
ਪ੍ਰਧਾਨ ਮੰਤਰੀ ਨੇ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿਚ ਹਿੱਸਾ ਲਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਨੈਸ਼ਨਲ ਮੈਟਰੋਲੋਜੀ ਕਨਕਲੇਵ ਨੂੰ ਸੰਬੋਧਨ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਰਾਸ਼ਟਰੀ ਵਾਤਾਵਰਣ ਮਿਆਰ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰੱਖਿਆ।
PM Modi
ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਇਹ ਸ਼ੁਰੂਆਤ ਨਵੇਂ ਦਹਾਕੇ ਵਿਚ ਦੇਸ਼ ਦਾ ਮਾਣ ਵਧਾਉਣ ਜਾ ਰਹੀ ਹੈ। ਨਵਾਂ ਸਾਲ ਇਕ ਵੱਡੀ ਪ੍ਰਾਪਤੀ ਲੈ ਕੇ ਆਇਆ ਹੈ। ਭਾਰਤ ਜਲਦ ਹੀ ਇਕ ਬਹੁਤ ਵੱਡੇ ਟੀਕਾਕਰਣ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਸ ਲਈ ਦੇਸ਼ ਦੇ ਵਿਗਿਆਨੀਆਂ ਦਾ ਧੰਨਵਾਦ।
Covid 19 vaccine
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਐਸਆਈਆਰ ਦੇ ਵਿਗਿਆਨੀਆਂ ਨੂੰ ਪੂਰੇ ਦੇਸ਼ ਵਿਚ ਵਿਦਿਅਕ ਸੰਸਥਾਵਾਂ ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਮੇਡ ਇੰਨ ਇੰਡੀਆ ਉਤਦਾਪਾਂ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਅਸੀਂ ਦੁਨੀਆਂ ਨੂੰ ਭਾਰਤੀ ਉਤਪਾਦਾਂ ਨਾਲ ਨਹੀਂ ਭਰਨਾ ਚਾਹੁੰਦੇ ਪਰ ਸਾਨੂੰ ਦੁਨੀਆਂ ਦੇ ਹਰ ਕੋਨੇ ਵਿਚ ਭਾਰਤੀ ਉਤਪਾਦਾਂ ਲਈ ਹਰ ਗਾਹਕ ਦਾ ਦਿੱਲ ਜਿੱਤਣਾ ਚਾਹੀਦਾ ਹੈ।
Coronavirus
ਪੀਐਮ ਮੋਦੀ ਨੇ ਅੱਗੇ ਕਿਹਾ ਕਿ 2022 ਵਿਚ ਦੇਸ਼ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ, ਸਾਡੀ ਆਜ਼ਾਦੀ ਦੇ 100 ਸਾਲ 2047 ਵਿਚ ਪੂਰੇ ਹੋਣਗੇ। ਸਵੈ-ਨਿਰਭਰ ਭਾਰਤ ਦੇ ਨਵੇਂ ਸੰਕਲਪਾਂ ਨੂੰ ਧਿਆਨ ਵਿਚ ਰੱਖਦੇ ਹੋਏ,ਸਾਨੂੰ ਨਵੇਂ ਮਿਆਰ,ਨਵੇਂ ਮਾਪਦੰਡ,ਨਵੇਂ ਪੈਮਾਨੇ ਤਿਆਰ ਕਰਨ ਵਿਚ ਅੱਗੇ ਵਧਣਾ ਪਵੇਗਾ।