
ਖੇਤੀ ਕਾਨੂੰਨਾਂ ਨੂੰ ਲੈ ਕੇ ਯੋਗੀ ਆਦਿੱਤਿਆਨਾਥ ਨੇ ਅਖ਼ਬਾਰ ਲਈ ਲਿਖਿਆ ਲੇਖ
ਨਵੀਂ ਦਿੱਲੀ: ਕਿਸਾਨਾਂ ਨੂੰ ਖੇਤੀ ਕਾਨੂੰਨ ਸਮਝਾਉਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਖ਼ਬਾਰ ਵਿਚ ਇਕ ਲੇਖ ਲਿਖਿਆ। ਉਹਨਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਲਈ ਕ੍ਰਾਂਤੀਕਾਰੀ ਸਾਬਿਤ ਹੋਣਗੇ।
Yogi Adityanath
ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀਐਮ ਮੋਦੀ ‘ਤੇ ਭਰੋਸਾ ਰੱਖੋ ਤੇ ਅਪਣੀ ਜ਼ਿੰਦਗੀ ਵਿਚ ਬਦਲਾਅ ਨਾਲ 'ਸਵੈ-ਨਿਰਭਰ ਭਾਰਤ' ਦੀ ਧਾਰਣਾ ਨੂੰ ਸਾਕਾਰ ਕਰਨ ਵਿਚ ਸਹਿਭਾਗੀ ਬਣੋ।
कृषि एवं किसानों के उन्नयन के लिए क्रांतिकारी साबित होंगे नए कृषि कानून।
— Yogi Adityanath (@myogiadityanath) January 4, 2021
किसान बंधुओं से आग्रह है कि वे आदरणीय PM श्री @narendramodi जी पर भरोसा रखें व अपने जीवन में बदलाव लाने के साथ 'आत्मनिर्भर भारत' की संकल्पना को साकार करने में साझेदार बनें।@JagranNews में पढ़ें मेरे विचार pic.twitter.com/DNIkEJBL7p
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਖ਼ਬਾਰ ਵਿਚ ਲਿਖੇ ਲੇਖ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ, ‘ਖੇਤੀਬਾੜੀ ਅਤੇ ਕਿਸਾਨਾਂ ਦੀ ਉੱਨਤੀ ਲਈ ਨਵੇਂ ਖੇਤੀਬਾੜੀ ਕਾਨੂੰਨ ਕ੍ਰਾਂਤੀਕਾਰੀ ਸਿੱਧ ਹੋਣਗੇ। ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਪ੍ਰਧਾਨ ਮੰਤਰੀ ‘ਤੇ ਭਰੋਸਾ ਰੱਖਣ। ਅਪਣੀ ਜ਼ਿੰਦਗੀ ਵਿਚ ਬਦਲਾਅ ਨਾਲ 'ਸਵੈ-ਨਿਰਭਰ ਭਾਰਤ' ਦੀ ਧਾਰਣਾ ਨੂੰ ਸਾਕਾਰ ਕਰਨ ਵਿਚ ਸਹਿਭਾਗੀ ਬਣੋ।
Farmer
ਦੱਸ ਦਈਏ ਕਿ ਭਾਜਪਾ ਆਗੂਆਂ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ਵਿਚ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਖੇਤੀ ਕਾਨੂੰਨਾਂ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।