
ਪੂਰੀ ਤਰ੍ਹਾਂ ਬਦਲਿਆ ਜਾਵੇਗਾ ਕੈਬਿਨ ਦਾ ਇੰਟੀਰੀਅਰ
ਮੁੰਬਈ - ਏਅਰ ਇੰਡੀਆ ਨੇ ਵੀਰਵਾਰ ਨੂੰ ਕਿਹਾ ਕਿ ਉਹ 40 ਕਰੋੜ ਡਾਲਰ ਦੇ ਨਿਵੇਸ਼ ਨਾਲ 27 ਬੋਇੰਗ ਬੀ787-8 ਜਹਾਜ਼ਾਂ ਅਤੇ 13 ਬੀ777 ਜਹਾਜ਼ਾਂ ਸਮੇਤ ਆਪਣੇ ਚੌੜੇ ਆਕਾਰ ਵਾਲੇ ਦੋਵੇਂ ਬੇੜਿਆਂ ਨੂੰ ਦੁਬਾਰਾ ਨਵੇਂ ਵਰਗਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਏਅਰਲਾਈਨ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਤਹਿਤ ਕੈਬਿਨ ਦਾ ਮੌਜੂਦਾ ਇੰਟੀਰੀਅਰ ਪੂਰੀ ਤਰ੍ਹਾਂ ਬਦਲਿਆ ਜਾਵੇਗਾ, ਅਤੇ ਸਾਰੀਆਂ ਕਲਾਸਾਂ 'ਚ ਨਵੀਂ ਕਿਸਮ ਦੀਆਂ ਸੀਟਾਂ ਤੇ ਜਹਾਜ਼ ਅੰਦਰ ਮਨੋਰੰਜਨ ਦਾ ਵਧੀਆ ਪ੍ਰਬੰਧ ਸਾਰੀਆਂ ਸ਼੍ਰੇਣੀਆਂ 'ਚ ਕੀਤਾ ਜਾਵੇਗਾ।
ਕਿਹਾ ਗਿਆ ਹੈ ਕਿ ਦੋਵਾਂ ਬੇੜਿਆਂ ਵਿੱਚ ਮਹਿੰਗੇ ਅਤੇ ਵਧੇਰੇ ਆਰਾਮਦਾਇਕ ਇਕਾਨਮੀ ਕੈਬਿਨ ਦੀ ਸ਼ੁਰੂਆਤ ਕੀਤੀ ਜਾਵੇਗੀ, ਅਤੇ B777 ਵਿੱਚ ਪਹਿਲੀ ਸ਼੍ਰੇਣੀ ਦਾ ਕੈਬਿਨ ਬਹਾਲ ਕੀਤਾ ਜਾਵੇਗਾ।