
1.30 ਵਜੇ ਉਡਾਣ ਭਰੀ ਅਤੇ 2.25 ਵਜੇ ਵਾਪਸ ਉੱਤਰ ਆਇਆ ਹਵਾਈ ਜਹਾਜ਼
ਨਵੀਂ ਦਿੱਲੀ - ਪੈਰਿਸ ਜਾ ਰਿਹਾ ਏਅਰ ਇੰਡੀਆ ਦਾ ਹਵਾਈ ਜਹਾਜ਼ ਬੁੱਧਵਾਰ ਦੁਪਹਿਰ ਨੂੰ ਕਿਸੇ ਤਕਨੀਕੀ ਗੜਬੜੀ ਕਾਰਨ ਦਿੱਲੀ ਹਵਾਈ ਅੱਡੇ ‘ਤੇ ਵਾਪਸ ਮੁੜ ਆਇਆ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ।
ਇੱਕ ਸੂਤਰ ਨੇ ਦੱਸਿਆ ਕਿ ਏਅਰ ਇੰਡੀਆ ਬੀ787-800 ਹਵਾਈ ਜਹਾਜ਼ ਵੀ.ਟੀ.-ਏ.ਐੱਨ.ਡੀ ਫ਼ਲਾਈਟ ਨੰਬਰ ਏ.ਆਈ.143 (ਦਿੱਲੀ ਤੋਂ ਪੈਰਿਸ) ਗੜਬੜੀ ਦਾ ਸੰਕੇਤ ਮਿਲਣ ਤੋਂ ਬਾਅਦ ਹਵਾ 'ਚ ਹੀ ਘੁੰਮ ਦਿੱਲੀ ਵਾਪਸ ਮੁੜ ਆਇਆ।
ਇੱਕ ਹੋਰ ਸੂਤਰ ਨੇ ਦੱਸਿਆ ਕਿ ਜਹਾਜ਼ ਵਿੱਚ ਲਗਭਗ 210 ਯਾਤਰੀ ਸਵਾਰ ਸਨ, ਅਤੇ ਦੁਪਹਿਰ ਕਰੀਬ 2.25 ਵਜੇ ਹਵਾਈ ਅੱਡੇ 'ਤੇ ਉੱਤਰ ਆਇਆ। ਜਹਾਜ਼ ਨੇ ਦੁਪਹਿਰ ਕਰੀਬ 1.30 ਵਜੇ ਉਡਾਣ ਭਰੀ ਸੀ।
ਇਸ ਘਟਨਾ ਬਾਰੇ ਏਅਰ ਇੰਡੀਆ ਨਾਲ ਸੰਪਰਕ ਕੀਤਾ ਗਿਆ ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਮਿਲਿਆ ਸੀ।