬੱਚੀ ਦਾ ਚੰਚਲ ਸੁਭਾਅ ਸਮਝਦੇ ਸਨ। ਉਹ ਅਸਲੀਅਤ ਵਿਚ ਅਜਿਹਾ ਕਰ ਲਵੇਗੀ, ਇਸ ਦਾ ਕਿਸੇ ਨੂੰ ਪਤਾ ਤੱਕ ਨਹੀਂ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement