
ਫੇਸਬੁੱਕ ਟਿਕਟਾਕ ਨੂੰ ਕਾਫ਼ੀ ਕੰਪੀਟੀਸ਼ਨ ਦੇ ਰਿਹਾ ਹੈ। ਇਹ ਅਕਾਊਟ ਅਜੇ ਤਕ ਫੈਰੀਫਾਈਡ ਨਹੀਂ ਹੈ। "@Finkd" ਹੈਂਡਲ ਨਾਲ ਬਣਾਇਆ ਗਿਆ ਇਹ ਖਾਤਾ ਹਾਲੇ ਤੱਕ...
ਸੈਨ ਫ੍ਰਾਂਸਿਸਕੋ: ਅਮਰੀਕਾ ਤੋਂ ਭਾਰਤ ਤੱਕ, ਟਿੱਕਟਾਕ ਸੋਸ਼ਲ ਨੈਟਵਰਕਿੰਗ ਕੰਪਨੀ ਫੇਸਬੁੱਕ ਲਈ ਮੁਸੀਬਤ ਬਣਿਆ ਹੋਇਆ ਹੈ। ਸ਼ਾਇਦ ਇਸੇ ਲਈ ਫੇਸਬੁੱਕ ਦੇ ਸਹਿ-ਸੰਸਥਾਪਕ ਅਤੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਕਾਰੋਬਾਰੀ ਮਾਡਲ ਨੂੰ ਸਮਝਣ ਲਈ ਆਪਣਾ ਸੀਕਰੇਟ ਟਿਕਟਾਕ ਖਾਤਾ ਬਣਾਇਆ ਹੈ ਤਾਂ ਕਿ ਇਸ ਦੇ ਬਿਜ਼ਨਸ ਮਾਡਲ ਨੂੰ ਸਮਝਿਆ ਜਾ ਸਕੇ।
Mark Zuckerberg TikTok Account
ਫੇਸਬੁੱਕ ਟਿਕਟਾਕ ਨੂੰ ਕਾਫ਼ੀ ਕੰਪੀਟੀਸ਼ਨ ਦੇ ਰਿਹਾ ਹੈ। ਇਹ ਅਕਾਊਟ ਅਜੇ ਤਕ ਫੈਰੀਫਾਈਡ ਨਹੀਂ ਹੈ। "@Finkd" ਹੈਂਡਲ ਨਾਲ ਬਣਾਇਆ ਗਿਆ ਇਹ ਖਾਤਾ ਹਾਲੇ ਤੱਕ ਵੈਰੀਫਾਈਡ ਨਹੀਂ ਹੋਇਆ ਹੈ, ਪਰ ਬਿਲਕੁਲ ਇਸੇ ਹੈਂਡਲ ਨਾਲ ਜ਼ੁਕਰਬਰਗ ਦਾ ਟਵਿੱਟਰ 'ਤੇ ਵੀ ਅਕਾਊਟ ਹੈ। ਇਸ ਖਾਤੇ ਦੇ 4,055 ਫਾਲਵਰ ਹਨ ਪਰ ਅਜੇ ਤੱਕ ਇਸ ਖਾਤੇ ਤੋਂ ਕੁੱਝ ਵ ਪੰਸਟ ਨਹੀਂ ਕੀਤਾ ਗਿਆ। ਇਸ ਅਕਾਊਂਟ ਤੋਂ ਹੁਣ ਤੱਕ ਏਰੀਆਨਾ ਗ੍ਰਾਂਡੇ ਅਤੇ ਸੇਲੇਨਾ ਗੋਮੇਜ਼ ਸਮੇਤ 61 ਮਸ਼ਹੂਰ ਹਸਤੀਆਂ ਨੂੰ ਫਾਲੋ ਕੀਤਾ ਗਿਆ ਹੈ।
Mark Zuckerberg
ਰਿਪੋਰਟ ਦੇ ਅਨੁਸਾਰ, ਸਾਲ 2016 ਵਿਚ ਜ਼ੁਕਰਬਰਗ ਨੇ ਸੰਗੀਤ ਦੇ ਸਹਿ-ਸੰਸਥਾਪਕ ਐਲੈਕਸ ਜੂ ਨੂੰ ਇਨਵਾਈਟ ਕੀਤਾ ਸੀ, ਪਰ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ। ਸਾਲ 2017 ਵਿਚ, ਮਿਊਜ਼ੀਕਲ ਨੂੰ ਚੀਨੀ ਤਕਨੀਕੀ ਕੰਪਨੀ ਬਾਈਟ ਡਾਂਸ ਦੁਆਰਾ ਖਰੀਦਿਆ ਗਿਆ ਸੀ ਅਤੇ ਇਸਦੀ ਸ਼ਾਰਟ-ਫਾਰਮ ਵੀਡੀਓ ਐਪ ਡੂਇਨ ਨਾਲ ਮਰਜ਼ ਕਰ ਕੇ ਟਿਕਟਾਕ ਬਣਾ ਦਿੱਤਾ।
Mark Zuckerberg
ਟਿਕਟਾਕ ਦੇ ਪੂਰੀ ਦੁਨੀਆਂ ਵਿਚ ਲਗਭਗ 80 ਕਰੋੜ ਫਾਲੋਵਰਜ਼ ਹਨ, ਜਿਨ੍ਹਾਂ ਵਿਚੋਂ 20 ਕਰੋੜ ਸਿਰਫ਼ ਭਾਰਤ ਵਿਚ ਹਨ। ਟਿੱਕਟਾਕ ਦੀ ਪ੍ਰਸਿੱਧੀ ਦੇ ਮੱਦੇਨਜ਼ਰ, ਹਾਲ ਹੀ ਵਿਚ ਇੰਸਟਾਗ੍ਰਾਮ ਨੇ ਇੱਕ ਨਵਾਂ ਵੀਡੀਓ ਮਿਊਜ਼ਿਕ ਰੀਮਿਕਸ ਫੀਚਰ ਰੀਲੀਜ਼ ਕੀਤਾ ਹੈ।